Tag Archive "harinder-sikka"

ਸਿੱਕਾ ਨੇ ਫਿਲਮ ਦੀਆਂ ਸ਼੍ਰੋਮਣੀ ਕਮੇਟੀ ਵਲੋਂ ਮਿਲੀਆਂ ਪ੍ਰਵਾਨਗੀਆਂ ਦੇ ਦਸਤਾਵੇਜ ਘੱਟ-ਗਿਣਤੀ ਕਮਿਸ਼ਨ ਨੂੰ ਸੌਂਪੇ

ਨਵੀਂ ਦਿੱਲੀ: ਸਿੱਖ ਸਿਧਾਂਤਾਂ ਵਿਰੁੱਧ ਜਾ ਕੇ ਬਣਾਈ ਗਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਦਿੱਤੇ ਇਕ ਜਵਾਬ ...

ਨਾਨਕ ਸ਼ਾਹ ਫਕੀਰ ਫਿਲਮ ਦੀ ਸਕਰੀਨਿੰਗ ਤੋਂ ਸਿਨੇਮਾ ਮਾਲਕਾਂ ਨੇ ਹੱਥ ਪਿੱਛੇ ਖਿੱਚੇ, ਪੰਜਾਬ ਵਿਚ ਕਈ ਥਾਵਾਂ ‘ਤੇ ਪ੍ਰਦਰਸ਼ਨ

ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਭਾਵੇਂ ਸਿੱਖ ਭਾਵਨਾਵਾਂ ਨੂੰ ਮੰਨਦਿਆਂ ਬਾਰਤ ਸਰਕਾਰ ਨੇ ਬੈਨ ਨਹੀਂ ਕੀਤਾ ਪਰ ਸਿੱਖਾਂ ਦੇ ਰੋਸ ਦੇ ਚਲਦਿਆਂ ਭਾਰਤ ...

ਹਰਿੰਦਰ ਸਿੱਕਾ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ; ਸਿੱਕਾ ਸਿੱਖਾਂ ਦਾ ਖੂਨ ਵਹਾਉਣ ਦੀ ਸਾਜਿਸ਼ ਦਾ ਮੋਹਰਾ ਬਣ ਰਿਹਾ ਹੈ: ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ:  ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ‘ਤੇ ਬਣਾਈ ਫਿਲਮ ਵਿੱਚ ਗੁਰੂ ਸਾਹਿਬ ਤੇ ਗੁਰੂ ਪ੍ਰੀਵਾਰ ਨੂੰ ਫਿਲਮੀ ਕਲਾਕਾਰਾਂ ਦੇ ਰਾਹੀਂ ਪੇਸ਼ ਕਰਕੇ ਸਿੱਖ ...

ਹਰਿੰਦਰ ਸਿੱਕਾ ਪੰਜਾਬ ਵਿਚ ਫਿਲਮ ਰਿਲੀਜ਼ ਨਹੀਂ ਕਰੇਗਾ; ਕੈਪਟਨ ਨੇ ਕਿਹਾ ਫਿਲਮ ‘ਤੇ ਰੋਕ ਲਾਉਣ ਦੀ ਨਹੀਂ ਲੋੜ

ਚੰਡੀਗੜ੍ਹ: ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਬਾਰੇ ਲਿਖਤੀ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿਵਾਦਿਤ ਫਿਲਮ ‘ਨਾਨਕ ...

ਸਰੀ ਦੇ ਇੱਕ ਸਿਨੇਮਾ ਹਾਲ ਵਿੱਚ ਫਿਲਮ ਨਾਨਕ ਸਾਹ ਫਕੀਰ ਦੇ ਲੱਗਣ ਦਾ ਪਤਾ ਲੱਗਣ ਤੋਂ ਬਾਅਦ ਸਿੱਖਾਂ ਨੇ ਕੀਤਾ ਜ਼ੋਰਦਾਰ ਮੁਜ਼ਾਹਰਾ

ਇੱਥੋਂ ਦੇ ਇੱਕ ਸਿਨੇਮਾ ਹਾਲ ਵਿੱਚ 29 ਅਪ੍ਰੈਲ ਦੀ ਸ਼ਾਮ ਨੂੰ ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਵਿਖਾਉਣ ਦਾ ਪਤਾ ਲੱਗਣ 'ਤੇ ਸੈਕੜੇ ਸਿੱਖਾਂ ਨੇ ਇਕੱਠੇ ਹੋ ਕੇ ਸਿਨੇਮਾ ਹਾਲ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੂੰ ਫਿਲਮੀ ਪਰਦੇ 'ਤੇ ਦ੍ਰਿਸ਼ਮਾਨ ਕਰਦੀ ਇਸ ਫਿਲਮ ਨੂੰ 17 ਅਪ੍ਰੈਲ ਨੂੰ ਸਿੱਖ ਕੌਮ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਰਿਲੀਜ਼ ਕਰ ਦਿੱਤਾ ਗਿਆ ਸੀ।ਬਾਅਦ ਵਿਚ ਇਸ ਫਿਲਮ ਦੇ ਨਿਰਮਾਤਾ ਨੇ ਫਿਲਮ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ।

