Tag Archive "human-rights-violations"

ਮਾਮਲਾ ਪੰਜਾਬ ‘ਚ ਮਨੁੱਖੀ ਹੱਕਾਂ ਦੇ ਘਾਣ ਦ: ਪੀੜਤਾਂ ਨੂੰ ਮਿਲਿਆ ਮੁਆਵਜ਼ਾ ਇਨਸਾਫ ਦਾ ਬਦਲ ਨਹੀਂ ਹੋ ਸਕਦਾ – ਸ੍ਰ. ਗੁਰਬਚਨ ਸਿੰਘ

ਹੁਣ ਅਸੀਂ ਸੁਪਰੀਮ ਕੋਰਟ ਵਿਚ ਜਾ ਰਹੇ ਹਾਂ ਤੇ ਸਾਨੂੰ ਆਸ ਹੈ ਕਿ ਜੇਕਰ ਸਾਡੀ ਪਟੀਸ਼ਨ ਨੂੰ ਅਦਾਲਤ ਨੇ ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਦੇਖਿਆ ਤਾਂ 25 ਹਜ਼ਾਰ ਕਤਲਾਂ ਦੇ ਕੇਸ ਖੁੱਲ੍ਹ ਜਾਣਗੇ। ਲਾਪਤਾ ਬੱਚਿਆਂ ਦੇ ਮਾਪਿਆਂ ਜਿਊਂਦੇ ਜਾਗਦੇ ਮਾਪੇ ਬੱਚੇ ਚੁੱਕੇ ਜਾਣ ਦੇ ਸਬੂਤ ਹਨ ਅਤੇ ਸਾਡੇ ਕੋਲ ਉਨ੍ਹਾਂ ਦੇ ਪੋਸਟਮਾਰਟਮ ਅਤੇ ਲਾਸ਼ਾਂ ਦੇ ਸਸਕਾਰ ਦੇ ਸਬੂਤ ਹਨ ਤੇ ਇਹ ਵੀ ਸਬੂਤ ਹਨ ਕਿ ਕਿਸ ਲਾਸ਼ ਨੂੰ ਕਿਸ ਪੁਲਿਸ ਅਫ਼ਸਰ ਨੇ ਲਿਆਂਦਾ ਸੀ। ਇਸ ਮਹਾਂ ਨਰਸੰਘਾਰ ਦੀ ਅਸਲੀਅਤ ਸਾਹਮਣੇ ਆਉਣ 'ਤੇ ਭਾਰਤੀ ਰਾਜਨੀਤੀ ਦਾ ਅਸਲ ਚਿਹਰਾ ਨੰਗਾ ਹੋਵੇਗਾ। ਸਰਕਾਰੀ ਅੱਤਵਾਦ ਦੀ ਭਿਆਨਕ ਤਸਵੀਰ ਸਾਹਮਣੇ ਆਵੇਗੀ ਤੇ ਕਤਲੇਆਮ ਦੇ ਜ਼ਿੰਮੇਵਾਰ ਪੁਲਸ ਅਫ਼ਸਰ ਕਟਹਿਰੇ ਵਿਚ ਖੜ੍ਹੇ ਹੋਣਗੇ।''

‘ਲਾਵਾਰਿਸ’ ਲਾਸ਼ਾਂ ਦਾ ਸੱਚ ਸਾਹਮਣੇ ਕਿਵੇਂ ਆਇਆ ? – ਸ੍ਰ. ਗੁਰਬਚਨ ਸਿੰਘ

ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ 3 ਅਪ੍ਰੈਲ 2012 ਨੂੰ 1513 ਸਿੱਖ ਪਰਿਵਾਰਾਂ ਨੂੰ 27.94 ਕਰੋੜ ਰੁਪਏ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪਰਿਵਾਰ ਉਨ੍ਹਾਂ ਹਜ਼ਾਰਾਂ ਸਿੱਖ ਪਰਿਵਾਰਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ 1984 ਤੋਂ ਲੈ ਕੇ 1994 ਤੱਕ ਦੇ ਖੂਨੀ ਦਹਾਕੇ ਦੌਰਾਨ, ਪੰਜਾਬ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਤੋਂ ਬਾਅਦ, ਲਾਵਾਰਿਸ ਕਰਾਰ ਦੇ ਕੇ ਸਾੜ ਦਿੱਤਾ ਗਿਆ ਸੀ। 16 ਸਾਲ ਦੀ ਲੰਬੀ ਅਦਾਲਤੀ ਜੱਦੋ-ਜਹਿਦ ਤੋਂ ਬਾਅਦ ਮਿਲੇ ਇਸ ਅਧੂਰੇ ਇਨਸਾਫ ਨੇ, ਜਿੱਥੇ ਹਿੰਦੁਸਤਾਨੀ ਨਿਆਂ ਪ੍ਰਬੰਧ ਦਾ ਖੋਖਲਾਪਣ ਸਾਬਿਤ ਕੀਤਾ ਹੈ, ਉੱਥੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀ ਇਸ ਮਸਲੇ ਬਾਰੇ ਧਾਰੀ ਸਾਜ਼ਿਸ਼ੀ ਚੁੱਪ ਨੂੰ ਵੀ ਬੇਨਕਾਬ ਕੀਤਾ ਹੈ।

