Tag Archive "giani-harpreet-singh"

ਪ੍ਰਬੰਧਕਾਂ ਵਲੋਂ ਗਿਆਨੀ ਇਕਬਾਲ ਸਿੰਘ ਦਾ ਅਸਤੀਫਾ ਪ੍ਰਵਾਨ; ਜਾਂਚ ਜਾਰੀ ਰਹੇਗੀ: ਗਿਆਨੀ ਹਰਪ੍ਰੀਤ ਸਿੰਘ

ਗੰਭੀਰ ਇਲਜ਼ਾਮਾਂ ਤਹਿਤ ਵਿਵਾਦਾਂ ਵਿਚ ਘਿਰੇ ਗਿਆਨੀ ਇਕਬਾਲ ਸਿੰਘ ਵਲੋਂ 3 ਮਾਰਚ ਨੂੰ ਜਥੇਦਾਰੀ ਤੋਂ ਦਿਤੇ ਅਸਤੀਫੇ ਨੂੰ ਤਖਤ ਸਾਹਿਬ ਪ੍ਰਬੰਧਕੀ ਬੋਰਡ ਦੀ ਇਕਤਰਤਾ ਨੇ ਪ੍ਰਵਾਨ ਕਰ ਲਿਆ ਹੈ।

ਤਖਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਇਕਬਾਲ ਸਿੰਘ ਨੇ ਦਿੱਤਾ ਅਸਤੀਫਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਇਕਬਾਲ ਸਿੰਘ ‘ਤੇ ਲੱਗੇ ਦੋਸ਼ਾਂ ਦੀ ਜਾਂਚ ਦਾ ਹੁਕਮ ਦਿੱਤਾ

ਉਨ੍ਹਾਂ ਦੱਸਿਆ ਹੈ ਕਿ ਗਠਿਤ ਕੀਤੀ ਸੱਤ ਮੈਂਬਰੀ ਕਮੇਟੀ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਮਹਿਤਾ,ਬਾਬਾ ਸੇਵਾ ਸਿੰਘ ਖਡੂਰ ਸਾਹਿਬ,ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਰਜਿੰਦਰ ਸਿੰਘ ਮਹਿਤਾ, ਨਿਰਮਲ ਸਿੰਘ ਠੇਕੇਦਾਰ ਚੀਫ ਖਾਲਸਾ ਦੀਵਾਨ, ਇੰਦਰਜੀਤ ਸਿੰਘ ਗੋਗੋਆਣੀ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਦਰਜੀਤ ਸਿੰਘ ਸ਼ਾਮਿਲ ਹਨ ਤੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਹੋਣਗੇ।

ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਇਤਰਾਜਯੋਗ ਚੀਜਾਂ ਹੁਣ ਫਲਿਪਕਾਰਟ ‘ਤੇ ਨਸ਼ਰ ਹੋਈਆਂ

ਮੱਕੜਜਾਲ ਰਾਹੀਂ ਪਰਚੂਨ ਵਿਚ ਚੀਜਾਂ ਵੇਚਣ ਵਾਲੀ ਹੱਟ ਐਮਾਜਾਨ ਤੋਂ ਬਾਅਦ ਹੁਣ ਦਰਬਾਰ ਸਾਹਿਬ ਦੀ ਤਸਵੀਰ ਵਾਲੀਆਂ ਇਤਰਾਜਯੋਗ ਚੀਜਾਂ ਇਕ ਹੋਰ ਬਿਜਲ-ਹੱਟ ਫਲਿਪਕਾਰਟ ਉੱਤੇ ਨਸ਼ਰ ਹੋਈਆਂ ਹਨ।

ਬਾਦਲਾਂ ਦੇ ਲਾਏ ਜਥੇਦਾਰਾਂ ਦਾ ਭਾਰ ਢੋਣ ਲਈ ਮਜਬੂਰ ਹੋਏ ਸਿੱਖ

ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ‘ਤੇ ਪੰਥ ਦੀ ਸ਼੍ਰੌਮਣੀ ਸੰਸਥਾ ਦੇ ਪ੍ਰਧਾਨ ਸਾਹਮਣੇ ਕੋਈ “ਸਿੱਖ ਅਰਦਾਸ” ਵਿਚ ਗੁਰੂ ਲਈ ਵਰਤੇ ਜਾਂਦੇ ਸ਼ਬਦਾਂ ਨੂੰ ਕਿਸੇ ਬੰਦੇ ਨੂੰ ਵਡਿਆਉਣ ਲਈ ਵਰਤੇ ‘ਤੇ ਉਹ ਚੁੱਪ-ਚਾਪ ਬੈਠੇ ਸੁਣੀ ਜਾਣ !

ਅਰਦਾਸ ਵਿਚਲੇ ਸ਼ਬਦ ਨਿਤਿਸ਼ ਕੁਮਾਰ ਲਈ ਵਰਤਣ ਤੇ ਅਕਾਲੀ ਆਗੂ ਭਾਈ ਹਰਪ੍ਰੀਤ ਸਿੰਘ ਵਲੋਂ ਤਲਬ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਖਿਲਾਫ ਪੁੱਜੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਅਵਤਾਰ ਸਿੰਘ ਹਿੱਤ ਨੂੰ ਸਪਸ਼ਟੀਕਰਨ ਦੇਣ ਲਈ 28 ਜਨਵਰੀ ਨੂੰ ਸੱਦਿਆ ਹੈ।

ਹਰੇਕ ਸਿੱਖ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਰੇ ਸਿਮਰਨ: ਗਿਆਨੀ ਹਰਪ੍ਰੀਤ ਸਿੰਘ