ਦਮੜੀ ਅਤੇ ਚਮੜੀ ਦੇ ਨੁਕਸਾਨ ਤੋਂ ਡਰਦਿਆਂ ਹਰਿੰਦਰ ਸਿੱਕਾ ਨੇ ਫਿਲਮ ਵਾਪਸ ਲਈ ,ਗੁਰੂ ਸਾਹਿਬ ਨੂੰ ਫਕੀਰ ਆਖਣਾ ਵੱਡਾ ਜੁਰਮ

ਲੰਡਨ ( 23 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਇਸ ਦੇ ਨਿਰਮਾਤਾ ਹਰਿੰਦਰ ਸਿੱਅਤੇ ਕਾ ਨੇ ਕਿਸੇ ਕੌਮੀ ਪਿਆਰ ਨਾਲ ਜਾਂ ਸਿੱਖ ਗੁਰੂ ਸਹਿਬਾਨ ਪ੍ਰਤੀ ਸਤਿਕਾਰ ਦੀ ਭਾਵਨਾ ਤਹਿਤ ਵਾਪਸ ਨਹੀਂ ਲਿਆ ਬਲਕਿ ਮਜਬੂਰੀ ਵੱਸ ਵਾਪਸ ਲਿਆ ਗਿਆ ਹੈ ।

ਨਾਨਕ ਸ਼ਾਹ ਫਕੀਰ ਦਾ ਮਾਮਲਾ: ਦਾਅਵਾ ਇਲਾਹੀ ਦਰਸ਼ਨ ਦਾ ਅਤੇ ਪੈਰਵੀ ਬੁੱਤਪ੍ਰਸਤੀ ਦੀ…

ਗੁਰੂ ਨਾਨਕ ਦੇਵ ਜੀ ਬਾਰੇ ਜਿਸ ਮਨੁਖ ਨੇ ਹੁਣੇ ਇਕ ਫਿਲਮ ਬਣਾਈ ਹੈ (ਵੈਸੇ ਤਾਂ ਸਾਨੂੰ ਉਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ) ਉਸ ਦੇ ਬਿਆਨਾਂ ਨੇ, ਭਾਵੇਂ ਜਾਣੇ-ਅਣਜਾਣੇ ਵਿਚ ਹੀ ਸਹੀ, ਸਿੱਖੀ ਅੰਦਰ ਤੁਰੀ ਆਉਂਦੀ ਬੁੱਤਾਂ ਦੀ ਪੁਰਾਣੀ ਮਰਜ਼ ਨੂੰ ਵਿਚਾਰ ਦੇ ਮੰਚ ਤੇ ਲੈ ਆਂਦਾ ਹੈ। ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਫਿਲਮਕਾਰ ਨੇ ਇਕ ਨਵੀਂ ਕਿਸਮ ਦਾ ਬੁੱਤ ਪੇਸ਼ ਕੀਤਾ ਹੈ। ਜਿਥੋਂ ਤੱਕ ਨਵੀਂ ਕਿਸਮ ਦੇ ਬੁੱਤ ਦਾ ਸਵਾਲ ਹੈ ਉਸ ਬਾਰੇ ਇਹੀ ਕਹਿਣਾ ਬਣਦਾ ਹੈ ਕਿ ਗੁਰੂ ਸਾਹਿਬ ਨੇ ਤਾਂ ਖਿਆਲਾਂ ਦੇ ਬੁੱਤ ਵੀ ਤੋੜ ਦਿੱਤੇ ਅਤੇ ਉਹ ਫਿਲਮਕਾਰ ਹਾਲੇ ਵੀ ਇਹ ਸਿੱਧ ਕਰਨ ਵਿਚ ਉਲਝਿਆ ਹੋਇਆ ਹੈ ਕਿ ਪਰਛਾਵਾਂ ਬੁੱਤ ਵਰਗਾ ਨਹੀਂ ਹੁੰਦਾ। ਹਕੀਕਤ ਇਹ ਹੈ ਕਿ ਪੱਥਰ, ਮਿੱਟੀ, ਲੱਕੜ ਅਤੇ ਕਾਗਜ਼ ਦੇ ਬੁੱਤ ਨਾਲੋਂ ਪਰਛਾਵਾਂ ਬੁੱਤ ਦਾ ਵਧੇਰੇ ਲੁਭਾਉਣਾ ਰੂਪ ਹੈ। ਇਹ ਪਰਛਾਵਾਂ ਮਨੁੱਖੀ ਹੈ ਜਾਂ ਮਸ਼ੀਨੀ ਇਸ ਗੱਲ ਵਿਚ ਉਕਾ ਹੀ ਫਰਕ ਨਹੀਂ ਹੈ ਕਿਉਂਕਿ ਆਖਰ ਦੋਵੇਂ ਹੀ ਬੁੱਤ ਦੀ ਪੂਰਤੀ ਕਰਦੇ ਹਨ।

