Tag Archive "harbaksh-singh"

ਬਣਾਉਟੀ ਸੰਘਰਸ਼ਾਂ ਦਾ ਕਹਿਰ ਅਤੇ ਕੌਮੀ ਊਰਜਾ

ਸੁਰਜੀਵ ਅਤੇ ਕ੍ਰਿਆਸ਼ੀਲ ਮਨ ਸਦਾ ਹੀ ਸੰਘਰਸ਼ਸ਼ੀਲ ਰਹਿੰਦਾ ਹੈ ਅਤੇ ਇਸੇ ਵਿਚ ਇਸਦਾ ਅਵਚੇਤਨ ਸਕੂਨ ਛੁਪਿਆ ਹੈ ਪਰ ਇਸਦਾ ਦੂਜਾ ਪਹਿਲੂ ਇਹ ਹੈ ਕਿ ਅਸਲ ਸੰਘਰਸ਼ ਦੀ ਅਣਹੋਂਦ ਜਾਂ ਅਸਲ ਸੰਘਰਸ਼ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਨਾ ਹੋਣ ਕਾਰਨ ਸਾਡਾ ਮਨ ਬਣਾਉਟੀ ਸੰਘਰਸ਼ ਜਾਂ ਬੇਲੋੜੇ ਸੰਘਰਸ਼ ਵਿਢ ਲੈਂਦਾ ਹੈ ਅਤੇ ਉਨ੍ਹਾਂ ਵਿਚੋਂ ਅਸਲ ਸੰਘਰਸ਼ ਦੀ ਤੱਸਲੀ ਲੈਕੇ ਜ਼ਿੰਦਗੀ ਬਸਰ ਕਰਨ ਜੋਗਾ ਮਨੋਵਿਗਿਆਨਿਕ ਸੰਤੁਲਨ ਬਣਾਈ ਰੱਖਦਾ ਹੈ।