Tag Archive "indian-occupied-kashmir"

ਪੁਲਵਾਮਾ ਤੋਂ ਬਾਅਦ ਭਾਰਤੀ ਫੌਜੀਆਂ ਨੇ ਕਸ਼ਮੀਰੀਆਂ ਦੇ ਘਰ ਸਾੜੇ; ਲੋਕਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਵਰਤਿਆ

17 ਫਰਵਰੀ ਨੂੰ ਤਕਰੀਬਨ ਅੱਧੀ ਰਾਤ ਦੌਰਾਨ ਸੈਂਕੜੇ ਭਾਰਤੀ ਫੌਜੀਆਂ ਨੇ ਦੱਖਣੀ ਕਸ਼ਮੀਰ ’ਚ ਸੇਬਾਂ ਤੇ ਖੁਰਮਾਨੀਆਂ ਦੇ ਰੁੱਖਾਂ ਨਾਲ ਘਿਰੇ ਖੂਬਸੂਰਤ ਪਿੰਗਲਾਨ ਪਿੰਡ ਨੂੰ ਘੇਰਾ ਪਾ ਲਿਆ। ਤਕਰੀਬਨ 18 ਘੰਟੇ ਬਾਅਦ ਜਦੋਂ ਫੌਜੀ ਉਸ ਪਿੰਡ ਵਿਚੋਂ ਗਏ ਤਾਂ ਇਕ ਆਮ ਕਸ਼ਮੀਰੀ, ਤਿੰਨ ਹਥਿਆਰਬੰਦ ਖਾੜਕੂ ਤੇ ਫੌਜੀ ਦਸਤਿਆਂ ਦੇ 5 ਜਣੇ ਮਾਰੇ ਜਾ ਚੁੱਕੇ ਸਨ ਤੇ ਘਰਾਂ ਦੀ ਇਕ ਪੂਰੀ ਕਤਾਰ ਮਲਬੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕੀ ਸੀ ਤੇ ਇਕ ਅਣਚੱਲੀ ਮਜ਼ੈਲ ਝੋਨੇ ਦੇ ਖੇਤਾਂ ਵਿਚ ਗੱਡੀ ਪਈ ਸੀ ਅਤੇ 120 ਪਿੰਡ ਵਾਸੀ ਅੱਥਰੂ-ਧੂਏ, ਕੁੱਟਮਾਰ ਤੇ ਮਾਨਸਿਕ ਸਦਮੇ ਕਾਰਨ ਇਲਾਜਯਾਫਤਾ ਸਨ।

ਪੁਲਵਾਮਾ ‘ਚ ਹੋਏ ਆਤਮਘਾਤੀ ਹਮਲੇ ‘ਚ ਹਲਾਕ ਹੋਏ ਫੌਜੀਆਂ ਦੀ ਗਿਣਤੀ 40 ‘ਤੇ ਪਹੁੰਚੀ

ਬੀਤੀ ਦੁਪਹਿਰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਵੀਰਵਾਰ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਮਾਰੇ ਜਾਣ ਵਾਲੇ ਫੌਜੀਆਂ ਦੀ ਗਿਣਤੀ 40 'ਤੇ ਪਹੁੰਚ ਗਈ ਹੈ ਅਤੇ ਚਾਰ ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਕਸ਼ਮੀਰ ਵਾਦੀ ਚੋਂ ਪਾਕਿਸਤਾਨ ਨੂੰ ਜਾਂਦੇ ਸਾਰੇ ਰਾਹ ਖੋਲ੍ਹਣ ਦੀ ਮੰਗ ਲੋਕ ਲਹਿਰ ਬਣਨ ਲੱਗੀ

ਭਾਰਤੀ ਸੰਸਦ ਵਲੋਂ 1994 ਵਿਚ ਪ੍ਰਵਾਨ ਕੀਤੇ ਗਏ ਮਤੇ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਭਾਰਤ ਗਿਲਗਿਲ -ਬਾਲਟਿਸਤਾਨ ਨੂੰ ਆਪਣਾ ਅਟੁੱਟ ਅੰਗ ਮੰਨਦਾ ਹੈ ਤਾਂ ਉੱਸ ਨੂੰ ਗਿਲਗਿਟ-ਬਾਲਟਿਸਤਾਨ ਦੇ ਲੋਕਾਂ ਦੇ ਦੁੱਖ ਦਾ ਵੀ ਖਿਆਲ ਕਰਨਾ ਚਾਹੀਦਾ ਹੈ। ਨਵੀਂ ਦਿੱਲੀ ਨੂੰ ਇਹ ਮਸਲਾ ਪਾਕਿਸਤਾਨ ਸਰਕਾਰ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਕਹਿ ਚੁੱਕਿਐ ਕਿ ਉਹ ਰਾਹ ਖੋਲ੍ਹਣ ਲਈ ਤਿਆਰ ਹੈ।

ਅਸੀਂ ਸਪੇਨ ਦੇ ਕੈਥੋਲੀਨਾਂ, ਕੁਰਦਾਂ, ਸਿੱਖਾਂ ਅਤੇ ਕਸ਼ਮੀਰੀਆਂ ਦੀ ਅਜ਼ਾਦੀ ਦੀ ਹਮਾਇਤ ਕਰਦੇ ਹਾਂ: ਮਾਨ

“ਮਿਆਂਮਾਰ ਦੀ ਚਾਂਸਲਰ ਆਂਗ ਸਾਂਗ ਸੂ ਕੀ ਨੋਬਲ ਇਨਾਮ ਜੇਤੂ ਹੈ। ਉਸਨੇ ਲੰਮਾਂ ਸਮਾਂ ਬਰਮਾ ਦੀ ਫੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਨਜ਼ਰਬੰਦੀ ਕੱਟੀ। ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ ਤਾਂ ਉਸ ਵੱਲੋਂ ਮਿਆਂਮਾਰ (ਬਰਮਾ) ਦੀ ਘੱਟਗਿਣਤੀ ਕੌਮ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਕਰਨ ਦਾ ਅਮਲ ਅਤਿ ਦੁੱਖਦਾਇਕ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੋਇਆ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ 'ਚ ਹੋਰ ਨਿਵਾਸੀਆਂ ਦੀ ਤਰ੍ਹਾਂ ਸੰਵਿਧਾਨਿਕ ਹੱਕ ਦੇਣ ਦੀ ਮੰਗ ਕਰਦਾ ਹੈ।”

ਕਸ਼ਮੀਰ ‘ਚ ਸੱਤਾਧਾਰੀ ਪਾਰਟੀ ਪੀ.ਡੀ.ਪੀ. ਦੇ ਆਗੂ ਦਾ ਕਤਲ; ਜ਼ਿਮਨੀ ਚੋਣਾਂ ਤੋਂ ਬਾਅਦ ਤੀਜਾ ਕਤਲ

ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਅਣਪਛਾਤੇ ਹਮਲਾਵਰਾਂ ਨੇ ਸੱਤਾਧਾਰੀ ਪੀ.ਡੀ.ਪੀ. ਪਾਰਟੀ ਦੇ ਇਕ ਆਗੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।