ਇਸ ਲਾਸਾਨੀ ਸ਼ਹਾਦਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਂਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੰਘ ਸਭਾਵਾਂ, ਟਕਸਾਲਾਂ, ਧਾਰਮਿਕ ਜਥੇਬੰਦੀਆਂ ਅਤੇ ਹਰੇਕ ਮਾਈ ਭਾਈ  28 ਦਸੰਬਰ ਨੂੰ ਸਵੇਰੇ 10:00 ਵਜੇ ਘੱਟੋ-ਘੱਟ ਦਸ ਮਿੰਟ “ਵਾਹਿਗੁਰੂ” ਸ਼ਬਦ ਦਾ ਸਿਮਰਨ ਕਰਨ ਦਾ ਉਪਰਾਲਾ ਕਰੇ, ਅਤੇ ਆਪਣੇ ਬੱਚੇ-ਬੱਚੀਆਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਅਜਿਹੇ ਸ਼ਹੀਦੀ ਦਿਹਾੜਿਆਂ ਤੇ ਸ਼ਹੀਦਾਂ ਦੀਆਂ ਗਾਥਾਵਾਂ ਤੋਂ ਜਾਣੂੰ ਕਰਵਾਉਣ ਤਾਂ ਕਿ ਉਹ ਨਸ਼ਿਆਂ ਤੇ ਪੱਤਿਤ-ਪੁਣੇ ਦਾ ਤਿਆਗ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਲਈ ਪ੍ਰੇਰਿਤ ਹੋਣ। ਇਹ ਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ-ਸੁੱਚੀ ਸਰਧਾਂਜਲੀ ਹੋਵੇਗੀ।

ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਖੋਲ੍ਹਿਆ ਜਾ ਰਿਹਾ ਲਾਂਘਾ ਭਾਰਤੀ ਸਿਆਸਤਦਾਨਾਂ ਨੂੰ ਕਿਉਂ ਹਜਮ ਨਹੀਂ ਹੋ ਰਿਹਾ ?

ਜਿਕਰ ਕਰਨਾ ਜਰੂਰੀ ਹੈ ਕਿ ਕੀ ਇਸਤੋਂ ਪਹਿਲਾਂ ਦੋ ਹਿੰਦ-ਪਾਕਿ ਜੰਗਾਂ ਨਹੀ ਹੋਈਆਂ? ਕੀ ਉਸ ਵਿੱਚ ਭਾਰਤੀ ਫੌਜੀ ਤੇ ਸਰਹੱਦੀ ਇਲਾਕਿਆਂ ਦੇ ਲੋਕ ਨਹੀ ਮਾਰੇ ਗਏ? ਕੀ ਇਹ ਵੀ ਸੱਚ ਨਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਕੁਝ ਸਾਲ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਕੀ ਉਸਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਸਬੰਧ ਸੁਖਾਵੇਂ ਨਹੀ ਸਨ? ਰਹੀ ਗੱਲ, ਜਿਸ ਅੱਤਵਾਦ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁੱਖ ਮੰਤਰੀ ਵਜੋਂ ਕੀਤੀ ਹੈ ਉਹ ਇੱਕ ਅੰਤਰਰਾਸ਼ਟਰੀ ਮੁੱਦਾ ਹੈ । ਸ਼ਾਇਦ ਉਹ ਇਹ ਜਰੂਰ ਭੁੱਲ ਗਏ ਹਨ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੂਬੇ ਵਿੱਚ ਫੈਲਾਏ ਸਰਕਾਰੀ ਅੱਤਵਾਦ ਦੀ ਦੋਸ਼ੀ ਜਰੂਰ ਰਹੀ ਹੈ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਸ਼੍ਰੋ.ਗੁ.ਪ੍ਰ.ਕਮੇਟੀ ਭਾਰਤੀ ਰਾਸ਼ਟਰਪਤੀ ਤੱਕ ਕਰੇ ਪਹੁੰਚ : ਭਾਈ ਹਰਪ੍ਰੀਤ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰਨੀ ਜਥੇਦਾਰ ਬਣਾਏ ਜਾਣ ਤੋਂ ਬਾਅਦ ਬੀਤੇ ਦਿਨੀਂ ਸੱਦੀ ਗਈ ਪੰਜ ਸਿੰਘ ਸਾਹਿਬਾਨ ਦੀ ਪਹਿਲੀ ਬੈਠਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਤੀਕ ਉਸਾਰੂ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਦਾ ਫੈਸਲਾ ਕਰਵਾ ਕੇ ਰਿਹਾਈ ਦੇ ਹਰ ਸੰਭਵ ਯਤਨ ਕੀਤੇ ਜਾਣ।

‘ਜਥੇਦਾਰਾਂ ਦੇ ਸੇਵਾ ਨਿਯਮ’ ਤੈਅ ਕਰਨ ਵਾਲਾ ਮਸਲਾ ਮੁੜ ਚਰਚਾ ਚ; ਸਿੱਖ ਧਿਰਾਂ ਦਾ ਰੁਖ ਵੇਖਣ ਵਾਲਾ ਹੋਵੇਗਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ) ਵੱਲੋਂ ਕੁਝ ਸਮਾਂ ਪਹਿਲਾਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋ.ਗੁ.ਪ੍ਰ.ਕ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮਾਰਚ 2000 ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਕਮੇਟੀ ਨੂੰ ਜਥੇਦਾਰਾਂ ਦੇ ਸੇਵਾ ਨਿਯਮ ਤੈਅ ਕਰਨ ਦੇ ਦਿੱਤੇ ਆਦੇਸ਼ ਤੇ ਹੋਈ ਕਾਰਵਾਈ ਬਾਰੇ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਜਾਏ।

« Previous PageNext Page »