Tag Archive "human-rights-in-kashmir"

ਕਸ਼ਮੀਰ ਤੇ ਨਜਾਇਜ਼ ਕਬਜ਼ਾ: ਅੰਤਰਰਾਸ਼ਟਰੀ ਕਾਨੂੰਨ, ਸੁਰੱਖਿਆ ਤੇ ਖੇਤਰੀ ਹਿੱਸੇਦਾਰਾਂ ਲਈ ਨਾਮਨਜ਼ੂਰ ਚੁਣੌਤੀ: ਵਰਲਡ ਸਿੱਖ ਪਾਰਲੀਮੈਂਟ

11 ਅਗਸਤ: ਵਰਲਡ ਸਿੱਖ ਪਾਰਲੀਮੈਂਟ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਜਮਹੂਰੀ ਕਾਨੂੰਨੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਕਸ਼ਮੀਰ ਨੂੰ ਵੰਡਣ ਅਤੇ ਭਾਰਤ ਨਾਲ ਰਲਾਉਣ ...

ਪੁਲਵਾਮਾ ਤੋਂ ਬਾਅਦ ਭਾਰਤੀ ਫੌਜੀਆਂ ਨੇ ਕਸ਼ਮੀਰੀਆਂ ਦੇ ਘਰ ਸਾੜੇ; ਲੋਕਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਵਰਤਿਆ

17 ਫਰਵਰੀ ਨੂੰ ਤਕਰੀਬਨ ਅੱਧੀ ਰਾਤ ਦੌਰਾਨ ਸੈਂਕੜੇ ਭਾਰਤੀ ਫੌਜੀਆਂ ਨੇ ਦੱਖਣੀ ਕਸ਼ਮੀਰ ’ਚ ਸੇਬਾਂ ਤੇ ਖੁਰਮਾਨੀਆਂ ਦੇ ਰੁੱਖਾਂ ਨਾਲ ਘਿਰੇ ਖੂਬਸੂਰਤ ਪਿੰਗਲਾਨ ਪਿੰਡ ਨੂੰ ਘੇਰਾ ਪਾ ਲਿਆ। ਤਕਰੀਬਨ 18 ਘੰਟੇ ਬਾਅਦ ਜਦੋਂ ਫੌਜੀ ਉਸ ਪਿੰਡ ਵਿਚੋਂ ਗਏ ਤਾਂ ਇਕ ਆਮ ਕਸ਼ਮੀਰੀ, ਤਿੰਨ ਹਥਿਆਰਬੰਦ ਖਾੜਕੂ ਤੇ ਫੌਜੀ ਦਸਤਿਆਂ ਦੇ 5 ਜਣੇ ਮਾਰੇ ਜਾ ਚੁੱਕੇ ਸਨ ਤੇ ਘਰਾਂ ਦੀ ਇਕ ਪੂਰੀ ਕਤਾਰ ਮਲਬੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕੀ ਸੀ ਤੇ ਇਕ ਅਣਚੱਲੀ ਮਜ਼ੈਲ ਝੋਨੇ ਦੇ ਖੇਤਾਂ ਵਿਚ ਗੱਡੀ ਪਈ ਸੀ ਅਤੇ 120 ਪਿੰਡ ਵਾਸੀ ਅੱਥਰੂ-ਧੂਏ, ਕੁੱਟਮਾਰ ਤੇ ਮਾਨਸਿਕ ਸਦਮੇ ਕਾਰਨ ਇਲਾਜਯਾਫਤਾ ਸਨ।

ਜੰਮੂ ‘ਚ ਵਿਗੜਿਆ ਮਹੌਲ, ਭੀੜ ਹੋਈ ਹਿੰਸਕ,ਫਿਰਕੂ ਤਰਜ ‘ਤੇ ਬਦਲਾ ਲੈਣ ਦੇ ਨਾਅਰੇ ਲੱਗੇ

ਭਾਰਤੀ ਫੌਜੀਆਂ 'ਤੇ ਹੋਏ ਹਮਲੇ ਮਗਰੋਂ ਭੀੜ ਵਲੋਂ ਫਿਰਕੂ ਤਰਜਾਂ ਤੇ ਬਦਲਾ ਲੈਣ ਦੇ ਨਾਅਰੇ ਲਾਏ ਗਏ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਸੜਕਾਂ ਤੇ ਟਾਇਰਾਂ ਨੂੰ ਅੱਗ ਲਾ ਕੇ ਭਿਆਨਕ ਮਾਹੌਲ ਬਣਾਉਣ ਦੇ ਯਤਨ ਕੀਤੇ ਗਏ। ਭੀੜ ਨੇ ਕਈਂ ਥਾਈ ਪ੍ਰਸ਼ਾਸਕੀ ਰੋਕਾਂ ਦੀ ਉਲੰਘਣਾ ਵੀ ਕੀਤੀ, ਹਾਲਾਂਕਿ ਇਸ ਵੇਲੇ ਤੀਕ ਕੋਈ ਵੱਡੀ ਹਿੰਸਕ ਘਟਨਾ ਨਹੀ ਵਾਪਰੀ।

