Tag Archive "isis"

ਸਪੇਨ: ਬਾਰਸਿਲੋਨਾ ‘ਚ ਲੋਕਾਂ ‘ਤੇ ਵੈਨ ਚੜ੍ਹਾ ਕੇ ਕੀਤੇ ਹਮਲੇ ‘ਚ 13 ਦੀ ਮੌਤ, 100 ਤੋਂ ਵੱਧ ਜ਼ਖਮੀ

ਸਪੇਨ ਦੇ ਬਾਰਸਿਲੋਨਾ ਸ਼ਹਿਰ 'ਚ ਹੋਏ ਹਮਲੇ 'ਚ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁਕੀ ਹੈ। ਅਤੇ 100 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਪੰਜਾਬ ਤੇ ਹੋਰ ਸੂਬਿਆਂ ’ਚੋਂ ਆਈਐਸ ਨਾਲ ਸਬੰਧਤ 10 ਬੰਦੇ ਫੜੇ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੰਜ ਰਾਜਾਂ ਦੀਆਂ ਪੁਲੀਸ ਟੀਮਾਂ ਨੇ ਵੀਰਵਾਰ ਨੂੰ ਵੱਖ-ਵੱਖ ਥਾਈਂ ਮਾਰੇ ਛਾਪਿਆਂ ਦੌਰਾਨ ਆਈਐਸਆਈਐਸ ਖੁਰਾਸਾਨ ਧੜੇ ਦੇ 10 ਬੰਦਿਆਂ ਨੂੰ ਗ੍ਰਿਫ਼ਤਾਰ ਕਰ ਕੇ "ਵੱਡਾ ਅਤਿਵਾਦੀ ਹਮਲਾ" ਟਾਲ ਦੇਣ ਦਾ ਦਾਅਵਾ ਕੀਤਾ ਹੈ। ਇਹ ਛਾਪੇ ਵੀਰਵਾਰ ਸਵੇਰੇ ਮੁੰਬਰਾ (ਮਹਾਰਾਸ਼ਟਰ), ਜਲੰਧਰ (ਪੰਜਾਬ), ਨਰਕਟੀਗੰਜ (ਬਿਹਾਰ) ਅਤੇ ਬਿਜਨੌਰ ਤੇ ਮੁਜ਼ੱਫ਼ਰਨਗਰ (ਦੋਵੇਂ ਉਤਰ ਪ੍ਰਦੇਸ਼) ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਯੂਪੀ ਤੇ ਮਹਾਰਾਸ਼ਟਰ ਦੇ ਦਹਿਸ਼ਤਗਰਦੀ-ਰੋਕੂ ਦਸਤਿਆਂ (ਏਟੀਐਸ) ਅਤੇ ਆਂਧਰਾ ਪ੍ਰਦੇਸ਼, ਪੰਜਾਬ ਤੇ ਬਿਹਾਰ ਪੁਲਿਸ ਵੱਲੋਂ ਸਾਂਝੇ ਅਪਰੇਸ਼ਨ ਤਹਿਤ ਮਾਰੇ ਗਏ।

ਬਰਤਾਨੀਆ: ਸੰਸਦ ਹਮਲੇ ਦੇ ਸਬੰਧ ‘ਚ 8 ਗ੍ਰਿਫਤਾਰੀਆਂ; ਹਮਲਾਵਰ ਬਾਰੇ ਪੁਲਿਸ ਪਹਿਲਾਂ ਤੋਂ ਜਾਣਦੀ ਸੀ

ਬਰਤਾਨਵੀ ਸੰਸਦ ਦੇ ਬਾਹਰ ਹੋਏ ਹਮਲੇ ਮਗਰੋਂ ਲੰਡਨ ਤੇ ਬਰਮਿੰਘਮ ਵਿੱਚ ਅਤਿਵਾਦ ਵਿਰੋਧੀ ਅਧਿਕਾਰੀਆਂ ਵੱਲੋਂ ਮਾਰੇ ਛਾਪਿਆਂ ਦੌਰਾਨ ਕੱਲ੍ਹ (ਵੀਰਵਾਰ) ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਹਮਲੇ ਵਿੱਚ ਹਮਲਾਵਰ ਸਣੇ ਚਾਰ ਜਣੇ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ। ਜਥੇਬੰਦੀ ਵੱਲੋਂ ਆਪਣੇ ਪ੍ਰਚਾਰ ਲਈ ਬਣਾਈ ਖ਼ਬਰ ਏਜੰਸੀ ‘ਅਮਾਕ’ ਨੇ ਕਿਹਾ ਕਿ "ਖਲੀਫ਼ਾ ਦੇ ਸਿਪਾਹੀ" ਨੇ ਬਰਤਾਨਵੀ ਸੰਸਦ ਉਤੇ ਹਮਲੇ ਨੂੰ ਅੰਜ਼ਾਮ ਦਿੱਤਾ।

ਸੀਰੀਆ ਦੇ ਸ਼ਰਣਾਰਥੀਆਂ ਲਈ ਟਰੰਪ ਨੇ ਬੰਦ ਕੀਤੇ ਅਮਰੀਕਾ ਦੇ ਦਰਵਾਜ਼ੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆਈ ਪਰਵਾਸੀਆਂ ਲਈ ਅਮਰੀਕਾ 'ਚ ਆਉਣ 'ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਇਸਤੋਂ ਅਲਾਵਾ ਟਰੰਪ ਨੇ ਇਰਾਨ, ਇਰਾਕ, ਯਮਨ ਅਤੇ ਲੀਬੀਆ ਸਣੇ ਛੇ ਹੋਰ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਵੀ ਤਿੰਨ ਮਹੀਨੇ ਲਈ ਰੋਕ ਲਾਈ ਹੈ।

ਅਮਰੀਕਾ ਵਿੱਚ ਗੁਰਦੁਆਰਾ ਸਾਹਿਬ ਦੀ ਕੰਧ ਤੇ ਇਸਲਾਮਿਕ ਸਟੇਟ ਖਿਲਾਫ ਲਿਖੇ ਨਫਰਤੀ ਨਾਅਰੇ

ਅਮਰੀਕਾ ਦੇ ਸਿੱਖਾਂ ਵਿੱਚ ਇੱਕ ਵਾਰ ਫੇਰ ਚਿੰਤਾ ਪਸਰ ਗਾਈ ਜਦੋਂ ਬੀਤੇ ਦਿਨੀਂ ਅਮਰੀਕਾ ਦੇ ਲਾਸ ਐਂਜਲਸ ਵਿੱਚ ਬੁਏਨਾ ਪਾਰਕ ਗੁਰਦੁਆਰਾ ਸਾਹਿਬ ਦੀ ਕੰਧ ਤੇ ਕਿਸੇ ਵੱਲੋਂ ਇਸਲਾਮਿਕ ਸਟੇਟ ਵਿਰੁੱਧ ਨਫਰਤ ਭਰੇ ਨਾਅਰੇ ਲਿੱਖ ਦਿੱਤੇ ਗਏ।