Tag Archive "hondh-massacre"

ਇਨਸਾਫ ਵਿਚ ਦੇਰੀ ਇਨਸਾਫ ਨਾ ਦੇਣ ਦੇ ਬਰਾਬਰ; ਹੋਂਦ ਚਿੱਲੜ ਬਾਰੇ ਵਫਦ ਗਰਗ ਕਮਿਸ਼ਨ ਅੱਗੇ ਪੇਸ਼

ਹਿਸਾਰ (02 ਜੁਲਾਈ 2012): ਨਵੰਬਰ 1984 ਵਿਚ ਸਿੱਖਾਂ ’ਤੇ ਹੋਏ ਨਸਲਘਾਤੀ ਹਮਲਿਆਂ ਸਬੰਧੀ ਸਬੂਤ ਪੇਸ਼ ਕਰਨ ਲਈ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਹੋਂਦ, ਪਟੌਦੀ ਤੇ ਗੁੜਗਾਓਂ ਦੇ ਪੀੜਤਾਂ ਦਾ ਇਕ ਵਫਦ ਗਰਗ ਕਮਿਸ਼ਨ ਅੱਗੇ ਪੇਸ਼ ਹੋਇਆ। ਪੀੜਤਾਂ, ਫੈਡਰੇਸ਼ਨ (ਪੀਰ ਮੁਹੰਮਦ) ਤੇ ਸਿਖਸ ਫਾਰ ਜਸਟਿਸ ਨੇ ਗਰਗ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਹੋਂਦ, ਪਟੌਦੀ ਤੇ ਗੁੜਗਾਓਂ ਵਿਖੇ ਨਸਲਕੁਸ਼ੀ ਦੀਆਂ ਥਾਵਾਂ ਦਾ ਦੌਰਾ ਕਰਨ। ਵਫਦ ਨੇ ਇਹ ਵੀ ਮੰਗ ਕੀਤੀ ਕਿ ਕਮਿਸ਼ਨ ਨੂੰ 03 ਨਵੰਬਰ 1984 ਵਾਲੀ ਐਫ ਆਈ ਆਰ ਨੰਬਰ 91 ’ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਐਫ ਆਈ ਆਰ ਵਿਚ ਦਰਜ ਨਾਂਅ ਵਾਲੇ ਵਿਅਕਤੀਆਂ ਦੇ ਖਿਲਾਫ ਵਰੰਟ ਜਾਰੀ ਕੀਤੇ ਜਾਣ।

1984 ਨਸਲਕੁਸ਼ੀ ਦੇ ਪੀੜਤਾਂ ਕਿਹਾ: ਜਸਟਿਸ ਗਰਗ ਨੂੰ ਹੋਂਦ ਚਿੱਲੜ ਦੇ ਖੰਡਰਾਤ ਖੁਦ ਦੇਖਣ

ਚੰਡੀਗੜ੍ਹ (20 ਜੂਨ, 2012): ਹੋਂਦ ਚਿਲੜ ਦੇ ਪੀੜਤਾਂ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਮੰਗ ਕੀਤੀ ਹੈ ਕਿ ਜਸਟਿਸ ਟੀ. ਪੀ. ਗਰਗ ਨੂੰ ਹੋਂਦ ਚਿਲੜ ਵਾਲੀ ਨਸਲਕੁਸ਼ੀ ਥਾਂ ਦੇ ਮਲਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ। ਦਸਣਯੋਗ ਹੈ ਕਿ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਜਿਥੇ ਨਵੰਬਰ 1984 ਵਿਚ ਕਈ ਦਰਜਨ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਜਾਇਦਾਦ ਨੂੰ ਸਾੜ ਦਿੱਤਾ ਗਿਆ ਸੀ ਵਿਚ ਵਿਆਪਕ ਕਬਰਗਾਹ ਦੇ ਹੋਏ ਖੁਲਾਸੇ ਤੋਂ ਬਾਅਦ 05 ਮਾਰਚ 2011 ਨੂੰ ਹਰਿਆਣਾ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਜਿਸ ਦੀ ਅਗਵਾਈ ਜਸਟਿਸ ਟੀ ਪੀ ਗਰਗ ਕਰ ਰਹੇ ਹਨ।

