Tag Archive "dr-kuldeep-singh-dhillon"

ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀਃ ਡਾ. ਕੁਲਦੀਪ ਸਿੰਘ

ਪਰੰਪਰਾ ਦਾ ਕਿਸੇ ਸੱਭਿਅਤਾ ਵਿਚ ਬਹੁਤ ਅਹਿਮ ਸਥਾਨ ਹੁੰਦਾ ਹੈ। ਸਮੇਂ ਨੇ ਪ੍ਰੰਪਰਾਵਾਂ ਦੀ ਭੰਨ-ਤੋੜ ਵੀ ਕੀਤੀ ਹੈ ਤੇ ਨਵੀਆਂ ਪ੍ਰੰਪਰਾਵਾਂ ਨੂੰ ਘੜਿਆ ਵੀ ਹੈ।ਕਿਹੜੀ ਪਰੰਪਰਾ ਮੰਨਣਯੋਗ ਹੈ ਤੇ ਕਿਹੜੀ ਨਾ-ਮੰਨਣਯੋਗ,ਇਸ ਬਾਰੇ ਗੁਰਮਤਿ ਅਤੇ ਤਵਾਰੀਖ ਦੇ ਵਰਤਾਰੇ ਰਾਹੀਂ ਪੜਚੋਲ ਕਰਨੀ ਵੀ ਜ਼ਰੂਰੀ ਹੈ।ਅੱਜ, ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪਰੰਪਰਾ ਬਾਰੇ ਸੰਵਾਦ ਅਹਿਮੀਅਤ ਅਖਤਿਆਰ ਕਰ ਰਿਹਾ ਹੈ। ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ੧੦ ਨਵੰਬਰ ੨੦੨੧ ਨੂੰ ਖਾਲਸਾ ਕਾਲਜ ਵਿਖੇ “ਪਰੰਪਰਾਃ ਇਕ ਸੰਵਾਦ” ਵਿਸ਼ੇ ਉੱਤੇ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਮੌਕੇ ਡਾ. ਕੁਲਦੀਪ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਵਿਚਾਰਾਂ ਵਿੱਚ ਉਨ੍ਹਾਂ ਨੇ ਦੱਸਿਆ ਕਿ "ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀ।ਡਾ.ਕੁਲਦੀਪ ਸਿੰਘ ਢਿੱਲੋਂ ਵੱਲੋਂ ਸਾਝੇ ਕੀਤੇ ਵਿਚਾਰ ਤੁਹਾਡੇ ਨਾਲ ਸਾਝੇ ਕਰ ਰਹੇ ਹਾਂ।