Tag Archive "indian-air-force"

ਹੁਣ ਪੰਛੀ ਵੱਜਣ ਨਾਲ ਡਿੱਗਾ ਭਾਰਤੀ ਫੌਜ ਦਾ ਮਿੱਗ-21 ਜਹਾਜ਼

ਭਾਰਤੀ ਹਵਾਈ ਫੌਜ ਦੇ ਇਕ ਮਿਗ–21 ਲੜਾਕੂ ਜਹਾਜ਼ ਦੇ ਰਾਜਸਥਾਨ ਵਿਚ ਪੰਛੀ ਵੱਜਣ ਨਾਲ ਡਿੱਗ ਜਾਣ ਦੀਆਂ ਖਬਰਾਂ ਹਨ। ਜਾਣਕਾਰੀ ਮੁਤਾਬਕ ਇਹ ਜਹਾਜ਼ ਬੀਕਾਨੇਰ ਦੇ ਨਲ ਹਵਾਈ ਅੱਡੇ ਤੋਂ ਉੱਡਿਆ ਹੀ ਕਿ ਇਕ ਪੰਛੀ ਵੱਜ ਜਾਣ ਕਾਰਨ ਇਹ ਜਹਾਜ਼ ਜ਼ਮੀਨ ਉੱਤੇ ਡਿੱਗ ਪਿਆ ਤੇ ਤਬਾਹ ਹੋ ਗਿਆ।

ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੇ ‘ਹਾਦਸੇ’ ਜਾਰੀ: ਤਵਾਂਗ ‘ਚ ਹੋਏ ਤਾਜ਼ਾ ਹਾਦਸੇ ‘ਚ 7 ਫੌਜੀ ਮਰੇ

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ "ਹਾਦਸਾਗ੍ਰਸਤ" ਹੋ ਗਿਆ ਜਿਸ ’ਚ ਸਵਾਰ 7 ਫੌਜੀ ਹਲਾਕ ਹੋ ਗਏ। ਹੈਲੀਕਾਪਟਰ ’ਚ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਫੌਜੀ ਅਧਿਕਾਰੀ ਅਤੇ ਜ਼ਮੀਨੀ ਫੌਜ ਦੇ ਦੋ ਮੁਲਾਜ਼ਮ ਸਵਾਰ ਸਨ।

ਚੀਨ ਸਰਹੱਦ ਕੋਲ ਭਾਰਤੀ ਹਵਾਈ ਫੌਜ ਦਾ ਸੁਖੋਈ-30 ਲਾਪਤਾ; 2 ਪਾਇਲਟ ਸਵਾਰ ਸਨ

ਭਾਰਤ-ਚੀਨ ਸਰਹੱਦ ਦੇ ਕੋਲ ਭਾਰਤੀ ਹਵਾਈ ਫੌਜ ਦਾ ਸੁਖੋਈ-30 ਜੇਟ ਲਾਪਤਾ ਹੋ ਗਿਆ ਹੈ। ਜਹਾਜ਼ 'ਚ ਦੋ ਪਾਇਲਟ ਸਵਾਰ ਸੀ, ਕਿਹਾ ਜਾ ਰਿਹਾ ਹੈ ਕਿ ਰਡਾਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਜਹਾਜ਼ ਲਾਪਤਾ ਹੋ ਗਿਆ। ਇਸ ਜਹਾਜ਼ ਨੇ ਅਸਾਮ ਦੇ ਤੇਜ਼ਪੁਰ ਏਅਰਬੇਸ ਤੋਂ ਸਵੇਰੇ 10:30 ਵਜੇ ਉਡਾਣ ਭਰੀ ਸੀ ਪਰ 11 ਵਜੇ ਤੋਂ ਬਾਅਦ ਇਸਦਾ ਰੇਡੀਓ ਸੰਪਰਕ ਟੁੱਟ ਗਿਆ।

ਹਵਾਈ ਫੌਜੀਆਂ ਨੂੰ ਦਾੜ੍ਹੀ ਰੱਖਣ ਤੋਂ ਰੋਕਦਾ ਹੁਕਮ ਮੌਲਿਕ ਅਧਿਕਾਰਾਂ ਦੀ ਉਲੰਘਣਾ : ਪੰਥਕ ਤਾਲਮੇਲ ਸੰਗਠਨ

ਭਾਰਤੀ ਹਵਾਈ ਸੈਨਾ ਦੇ ਮੁਸਲਮਾਨ ਕਰਮਚਾਰੀ ਮੁਹੰਮਦ ਜੁਬੈਰ ਅਤੇ ਅੰਸਾਰੀ ਆਫਤਾਬ ਵਲੋਂ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਹੁਕਮ ਸੁਣਾਇਆ ਹੈ ਕਿ ਭਾਰਤੀ ਹਵਾਈ ਸੈਨਾ ਦੇ ਕਰਮਚਾਰੀ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਾੜ੍ਹੀ ਨਹੀਂ ਰੱਖ ਸਕਦੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਦੀ ਕੋਰ ਕਮੇਟੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ 24 ਫਰਵਰੀ 2013 ਨੂੰ ਜਾਰੀ ਹਵਾਈ ਸੈਨਾ ਦੇ ਗੁਪਤ ਆਦੇਸ਼ ਉੱਪਰ ਨਜ਼ਰਸਾਨੀ ਕੀਤੀ ਜਾਵੇ।

ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਹੋਇਆ ਹਮਲਾ; 4 ਹਮਲਾਵਰਾਂ ਦੀ ਮੌਤ

ਅੱਜ ਸਵੇਰੇ 3.30 ਵਜੇ ਦੇ ਕਰੀਬ ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਕੁਝ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ 4 ਹਮਲਾਵਰ ਮਾਰੇ ਗਏ ਹਨ।