‘ਹੋਂਦ-ਚਿੱਲੜ’ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਤੇ ਫ਼ੈਡਰੇਸ਼ਨ (ਪੀਰਮੁਹੰਮਦ) ਯਤਨਸ਼ੀਲ

ਚੰਡੀਗੜ੍ਹ (18 ਅਪ੍ਰੈਲ, 2012): ਨਵੰਬਰ 1984 ਵਿਚ ਵਾਪਰੇ ਸਿੱਖ ਕਤਲੇਆਮ ਦੇ ਗਵਾਹ ਹਰਿਆਣਾ ਦੇ ਪਿੰਡ ‘ਹੋਂਦ-ਚਿੱਲੜ’ ਦੇ ਖੰਡਰਾਂ ਨੂੰ ਕਾਇਮ ਰੱਖਣ ਅਤੇ ਪਿੰਡ ਵਿਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਸਿੱਖਸ ਫ਼ਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਲਗਾਤਾਰ ਯਤਨਸ਼ੀਲ ਹਨ। ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤਾ ਹੈ।

ਹਾਈ ਕੋਰਟ ਨੇ ਗਰਗ ਕਮਿਸਨ ਦਾ ਘੇਰਾ ਵਿਸਾਲ ਕੀਤਾ; ਹਰਿਆਣਾ ਦੇ ਕਤਲੇਆਮ ਪੀੜਤ ਲੋਕ ਗਰਗ ਕਮਿਸਨ ਕੋਲ਼ ਪਹੁੰਚ ਕਰ ਸਕਦੇ ਹਨ

ਚੰਡੀਗੜ੍ਹ, ਪੰਜਾਬ (27 ਅਪ੍ਰੈਲ, 2012): ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਿਵਲ ਰਿੱਟ ਪਟੀਸ਼ਨ ਨੰ. 3821 ਤੇ ਫੈਸਲਾ ਸੁਣਾਉਂਦੇ ਗਰਗ ਕਮਿਸ਼ਨ ਦੇ ਖੇਤਰ ਨੂੰ ਵਿਸ਼ਾਲ ਕਰ ਦਿਤਾ । ਇਹ ਰਿੱਟ ਪਟੀਸ਼ਨ ਹਰਿਆਣਾ ਦੇ ਪਿੰਡ ਹੋਂਦ ਚਿਲੜ ਵਿਖੇ ਵਾਪਰੇ ਸਿੱਖ ਕਤਲੇਆਮ ਦੇ ਤੱਥ ਨੂੰ ਜੱਗ-ਜ਼ਾਹਰ ਕਰਨ ਵਾਲੇ ਲੁਧਿਆਣਾ ਨਿਵਾਸੀ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਵਲੋ ਪਾਈ ਗਈ ਸੀ । ਪਿਛਲੇ ਸਾਲ ਜਦੋ ਹੋਂਦ ਚਿਲੜ ਕਤਲੇਆਮ ਸਾਹਮਣੇ ਆਇਆ ਸੀ ਤਾਂ ਹਰਿਆਣਾ ਸਰਕਾਰ ਨੇ ਹੋਦ ਵਿਚ ਵਾਪਰੇ ਕਤਲੇਆਮ ਦੀ ਜਾਂਚ ਕਰਨ ਲਈ ਗਰਗ ਕਮਿਸਨ ਕਾਇਮ ਕੀਤਾ ਸੀ। ਇਸ ਕਮਿਸ਼ਨ ਦਾ ਕਾਰਜ ਖੇਤਰ ਸਿਰਫ ਪਿੰਡ ਹੋਦ ਚਿੱਲੜ ਤੱਕ ਹੀ ਸੀਮਤ ਰੱਖਿਆ ਗਿਆ।

