Tag Archive "ihro"

ਸਾਕਾ ਨਕੋਦਰ: ਸ਼੍ਰੋਮਣੀ ਕਮੇਟੀ ਵਲੋਂ ਅਹੁਦਾ ਮਾਣ ਰਹੇ ਦਰਬਾਰਾ ਸਿੰਘ ਗੁਰੂ ਨੇ ਹੀ ਜਾਰੀ ਕੀਤੇ ਸਨ ਕਰਫਿਊ ਦੇ ਹੁਕਮ

ਸ਼ਾਮ ਪੰਜ ਵਜੇ ਐਸਐਸਪੀ ਇਜ਼ਹਾਰ ਆਲਮ ਅਤੇ ਏਡੀਸੀ ਦਰਬਾਰਾ ਸਿੰਘ ਗੁਰੂ ਗੁਰਦੁਆਰਾ ਸਾਹਿਬ ਪਹੁੰਚੇ "ਦਰਬਾਰਾ ਸਿੰਘ ਗੁਰੁੂ ਨੇ ਉਸ ਥਾਂ 'ਤੇ ਪਹੁੰਚ ਕੇ ਬਿਨਾਂ ਕਿਸੇ ਅਗਲੀ ਪੁੱਛ-ਗਿੱਛ, ਖੋਜ-ਪੜਤਾਲ ਦੇ ਇਹ ਸਿੱਟਾ ਕੱਢ ਮਾਰਿਆ ਕਿ ਇਹ ਘਟਨਾ ਇੱਕ ਹਾਦਸਾ ਸੀ ਅਤੇ ਅੱਗ ਗ੍ਰੰਥੀ ਸਿੰਘ ਦੀ ਅਣਗਹਿਲੀ ਕਾਰਣ ਲੱਗੀ ਸੀ।"

ਮਨੁੱਖੀ ਅਧਿਕਾਰਾਂ ਦੇ ਵਕੀਲ ਡੀ.ਐਸ. ਗਿੱਲ ਸਣੇ ਲੁਧਿਆਣਾ ਦੇ 100 ਵਕੀਲ ਆਪ ਵਿਚ ਸ਼ਾਮਲ

ਲੁਧਿਆਣਾ ਬਾਰ ਐਸੋਸੀਏਸ਼ਨ ਦੇ 100 ਤੋਂ ਵਧੇਰੇ ਮੈਂਬਰ ਵਕੀਲਾਂ ਦੇ ਇੱਕ ਗਰੁੱਪ ਨੇ ਸਾਬਕਾ ਅਟਾਰਨੀ ਜਨਰਲ ਵਕੀਲ ਅਮਰਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਿੱਚ ਸ਼ਾਮਲ ਹੋਏ ਵਕੀਲਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮਾਗਮ ਵਿੱਚ ਜ਼ੋਨ ਕੋਆਰਡੀਨੇਟਰ ਕਰਨਲ ਸੀ ਐੱਮ ਲਖਨਪਾਲ ਅਤੇ ‘ਆਪ’ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਸੂਬਾ ਜਨਰਲ ਸਕੱਤਰ ਆਹਿਬਾਬ ਸਿੰਘ ਗਰੇਵਾਲ, ਆਈ. ਐਚ. ਆਰ. ਓ. ਦੇ ਸਾਬਕਾ ਪ੍ਰਧਾਨ ਡੀ ਐੱਸ ਗਿੱਲ, ਵਰਿੰਦਰ ਖਾਰਾ ਤੇ ਐਡਵੋਕੇਟ ਇੰਦਰਜੀਤ ਸਿੰਘ ਹਾਜ਼ਰ ਸਨ।

ਮਨੁੱਖੀ ਹੱਕਾਂ ਦੀ ਰਾਖੀ ਲਈ ਲਾਮਬੰਦੀ ਦਾ ਸੱਦਾ

ਲੁਧਿਆਣਾ (10 ਦਸੰਬਰ, 2010): ਮਨੁੱਖੀ ਹੱਕਾਂ ਦੇ ਦਿਹਾੜੇ ਮਨਾਉਣ ਦਾ ਮੁੱਖ ਮੰਤਵ ਤਾਂ ਹੀ ਸਹੀ ਅਰਥਾਂ ਵਿੱਚ ਸਾਰਥਕ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੇ ਲਈ ਆਪਣੀ ਅਵਾਜ਼ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਰੂਪ ਵਿੱਚ ਬੁਲੰਦ ਕਰੀਏ ।