ਹਰਿੰਦਰ ਸਿੰਘ ਸਿੱਕੇ ਦੀ ਡਰਾਮੇਬਾਜੀ… [ਲੇਖਕ: ਸਰਬਜੀਤ ਸਿੰਘ ਘੁਮਾਣ]

....ਸੋ,ਜਥੇਦਾਰ ਸਾਹਿਬ ਸਿੱਕੇ ਵਿਰੁਧ ਬਣਦੀ ਕਾਰਵਾਈ ਕਰਨ।ਲੋੜ ਤਾਂ ਇਹ ਪਤਾ ਕਰਨ ਦੀ ਹੈ ਕਿ ਸਿੱਕੇ ਨੇ ਇਸ ਫਿਲਮ ਨੂੰ ਬਣਾਉਣ,ਖਾਲਸਾ ਪੰਥ ਨੂੰ ਟਿੱਚ ਸਮਝਕੇ ਸਿਨਮਿਆਂ ਵਿਚ ਦਿਖਾਉਣ ਤੇ ਸਿੱਕਾਂ ਨੂੰ ਚਿੜਾਉਣ ਬਦਲੇ ਪੰਥ-ਦੋਖੀਆਂ ਤੋਂ ਕੀ ਲਿਆ ਹੈ?.... ਪਰ ਜੋ ਮਰਜ਼ੀ ਹੈ,ਪੰਥ ਨੇ ਆਪਣੀ 'ਸ਼ਕਤੀ'ਦਿਖਾ ਦਿਤੀ ...ਸਿੱਕੇ ਨੂੰ ਐਨੀ ਆਸ ਨਹੀ ਸੀ… ਸਤਿਗੁਰਾਂ ਦਾ ਸ਼ੁਕਰ ਹੈ ਕਿ ਸਮੁਚਾ ਸਿੱਖ ਜਗਤ ਇਸ ਮੁਦੇ ਉਤੇ ਇਕਜੁਟ ਰਿਹਾ ਹੈ। ਸਿਰਫ ਉਹੀ ਲੋਕ ਇਸ ਫਿਲਮ ਦੇ ਤੇ ਹਰਿੰਦਰ ਸਿਕੇ ਦੇ ਹੱਕ ਵਿਚ ਹਨ ਜੋ ਪਹਿਲਾਂ ਹੀ ਹਰ ਮਸਲੇ ਉਤੇ ਸਿਖਾਂ ਦੇ ਖਿਲਾਫ ਹੀ ਭੁਗਤਦੇ ਹੂੰਦੇ ਹਨ।

ਹਰਿੰਦਰ ਸਿੱਕੇ ਦਾ ਨਾਨਕ ਸ਼ਾਹ ਫਕੀਰ ਫਿਲਮ ਨੂੰ ਵਾਪਸ ਲੈਣਾ ਪੰਥ ਦੀ ਜਿੱਤ; ਜਥੇਦਾਰ ਹੁਣ ਠੋਸ ਕਦਮ ਚੁੱਕਣ: ਸਿੱਖ ਯੂਥ ਆਫ ਪੰਜਾਬ

ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਅਪਾਣੀ ਫਿਲਮ ਦੁਨੀਆ ਭਰ ਵਿਚੋਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਫਿਲਮ ਨੂੰ ਜਿਥੇ ਦੁਨੀਆ ਭਰ ਦੇ ਸਿੱਖ ਦਰਸ਼ਕਾਂ ਨਕਾਰ ਚੁੱਕੇ ਸਨ ਓਥੇ ਇਸ ਫਿਲਮ ਨੂੰ ਦੇਸ਼-ਵਿਦੇਸ਼ ਵਿਚ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।

ਹਰਿੰਦਰ ਸਿੱਕਾ ਨੇ ਆਪਣੇ ਆਪ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਫਿਲਮ ਨੂੰ ਵਾਪਸ ਲਿਆ: ਦਲ ਖਾਲਸਾ

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਅਤੇ ਬੇਬੇ ਨਾਨਕੀ ਨੂੰ ਫਿਲਮੀ ਪਰਦੇ 'ਤੇ ਦ੍ਰਿਸ਼ਮਾਨ ਕਰਦੀ ਵਿਵਾਦਤ ਫਿਲਮ ਨੂੰ ਨਿਰਮਾਤਾ ਹਰਿੰਦਰ ਸਿੱਕਾ ਨੇ ਅੱਜ ਵਾਪਸ ਲੈ ਲਿਆ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਸਾਹਮਣੇ ਆਤਮ ਸਮਰਪਣ ਕਰਦਿਆਂ ਹਰਿੰਦਰ ਸਿੱਕਾ ਨੇ ਫਿਲਮ ਨੂੰ ਵਾਪਸ ਲੈਣ ਦਾ ਐਲਾਨ ਕਰਕੇ ਸਿੱਕਾ ਸ਼ਰਮਿੰਦਗੀ ਤੋਂ ਅਤੇ ਆਪਣਾ ਮਾਸ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

Next Page »