ਸ਼੍ਰੋਮਣੀ ਕਮੇਟੀ ਤੇ ਤੇ ਕਾਰੋਬਾਰੀ ਸਿੱਖ ਗਿਆਸਪੁਰਾ ਨੂੰ ਦੀ ਮਦਦ ਕਰਨ ਲਈ ਅੱਗੇ ਆਉਣ

ਫ਼ਤਿਹਗੜ੍ਹ ਸਾਹਿਬ (13 ਮਾਰਚ, 2011): ਹੋਂਦ ਕਤਲੇਆਮ ਦੇ ਸਾਕੇ ਨੂੰ 26 ਵਰ੍ਹੇ ਬਾਅਦ ਦੁਨੀਆ ਸਾਹਮਣੇ ਉਜਗਰ ਕਰਨ ਵਾਲੇ ਸਿੱਖ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਨੌਕਰ ਖੁੱਸਣ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਤੇ ਦਿਨ ਮਨਵਿੰਦਰ ਸਿੰਘ ਨੇ ਖੁਦ ਕੁਝ ਅਖਬਾਰਾਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਜਦੋਂ ਉਹ ਛੁੱਟੀ ਖਤਮ ਹੋਣ ਉਪਰੰਤ ਆਪਣੀ ਨੌਕਰੀ ਉੱਤੇ ਵਾਪਸ ਪਰਤੇ ਤਾਂ ਗੁੜਗਾਵਾਂ ਸਥਿਤ ਇਸ ਫੈਕਟਰੀ ਦੀ ...

2 ਨਵੰਬਰ 2011 ਨੂੰ ਪਿੰਡ ਹੋਂਦ ਵਿਖੇ ‘ਸਿਖ ਨਸਲਕੁਸ਼ੀ ਯਾਦਗਾਰ’ ਸਥਾਪਿਤ ਕੀਤੀ ਜਾਵੇਗੀ

ਚੰਡੀਗੜ੍ਹ (10 ਮਾਰਚ 2011): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ, ਸਿਖਸ ਫਾਰ ਜਸਟਿਸ ਨੇ ਸ੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਹਿਯੋਗ ਨਾਲ ਐਲਾਨ ਕੀਤਾ ਹੈ ਕਿ ਹੋਂਦ ਚਿੱਲੜ ਵਿਚ ਸਿਖ ਨਸਲਕੁਸ਼ੀ ਯਾਦਗਾਰ ਦੇ ਨੀਂਹ ਪੱਥਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਰੱਖ ਦਿੱਤਾ ਹੈ ਤੇ ਨਸਲਕੁਸ਼ੀ ਯਾਦਗਾਰ 2 ਨਵੰਬਰ 2011 ਨੂੰ ਸਥਾਪਿਤ ਕਰ ਦਿੱਤੀ ਜਾਵੇਗੀ।

ਸਿਖਸ ਫਾਰ ਜਸਟਿਸ ਵੱਲੋਂ ਹੋਂਦ ਕਤਲੇਆਮ ਵਾਲੀ ਥਾਂ ਨੂੰ ਸੰਭਾਲਣ ਲਈ ਯਨੈਸਕੋ ਨੂੰ ਮੰਗ ਪੱਤਰ ਦਿਤਾ ਗਿਆ

ਚੰਡੀਗੜ੍ਹ (10 ਮਾਰਚ 2011): ਹਰਿਆਣਾ ਦੇ ਜਿਲਾ ਰਿਵਾੜੀ ਵਿਚ ਸਥਿਤ ਪਿੰਡ ਹੋਂਦ-ਚਿੱਲੜ, ਜੋ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਮੇਂ ਵਾਪਰੇ ਹੋਂਦ ਕਤਲੇਆਮ ਵਿਚ ਤਬਾਹ ਕਰ ਦਿਤਾ ਗਿਆ ਸੀ, ਦੀਆਂ ਖੰਡਰ ਬਣ ਚੁੱਕੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਲਈ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਤੱਕ ਪਹੁੱਚ ਕੀਤੀ ਹੈ। ਯੂਨੈਸਕੋ ਵੱਲੋਂ ਦੁਨੀਆਂ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ...

