Tag Archive "gst"

ਕੇਂਦਰ ਵਲੋਂ ਜੀਐਸਟੀ ‘ਚ ਛੂਟ ਨਾ ਦੇਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਜੀਐਸਟੀ ਨੰਬਰ ਲਈ ਚਾਰਾਜੋਈ ਸ਼ੁਰੂ

ਜੀਐਸਟੀ ਲਾਗੂ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਤੋਂ ਛੋਟ ਲਈ ਚਾਰਾਜੋਈ ਕੀਤੀ ਗਈ ਹੈ ਪਰ ਹਾਲੇ ਤਕ ਛੋਟ ਨਾ ਮਿਲਣ ਦੀ ਸੂਰਤ 'ਚ ਕਮੇਟੀ ਨੇ ਜੀਐਸਟੀ ਰਜਿਸਟਰੇਸ਼ਨ ਨੰਬਰ ਵਾਸਤੇ ਕਾਨੂੰਨੀ ਅਤੇ ਵਿੱਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਹੈ।

ਪੰਜਾਬ ਦੇ 30 ਹਜ਼ਾਰ ਕਾਰੋਬਾਰੀ ‘ਜੀਐਸਟੀ’ ਲੈਣੋ ਮੁੱਕਰੇ

ਪੰਜਾਬ ਦੇ ਤਕਰੀਬਨ 30 ਹਜ਼ਾਰ ਕਾਰੋਬਾਰੀ, ਜੋ ਪਹਿਲਾਂ ਵੈਟ ਤਹਿਤ ਰਜਿਸਟਰਡ ਸਨ, ਅਜੇ ਤਕ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਤਹਿਤ ਰਜਿਸਟਰਡ ਨਹੀਂ ਹੋਏ ਹਨ। ਇਹ ਪੰਜਾਬ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਭਾਵੇਂ ਇਨ੍ਹਾਂ ਵਿੱਚੋਂ ਕੁੱਝ ਵਪਾਰੀ ਜੀਐਸਟੀ ਦੇ ਕਰ ਵਾਲੇ ਘੇਰੇ ’ਚ ਨਹੀਂ ਆਉਂਦੇ ਹੋਣੇ ਕਿਉਂਕਿ ਇਨ੍ਹਾਂ ਦਾ ਸਾਲਾਨਾ ਕਾਰੋਬਾਰ 20 ਲੱਖ ਰੁਪਏ ਤੋਂ ਘੱਟ ਹੋ ਸਕਦਾ ਹੈ ਜਾਂ ਇਹ ਵਪਾਰੀ ਉਨ੍ਹਾਂ ਵਸਤਾਂ ਨਾਲ ਸਬੰਧਤ ਹੋ ਸਕਦੇ ਹਨ, ਜੋ ਜੀਐਸਟੀ ’ਚ ਸ਼ਾਮਲ ਨਹੀਂ ਹਨ।

5 ਅਗਸਤ ਨੂੰ ਜੀਐਸਟੀ ਕੌਂਸਲ ਦੀ ਰੀਵਿਊ ਮੀਟਿੰਗ ਤੋਂ ਸ਼੍ਰੋਮਣੀ ਕਮੇਟੀ ਨੂੰ ਉਮੀਦ

ਸ਼੍ਰੋਮਣੀ ਕਮੇਟੀ ਨੇ ਉਮੀਦ ਜਤਾਈ ਹੈ ਕਿ 5 ਅਗਸਤ ਨੂੰ ਜੀਐਸਟੀ ਕੌਂਸਲ ਦੀ ਹੋਣ ਵਾਲੀ ਰੀਵਿਊ ਮੀਟਿੰਗ ਵਿੱਚ ਗੁਰਦੁਆਰਿਆਂ ਸਮੇਤ ਸਮੂਹ ਧਰਮ ਅਸਥਾਨਾਂ ਨੂੰ ਜੀਐਸਟੀ ਟੈਕਸ ਤੋਂ ਰਾਹਤ ਮਿਲ ਸਕਦੀ ਹੈ।