ਪੰਜਾਬ ਦੇ ਨਵੇਂ ਡੀ. ਜੀ. ਪੀ. ਸੁਮੇਧ ਸੈਣੀ ਦੇ ਅੰਨ੍ਹੇ ਜੁਲਮਾਂ ਦੀ ਕਹਾਣੀ (1/2)

ਮੀਡੀਆ ਵੱਲੋਂ ਪੇਸ਼ ਕੀਤੀ ਗਈ ਇਸ ਖਾਸ ਰਿਪੋਰਟ ਨੂੰ ਅਸੀਂ ਇਥੇ ਮੁੜ ਸਾਂਝਾ ਕਰ ਰਹੇ ਹਾਂ।

ਪੰਜਾਬ ਦੇ ਨਵੇਂ ਡੀ. ਜੀ. ਪੀ. ਸੁਮੇਧ ਸੈਣੀ ਦੇ ਅੰਨ੍ਹੇ ਜੁਲਮਾਂ ਦੀ ਕਹਾਣੀ (2/2)

ਮੀਡੀਆ ਵੱਲੋਂ ਪੇਸ਼ ਕੀਤੀ ਗਈ ਇਸ ਖਾਸ ਰਿਪੋਰਟ ਨੂੰ ਅਸੀਂ ਇਥੇ ਮੁੜ ਸਾਂਝਾ ਕਰ ਰਹੇ ਹਾਂ।

ਦਲ ਖਾਲਸਾ ਦੇ ਮੁਖੀ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਲਾਈ ਗੁਹਾਰ

ਅੰਮ੍ਰਿਤਸਰ ( 3 ਨਵੰਬਰ, 2011 ): ਸ. ਧਾਮੀ ਅੱਜ ਪਾਰਟੀ ਦੇ ਯੂਥ ਵਿੰਗ “ਸਿੱਖ ਯੂਥ ਆਫ ਪੰਜਾਬ” ਵਲੋਂ ਕੀਤੇ ਗਏ ਰੋਸ ਮੁਜਾਹਰੇ ਵਿਚ ਬੋਲ ਰਹੇ ਸਨ। ਸਿੱਖ ਯੂਥ ਆਫ ਪੰਜਾਬ ਵਲੋਂ 27 ਵਰ੍ਹੇ ਪਹਿਲਾਂ ਵਾਪਰੇ ਹੌਲਨਾਕ ਸਾਕੇ ਵਿਰੁਧ ਰੋਹ ਪ੍ਰਗਟਾਉਣ ਲਈ ਅੱਜ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਲੋਂ ਮਤਾ ਪਾਸ ਕਰਕੇ ਯੂ.ਐਨ.ਓ. ਨੂੰ ਅਪੀਲ ਕੀਤੀ ਗਈ ਕਿ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਵੇ। ਜਥੇਬੰਦੀ ਵਲੋਂ ਮਤੇ ਦੀ ਕਾਪੀ ਯੂ. ਐਨ.ਓ. ਦੇ ਜਨੇਵਾ ਤੇ ਦਿੱਲੀ ਸਥਿਤ ਦਫਤਰ ਨੂੰ ਭੇਜੀ ਜਾਵੇਗੀ।