ਈਦ ਦੀ ਨਮਾਜ਼ ਤੋਂ ਬਾਅਦ ਕਸ਼ਮੀਰ ਵਿਚ ਸ਼ੁਰੂ ਹੋਏ ਭਾਰਤ ਵਿਰੋਧੀ ਪ੍ਰਦਰਸ਼ਨ; ਇਕ ਕਸ਼ਮੀਰੀ ਨੌਜਵਾਨ ਦੀ ਮੌਤ, ਕਈ ਜ਼ਖਮੀ

ਸ਼੍ਰੀਨਗਰ: ਈਦ ਦੀ ਨਮਾਜ਼ ਤੋਂ ਬਾਅਦ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰਤ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਤੇ ਕਈ ਥਾਵਾਂ ‘ਤੇ ਭਾਰਤੀ ਸੁਰੱਖਿਆ ਬਲਾਂ ...

ਕਸ਼ਮੀਰੀ ਨੌਜਵਾਨ ਨੂੰ ਜੀਪ ਮੂਹਰੇ ਬੰਨ੍ਹ ਕੇ 18 ਕਿ.ਮੀ. ਘੁਮਾਉਣ ਵਾਲੇ ਮੇਜਰ ਗੋਗੋਈ ਦਾ ਸਨਮਾਨ

ਇਕ ਕਸ਼ਮੀਰੀ ਨੌਜਵਾਨ ਨੂੰ ਫੌਜੀ ਜੀਪ ਦੇ ਮੂਹਰੇ ਬੰਨ੍ਹਣ ਵਾਲੇ ਫੌਜੀ ਅਫਸਰ ਨੂੰ ਭਾਰਤੀ ਫੌਜ ਵਲੋਂ ਸਨਮਾਨਤ ਕੀਤੇ ਜਾਣ ਦੇ ਫੈਸਲੇ ਦੀ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਬਹੁਤ ਨਿੰਦਾ ਹੋ ਰਹੀ ਹੈ।

ਕਸ਼ਮੀਰ ‘ਚ 1989 ਤੋਂ ਹੁਣ ਤਕ 5 ਹਜ਼ਾਰ ਫੌਜੀਆਂ ਸਣੇ 40 ਹਜ਼ਾਰ ਜਾਨਾਂ ਗਈਆਂ: ਭਾਰਤੀ ਗ੍ਰਹਿ ਮੰਤਰਾਲਾ

1989 ਤੋਂ ਸ਼ੁਰੂ ਹੋਈ ਕਸ਼ਮੀਰ ਦੀ ਅਜ਼ਾਦੀ ਦੀ ਲਹਿਰ 'ਚ ਹੁਣ ਤੱਕ 40 ਹਜ਼ਾਰ ਦੇ ਕਰੀਬ ਮਨੁਖੀ ਜਾਨਾਂ ਜਾ ਚੁੱਕੀਆਂ ਹਨ ਜਿਸ 'ਚ 22 ਹਜ਼ਾਰ ਹਥਿਆਰਬੰਦ ਜੰਗਜੂ, 5 ਹਜ਼ਾਰ ਭਾਰਤੀ ਫੌਜੀ, ਨੀਮ ਫੌਜੀ ਅਤੇ ਪੁਲਿਸ ਵਾਲੇ ਮਾਰੇ ਗਏ ਹਨ। 90 ਦੇ ਦਹਾਕੇ ਤੋਂ 9 ਅਪ੍ਰੈਲ 2017 ਤੱਕ 13, 941

ਕਸ਼ਮੀਰੀ ਮਨੁੱਖੀ ਅਧਿਕਾਰ ਕਾਰਕੁਨ ਖੁੱਰਮ ਪਰਵੇਜ਼ ਦੀ ਰਿਹਾਈ ਦਾ ਦਲ ਖ਼ਾਲਸਾ ਵਲੋਂ ਸਵਾਗਤ

ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਨਾਬ ਖੁੱਰਮ ਪਰਵੇਜ਼ ਦੀ ਅੱਜ 76 ਦਿਨਾਂ ਬਾਅਦ ਰਿਹਾਈ ਹੋਈ ਹੈ।

ਯੂਥ ਅਕਾਲੀ ਦਲ ਅੰਮ੍ਰਿਤਸਰ ਵਲੋਂ ਮਨੁਖੀ ਹੱਕਾਂ ਦੇ ਕਾਰਕੁੰਨ ਖੁਰਮ ਪ੍ਰਵੇਜ਼ ਦੀ ਰਿਹਾਈ ਦੀ ਮੰਗ

ਜੰਮੂ ਕਸ਼ਮੀਰ ਵਿੱਚ ਮਨੁਖੀ ਅਧਿਕਾਰਾਂ ਦੇ ਸਰਗਰਮ ਆਗੂ ਜਨਾਬ ਖੁਰਮ ਪ੍ਰਵੇਜ ਦੀ ਗ੍ਰਿਫਤਾਰੀ ਦੀ ਘੋਰ ਨਿੰਦਿਆਂ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਨੇ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।