ਕੇਂਦਰ ਨਾਲ ਰਾਬਤਾ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਆਪਣੇ ਹਿੱਸੇ ਦੀ ਜੀਐਸਟੀ ਹਟਾਉਣ: ਪ੍ਰੋ. ਬਡੂੰਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੀ.ਐਸ.ਟੀ. ਮਾਮਲੇ ‘ਤੇ ਕਿਹਾ ਕਿ ਜੀ.ਐਸ.ਟੀ. ਤੋਂ ਪਹਿਲਾਂ ਧਾਰਮਿਕ ਸਥਾਨ ਕਰ ਮੁਕਤ ਸਨ, ਪਰ ਵਿੱਤ ਮੰਤਰਾਲੇ ਵੱਲੋਂ ਜੀ.ਐਸ.ਟੀ. ਪ੍ਰਣਾਲੀ ਹੋਂਦ ਵਿਚ ਲਿਆ ਕਿ ਦੇਸ਼ ਦੇ ਸਮੁੱਚੇ ਧਾਰਮਿਕ ਸਥਾਨਾਂ ਨੂੰ ਏਸ ਦੇ ਘੇਰੇ ਵਿਚ ਲਿਆਂਦਾ ਗਿਆ ਹੈ, ਜਿਸ ਪ੍ਰਤੀ ਹਰੇਕ ਸ਼ਰਧਾਵਾਨ ਦੇ ਮਨ ਵਿਚ ਸਰਕਾਰ ਪ੍ਰਤੀ ਰੋਸ ਅਤੇ ਰੋਹ ਹੈ।

ਸ਼੍ਰੋਮਣੀ ਕਮੇਟੀ ਨੂੰ ਜੀਐਸਟੀ ਤੋਂ ਮੁਕਤ ਕਰਾਉਣਾ ਮਨਪ੍ਰੀਤ ਬਾਦਲ ਦੀ ਜ਼ਿੰਮੇਵਾਰੀ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਜਲਦੀ ਹੀ ਅਕਾਲੀ ਦਲ ਦੇ ਸਾਂਸਦ ਅਤੇ ਵਿਧਾਇਕ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਣਗੇ ਅਤੇ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਈ ਖਰੀਦੀ ਜਾਂਦੀ ਰਸਦ ਨੂੰ ਜੀਐਸਟੀ ਤੋਂ ਛੋਟੇ ਦੇਣ। ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਵੀ ਕਹਿ ਚੁੱਕੇ ਹਨ ਕਿ ਉਹ ਜੀਐਸਟੀ ਕੌਂਸਲ ਰਾਂਹੀ ਇਹ ਛੁਟ ਦਿਵਾਉਣ ਦੀ ਜ਼ਿੰਮੇਵਾਰੀ ਨੂੰ ਪੂਰਾ ਕਰੇ।

ਦਿੱਲੀ ਕਮੇਟੀ ਨੇ ਜੀ.ਐਸ.ਟੀ. ਛੋਟ ਪ੍ਰਮਾਣ ਪੱਤਰ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਭੇਜੀ ਅਰਜ਼ੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ.ਐਸ.ਟੀ. ਲਾਗੂ ਹੋਣ ਉਪਰੰਤ ਗੁਰਦੁਆਰਿਆਂ ਦੇ ਲੰਗਰ ਅਤੇ ਪ੍ਰਸ਼ਾਦ ’ਤੇ ਪਏ ਵੱਡੇ ਅਸਰ ਨੂੰ ਦੂਰ ਕਰਨ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਟਲੀ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਗਏ ਪੱਤਰ ਵਿਚ ਜੀ.ਐਸ.ਟੀ. ਕੌਸ਼ਿਲ ਵੱਲੋਂ ਜੀ.ਐਸ.ਟੀ. ਰਹਿਤ ਕੀਤੇ ਗਏ 83 ਮਦਾਂ ’ਚੋਂ ਕੁਝ ਮਦਾ ਤਹਿਤ ਕਮੇਟੀ ਨੂੰ ਛੋਟ ਪ੍ਰਮਾਣ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ।