ਭਾਰਤੀ ਕਾਨੂੰਨ ਬਹੁਗਿਣਤੀ ਦਾ ਹੱਥ-ਠੋਕਾ : ਇੰਦਰਾ ਗਾਂਧੀ ਕਤਲ ਕੇਸ ਦੀ ਰੌਸ਼ਨੀ ‘ਚ

ਭਾਰਤੀ ਨਿਆਂਪਾਲਿਕਾ ਵਲੋਂ ਹਮੇਸ਼ਾ ਦੋਹਰੇ ਮਾਪਢੰਡ ਆਪਣਾਏ ਜਾਂਦੇ ਹਨ। ਇੱਥੇ ਨਿਆਂ ਦੇਣ ਤੋਂ ਪਹਿਲਾਂ ਮਨੁੱਖ ਦਾ ਧਰਮ, ਜਾਤ ਰੰਗ ਨਸਲ ਅਤੇ ਸਿਆਸੀ ਤੇ ਆਰਥਿਕ ਪਹੁੰਚ ਦੇਖੀ ਜਾਂਦੀ ਹੈ ਭਾਵੇਂ ਕਿ ਕਾਨੂੰਨ ਸਾਹਮਣੇ ਬਰਾਬਰਤਾ, ਕਾਨੂੰਨ ਦਾ ਰਾਜ ਵਰਗੀਆਂ ਆਦਰਸ਼ਕ ਗੱਲਾਂ ਕਾਨੂੰਨ ਦੀਆਂ ਕਿਤਾਬਾਂ ਵਿਚ ਲਿਖੀਆਂ ਹੋਈਆਂ ਹਨ ਪਰ ਇਹਨਾਂ ਉੱਤੇ ਅਮਲ ਕਰਨ ਦੀ ਲੋੜ ਕਦੇ ਵੀ ਭਾਰਤੀ ਸਟੇਟ ਨੂੰ ਮਹਿਸੂਸ ਨਹੀਂ ਹੋਈ ਅਤੇ ਨਾ ਹੀ ਨੇੜ ਭਵਿੱਖ ਵਿਚ ਕਦੇ ਹੋਣ ਦੀ ਉਮੀਦ ਹੈ। 1947 ਵਿਚ ਅੰਗਰੇਜੀ ਰਾਜ ਤੋਂ ਬਾਅਦ ਵੋਟ ਦਾ ਰਾਜ ਸਥਾਪਤ ਹੋਇਆ ਜਿਸ ਦਾ ਭਾਵ ਸੀ ਕਿ ਜਿਸਦੀਆਂ ਵੋਟਾ ਜਿਆਦਾ ਉਸ ਦਾ ਰਾਜ ਤੇ ਭਾਰਤ ਨਾਮੀ ਇਸ ਖਿੱਤੇ ਵਿਚ ਹਿੰਦੂ ਬਹੁਗਿਣਤੀ ਹੋਣ ਕਾਰਨ ਉਹਨਾਂ ਦੇ ਖਾਸ ਲੋਕਾਂ ਦਾ ਰਾਜ ਸਥਾਪਤ ਹੋ ਗਿਆ। ਭਾਰਤੀ ਉਪਮਹਾਂਦੀਪ ਵਿਚ ਸੰਘਰਸ਼ ਕਰ ਰਹੀਆਂ ਘੱਟਗਿਣਤੀਆਂ ਸਰੀਰਕ ਤੇ ਸੱਭਿਆਚਾਰਕ ਤੌਰ ਉੱਤੇ ਨਸਲਘਾਤ ਦੀਆਂ ਸ਼ਿਕਾਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅਜਿਹੀ ਨਸਲਕੁਸ਼ੀ ਵੱਖ-ਵੱਖ ਰੂਪਾਂ ਵਿਚ ਅੱਜ ਵੀ ਜਾਰੀ ਹੈ।

ਅਕਾਲੀ ਵੀ ਚੱਲ ਰਹੇ ਨੇ ਸਿੱਖਾਂ ਦੀ ਕਾਤਲ ਕਾਂਗਰਸ ਦੀਆਂ ਲੀਹਾਂ ’ਤੇ : ਪੀਰ ਮੁਹੰਮਦ

ਚੰਡੀਗੜ੍ਹ ( 31 ਅਕਤੂਬਰ , 2011 ): ‘‘ਪੰਥਕ ਅਖਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਸੱਤਾ ਲਾਲਚ ਲਈ ਅੱਜ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੀਆਂ ਲੀਹਾਂ ’ਤੇ ਚੱਲ ਰਹੀ ਹੈ। ਕਾਂਗਰਸ ਨੇ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਅੱਗੇ ਕਰਕੇ ਦੋ ਦਹਾਕੇ ਸਿੱਖਾਂ ਦਾ ਕਤਲੇਆਮ ਕਰਵਾਇਆ, ਉਨ੍ਹਾਂ ਅਫ਼ਸਰਾਂ ਨੂੰ ਹੁਣ ਅਕਾਲੀ ਸਰਕਾਰ ਪਾਲ ਰਹੀ ਹੈ।’’ ਇਹ ਦੋਸ਼ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਕੱਤਰ ਜਨਰਲ ਦਵਿੰਦਰ ਸਿੰਘ ਸੋਢੀ ਨੇ ਲਗਾਏ ਹਨ।

