Tag Archive "h-s-hanspal"

ਨਿਆਂ ਪ੍ਰਕਿਰਿਆ ਵਿੱਚ ਅੜਿਕਾ ਡਾਹੁਣ ਦੇ ਦੋਸ਼ ਵਿੱਚ ਹੰਸਪਾਲ ਨੂੰ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰੋ : ਪੰਚ ਪ੍ਰਧਾਨੀ

ਫ਼ਤਹਿਗੜ੍ਹ ਸਾਹਿਬ (16 ਅਪ੍ਰੈਲ, 2011): ਸਿੱਖ ਕਤਲੇਆਮ ਦੀ ਪੀੜਤ ਬੀਬੀ ਨਿਰਪ੍ਰੀਤ ਕੌਰ ਨੂੰ ਕਾਂਗਰਸੀ ਆਗੂ ਐਚ.ਐਸ. ਹੰਸਪਾਲ ਵਲੋਂ ਜਗਦੀਸ਼ ਟਾਇਟਲਰ ਵਿਰੁੱਧ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਸਖ਼ਤ ਨਿਖੇਧੀ ਕਰਦਿਆਂ ਦਲ ਦੇ ਪ੍ਰਜ਼ੀਡੀਅਮ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਸਵੀਰ ਸਿੰਘ ਖੰਡੂਰ ਨੇ ਉਸਨੂੰ ਘੱਟਗਿਣਤੀ ਕਮਿਸ਼ਨ ਵਿੱਚੋਂ ਵੀ ਬਾਹਰ ਕਰਨ ਅਤੇ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕਰਦਿਆ ਕਿਹਾ ਕਿ ਹੰਸਪਾਲ ਇਸ ਕਮਿਸ਼ਨ ਵਿੱਚ ਬਣੇ ਰਹਿਣ ਦੇ ਯੋਗ ਨਹੀਂ।