ਜੇ ਸ਼੍ਰੋਮਣੀ ਕਮੇਟੀ ਜੀਐਸਟੀ ਦੇ ਖਿਲਾਫ ਸੰਘਰਸ਼ ਕਰੇ ਤਾਂ ਅਸੀਂ ਪੂਰਾ ਸਾਥ ਦਿਆਂਗੇ: ਸਰਨਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਜੀ.ਐਸ.ਟੀ ਨੰਬਰ ਲੈਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ 'ਤੇ ਜੀ.ਐਸ.ਟੀ ਲਗਾਇਆ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ ਅਤੇ ਕੇਦਰ ਸਰਕਾਰ ਦਾਨ ਦੇ ਨਾਲ ਚੱਲਣ ਵਾਲੀ ਸੰਸਥਾ ਨੂੰ ਟੈਕਸ ਦੇ ਘੇਰੇ ਵਿੱਚ ਨਹੀਂ ਲਿਆ ਸਕਦੀ।

ਕੈਪਟਨ ਅਮਰਿੰਦਰ ਨੇ ਜੇਤਲੀ ਨੂੰ ਪੱਤਰ ਲਿਖ ਕੇ ਲੰਗਰ ਨੂੰ ਜੀਐੱਸਟੀ ਤੋਂ ਛੋਟ ਦੇਣ ਦੀ ਕੀਤੀ ਮੰਗ

ਸਾਰੇ ਧਾਰਮਿਕ ਅਸਥਾਨਾਂ 'ਤੇ ਚੱਲਦੇ ਲੰਗਰ ਅਤੇ ਪ੍ਰਸ਼ਾਦ 'ਤੇ ਜੀ.ਐੱਸ.ਟੀ. ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖਿਆ ਹੈ। ਮੁੱਖ ਮੰਤਰੀ ਨੇ ਐੱਸਜੀਪੀਸੀ ਦੀ ਅਪੀਲ 'ਤੇ ਇਹ ਪੱਤਰ ਵਿੱਤ ਮੰਤਰੀ ਨੂੰ ਲਿਖਿਆ ਹੈ।

ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਨੰਬਰ ਲੈਣ ਦੀਆਂ ਤਿਆਰੀਆਂ

ਬਾਦਲ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਭਾਰਤ ਵਿਚ ਲਾਗੂ ਹੋਈ ਨਵੀਂ ਕਰ ਪ੍ਰਣਾਲੀ ਜੀਐਸਟੀ ਵਾਸਤੇ ਲੋੜੀਂਦਾ ਨੰਬਰ ਲੈਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟੈਕਸ ਲਈ ਰਜਿਸਟਰਡ ਕਰਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਜੀਐਸਟੀ: ਪੰਜਾਬ ਦੇ ਕਿਸਾਨਾਂ ਸਿਰ ਬੋਝ

ਵਸਤਾਂ ਅਤੇ ਸੇਵਾਵਾਂ ਕਰ (ਜੀਐਸਟੀ) ਲਾਗੂ ਕੀਤੇ ਜਾਣ ਨਾਲ ਵਪਾਰੀਆਂ ਦੇ ਬਹੁਤ ਵੱਡੇ ਤਬਕੇ ਦੇ ਨਾਲ-ਨਾਲ ਪੰਜਾਬ ਦੇ ਖੇਤੀ ਖੇਤਰ ਨੂੰ ਵੀ ਝਟਕਾ ਲੱਗਿਆ ਹੈ। ਬਹੁਤ ਸਾਰੇ ਰਾਜਾਂ ਵਿੱਚ ਖੇਤੀ ਖੇਤਰ ਨੂੰ ਰਾਹਤ ਵੀ ਮਿਲੇਗੀ ਪਰ ਪੰਜਾਬ ਵਿੱਚ ਖਾਦਾਂ, ਕੀਟ ਤੇ ਨਦੀਨਨਾਸ਼ਕਾਂ ਅਤੇ ਹੋਰ ਸਾਧਨਾਂ ਦੀ ਵੱਧ ਵਰਤੋਂ ਕਾਰਨ ਖੇਤੀ ਖੇਤਰ ’ਤੇ ਸਾਲਾਨਾ ਸੌ ਕਰੋੜ ਤੋਂ ਵੱਧ ਦਾ ਬੋਝ ਪਵੇਗਾ।

« Previous PageNext Page »