ਨਸਲਕੁਸ਼ੀ ਮਤਾ ਪੇਸ਼ ਕਰਵਾਉਣ ਲਈ ਕੈਨੇਡੀਅਨ ਪਾਰਲੀਮੈਂਟ ਤੱਕ ਮਾਰਚ ਕਰਨਗੇ ਸਿਖ

ਵੈਨਕੂਵਰ ( 30 ਅਕਤੂਬਰ, 2011 ): ਭਾਰਤ ਵਿਚ ਨਵੰਬਰ 1984 ਵਿਚ ਹੋਈ ਸਿਖ ਨਸਲਕੁਸ਼ੀ ਦੀ ਵਰ੍ਹੇ ਗੰਢ ਮਨਾਉਣ ਹਿਤ 1 ਨਵੰਬਰ ਦਿਨ ਮੰਗਲਵਾਰ ਨੂੰ ਸੈਂਕੜਿਆਂ ਦੀ ਗਿਣਤੀ ਵਿਚ ਕੈਨੇਡੀਅਨ ਸਿਖ ਇਨਸਾਫ ਲਈ ਆਪਣੀਆਂ ਮੰਗਾਂ ਨੂੰ ਲੈਕੇ ਕੈਨੇਡਾ ਦੀ ਪਾਰਲੀਮੈਂਟ ਅੱਗੇ ਆਵਾਜ਼ ਬੁਲੰਦ ਕਰਨਗੇ ਤੇ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਤੇ ਹਿੰਸਾ ਦੇ ਦੁੱਖ ਸਾਂਝੇ ਕਰਨਗੇ।

ਹੁਰੀਅਤ ਕਾਨਫਰੰਸ ਨੇ ਭਾਰਤੀ ਘੱਟਗਿਣਤੀ ਕੌਮਾਂ ਨੂੰ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਸੀ ਰਿਸ਼ਤੇ ਮਜ਼ਬੂਤ ਕਰਨ ਦਾ ਦਿੱਤਾ ਸੱਦਾ

ਹੁਰੀਅਤ ਕਾਨਫ਼ਰੰਸ ਅਤੇ ਕਸ਼ਮੀਰ ਦੀ ਅਜ਼ਾਦੀ ਲਹਿਰ ਦੇ ਸਿਰਕੱਢ ਆਗੂ ਸਈਅਦ ਅਲੀ ਗਿਲਾਨੀ ਨੇ ਸਿੱਖ ਕਤਲੇਆਮ ਦੀ 27ਵੀਂ ਵਰ੍ਹੇਗੰਢ ਮੌਕੇ ਸਿੱਖ ਕੌਮ ਨਾਲ਼ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਹੈ ਕਿ ਹਿੰਦੂਤਵ ਫਾਸੀਵਾਦੀ ਬਿਰਤੀ ਚਰਮ ਸੀਮਾ ਤੇ ਪੁਜ ਚੁਕੀ ਹੈ ਤੇ ਇਸ ਦੇਸ਼ ਵਿਚ ਘੱਟ-ਗਿਣਤੀਆਂ ਅਸੁਰੱਖਿਅਤ ਹਨ। ਉਨ੍ਹਾਂ ਘੱਟਗਿਣਤੀ ਕੌਮਾਂ ਨੂੰ ਸੁਝਾਅ ਦਿਤਾ ਕਿ ਉਹ ਆਪਸੀ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ।

ਸ਼ਹੀਦ ਭਾਈ ਜਸਵੀਰ ਸਿੰਘ ਬੱਬਰ ਉਰਫ਼ ਭੋਲਾ

ਪਿੰਡ ਮੱਲ੍ਹਾ, ਕਸਬਾ ਬਾਜਾਖਾਨਾ ਤੋਂ ਬਰਨਾਲਾ ਨੂੰ ਜਾਂਦਿਆਂ ਮੁੱਖ ਸੜਕ ਤੋਂ ਪਾਸੇ ‘ਤੇ ਹੈ। ਭਾਰਤ ਦੀ ਬੁੱਚੜ ਸਰਕਾਰ ਦੇ ਅੰਨ੍ਹੇ ਜ਼ਬਰ ਦਾ ਸੱਲ ਆਪਣੇ ਸੀਨੇ ਵਿੱਚ ਦੱਬੀ ਬੈਠੇ ਹਨ, ਇਸ ਪਿੰਡ ਦੇ ਦੋ ਸ਼ਹੀਦਾਂ ਦੇ ਪਰਿਵਾਰ। ਇਕ ਸ਼ਹੀਦ ਭਾਈ ਬਲਜੀਤ ਸਿੰਘ ਬੱਬਰ (ਬੱਲੀ ਬੱਕਰੀਆਂ ਵਾਲਾ) ਤੇ ਦੂਜਾ ਸ਼ਹੀਦ ਭਾਈ ਜਸਵੀਰ ਸਿੰਘ ਉਰਫ਼ ਭੋਲਾ ਬੱਬਰ ਦਾ ਪਰਿਵਾਰ।

« Previous PageNext Page »