ਹੋਂਦ ਦੀ ਮਿੱਟੀ ਜਲ-ਪ੍ਰਵਾਹ… – ਵਰਿੰਦਰ ਵਾਲੀਆ

ਮੋੜ੍ਹੀ ਪੁੱਟਣ ਨਾਲ ਸਾਰੇ ਪਿੰਡ ਦੀ ਮਿੱਟੀ ਲਹੂ-ਲੁਹਾਣ ਹੋ ਜਾਂਦੀ ਹੈ। ਲਹੂ ਭਿੱਜੀ ਮਿੱਟੀ ਵਿੱਚ ਸਾਂਝੀਵਾਲਤਾ ਦੇ ਬੀਜ ਸਦਾ ਲਈ ਗ਼ਰਕ ਹੋ ਜਾਂਦੇ ਹਨ। ਚੁੱਲ੍ਹਿਆਂ ‘ਤੇ ਘਾਹ ਉੱਗ ਪੈਂਦਾ ਹੈ ਜਿਹੜਾ ਛਾਂ ਵੰਡਣ ਜੋਗਾ ਨਹੀਂ ਹੁੰਦਾ।

ਸਿਖ ਜਗਤ ਹੋਂਦ ਕਤਲੇਆਮ (1984) ਦਾ ਦੁੱਖ ਮਨਾ ਰਿਹਾ ਸੀ ਤੇ ਬਾਦਲ ਦਲ ਫਿਲਮੀ ਸਿਤਾਰਿਆ ਨਾਲ ਜਸ਼ਨ ਮਨਾ ਰਿਹਾ ਸੀ

ਕੈਲੀਫੋਰਨੀਆ (8 ਮਾਰਚ 2011): ਨਵੰਬਰ 1984 ਦੀ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਭਾਰਤ ਵਿਚ ਤੇ ਕੌਮਾਂਤਰੀ ਕਾਨੂੰਨ ਤਹਿਤ ਬਾਹਰਲੇ ਦੇਸ਼ਾਂ ਵਿਚ ਕਾਨੂੰਨੀ ਲੜਾਈ ਲੜ ਰਹੀ ਜਥੇਬੰਦੀ ਦੇ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਇਸ ਦੀ ਭਾਈਵਾਲੀ ਭਾਜਪਾ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਜਥੇਬੰਦੀ ਦੀ ਤਾਲਮੇਲ ਕਮੇਟੀ ਵੱਲੋਂ ਬੀਤੇ ਦਿਨ ਅੰਗਰੇਜ਼ੀ ਅਤੇ ਪੰਜਾਬੀ ਵਿਚ ਇਕੋ ਸਮੇਂ ਜਾਰੀ ਕੀਤੇ ਗਏ ਇਕ ਅਹਿਮ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਵਿਸਾਰਣ ਤੇ ਇਸ ਸੰਜੀਦਾ ਮੁੱਦੇ ਉੱਤੇ ਸਿਆਸੀ ਰੋਟੀਆਂ ਸੇਕਣ ਜਿਹੇ ਗੈਰ-ਜ਼ਿੰਮੇਵਾਰ ਵਿਹਾਰ ਕਰਕੇ ਅਲੋਚਨਾ ਦਾ ਨਿਸ਼ਾਨਾ ਬਣਾਇਆ।...

ਹੋਂਦ ਵਿਖੇ ਗੁਰਬਾਣੀ ਪ੍ਰਵਾਹ ਜਾਰੀ; ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ

ਹੋਂਦ, ਹਰਿਆਣਾ (5 ਮਾਰਚ, 2011): ਨਵੰਬਰ 1984 ਸਿੱਖ ਨਸਲਕੁਸੀ ਦੌਰਾਨ ਹਰਿਆਣਾ ਦੇ ਪਿੰਡ ਹੋਦ-ਚਿੱਲੜ ਦਾ ਸੱਚ ਸਾਹਮਣੇ ਆਉਣ ਤੋ ਬਾਅਦ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸਨ, ਸਿੱਖਸ ਫਾਰ ਜਸਟਿਸ ਅਤੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਗੁਰੂ ਨਾਨਕ ਸੇਵਕ ਸੁਸਾਇਟੀ ਗੁੜਗਾਵਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਸ੍ਰੀ ਅਖੰਡ ਪਾਠ ਦੀ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਜਾਰੀ ਹੈ ਤੇ ਅੱਜ 6 ਮਾਰਚ ਨੂੰ ਪਵਿਤਰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣਗੇ ।...

« Previous PageNext Page »