Tag Archive "jammu-kashmir"

ਪੁਲਵਾਮਾ ਤੋਂ ਬਾਅਦ ਭਾਰਤੀ ਫੌਜੀਆਂ ਨੇ ਕਸ਼ਮੀਰੀਆਂ ਦੇ ਘਰ ਸਾੜੇ; ਲੋਕਾਂ ਨੂੰ ਮਨੁੱਖੀ ਢਾਲਾਂ ਬਣਾ ਕੇ ਵਰਤਿਆ

17 ਫਰਵਰੀ ਨੂੰ ਤਕਰੀਬਨ ਅੱਧੀ ਰਾਤ ਦੌਰਾਨ ਸੈਂਕੜੇ ਭਾਰਤੀ ਫੌਜੀਆਂ ਨੇ ਦੱਖਣੀ ਕਸ਼ਮੀਰ ’ਚ ਸੇਬਾਂ ਤੇ ਖੁਰਮਾਨੀਆਂ ਦੇ ਰੁੱਖਾਂ ਨਾਲ ਘਿਰੇ ਖੂਬਸੂਰਤ ਪਿੰਗਲਾਨ ਪਿੰਡ ਨੂੰ ਘੇਰਾ ਪਾ ਲਿਆ। ਤਕਰੀਬਨ 18 ਘੰਟੇ ਬਾਅਦ ਜਦੋਂ ਫੌਜੀ ਉਸ ਪਿੰਡ ਵਿਚੋਂ ਗਏ ਤਾਂ ਇਕ ਆਮ ਕਸ਼ਮੀਰੀ, ਤਿੰਨ ਹਥਿਆਰਬੰਦ ਖਾੜਕੂ ਤੇ ਫੌਜੀ ਦਸਤਿਆਂ ਦੇ 5 ਜਣੇ ਮਾਰੇ ਜਾ ਚੁੱਕੇ ਸਨ ਤੇ ਘਰਾਂ ਦੀ ਇਕ ਪੂਰੀ ਕਤਾਰ ਮਲਬੇ ਦੇ ਢੇਰਾਂ ਵਿਚ ਤਬਦੀਲ ਹੋ ਚੁੱਕੀ ਸੀ ਤੇ ਇਕ ਅਣਚੱਲੀ ਮਜ਼ੈਲ ਝੋਨੇ ਦੇ ਖੇਤਾਂ ਵਿਚ ਗੱਡੀ ਪਈ ਸੀ ਅਤੇ 120 ਪਿੰਡ ਵਾਸੀ ਅੱਥਰੂ-ਧੂਏ, ਕੁੱਟਮਾਰ ਤੇ ਮਾਨਸਿਕ ਸਦਮੇ ਕਾਰਨ ਇਲਾਜਯਾਫਤਾ ਸਨ।

ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਉੱਤੇ ਪਾਬੰਦੀ ਲਾਈ

ਕੇਂਦਰ ਸਰਕਾਰ ਨੇ ਕਸ਼ਮੀਰ ਦੀ ਅਜ਼ਾਦੀ ਪੱਖੀ ਜਥੇਬੰਦੀ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੰ.ਕ.ਲਿ.ਫ.) ’ਤੇ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਯਾਸੀਨ ਮਲਿਕ ਦੀ ਅਗਵਾਈ ਵਾਲੀ ਇਸ ਜਥੇਬੰਦੀ ਉੱਤੇ ਕਸ਼ਮੀਰ ਵਾਦੀ ’ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ਾਂ ਤਹਿਤ ਪਾਬੰਦੀ ਲਾਈ ਗਈ ਹੈ।

ਨਫਰਤੀ ਹਨੇਰ ‘ਚ ਸਾਂਝ ਦਾ ਦੀਵਾ: ਕਸ਼ਮੀਰੀਆਂ ਦੀ ਰੱਖਿਆ ਲਈ ਸਿੱਖ ਆਏ ਅੱਗੇ

ਈ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਵਲੋਂ ਕਸ਼ਮੀਰੀਆਂ ਲਈ ਖੁੱਲ੍ਹੇ ਲੰਗਰ ਅਤੇ ਰੈਣ-ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ, ਆਲੇ ਦੁਆਲੇ ਦੇ ਹੋਰਨਾਂ ਭਾਰਤੀ ਰਾਜਾਂ 'ਚ ਰਹਿਣ ਵਾਲੇ ਕਸ਼ਮੀਰੀ ਸੁਰੱਖਿਆ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ।

ਜੰਮੂ ‘ਚ ਵਿਗੜਿਆ ਮਹੌਲ, ਭੀੜ ਹੋਈ ਹਿੰਸਕ,ਫਿਰਕੂ ਤਰਜ ‘ਤੇ ਬਦਲਾ ਲੈਣ ਦੇ ਨਾਅਰੇ ਲੱਗੇ

ਭਾਰਤੀ ਫੌਜੀਆਂ 'ਤੇ ਹੋਏ ਹਮਲੇ ਮਗਰੋਂ ਭੀੜ ਵਲੋਂ ਫਿਰਕੂ ਤਰਜਾਂ ਤੇ ਬਦਲਾ ਲੈਣ ਦੇ ਨਾਅਰੇ ਲਾਏ ਗਏ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਸੜਕਾਂ ਤੇ ਟਾਇਰਾਂ ਨੂੰ ਅੱਗ ਲਾ ਕੇ ਭਿਆਨਕ ਮਾਹੌਲ ਬਣਾਉਣ ਦੇ ਯਤਨ ਕੀਤੇ ਗਏ। ਭੀੜ ਨੇ ਕਈਂ ਥਾਈ ਪ੍ਰਸ਼ਾਸਕੀ ਰੋਕਾਂ ਦੀ ਉਲੰਘਣਾ ਵੀ ਕੀਤੀ, ਹਾਲਾਂਕਿ ਇਸ ਵੇਲੇ ਤੀਕ ਕੋਈ ਵੱਡੀ ਹਿੰਸਕ ਘਟਨਾ ਨਹੀ ਵਾਪਰੀ।

ਸ੍ਰੀ ਸ੍ਰੀ ਰਵੀ ਸ਼ੰਕਰ ਦੇ ਭਾਸ਼ਣ ਦੌਰਾਨ ਲੱਗੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ: ਕੁਝ ਮਿਨਟ ਬਾਅਦ ਹੀ ਰੋਕ ਦਿੱਤਾ ਭਾਸ਼ਣ

ਸ਼੍ਰੀਨਗਰ: ਬਾਬਰੀ ਮਸਜਿਦ ਬਾਰੇ ਧਮਕੀ ਭਰਿਆ ਸ਼ਾਂਤੀ ਸੁਨੇਹਾ ਦੇਣ ਕਾਰਨ ਵਿਵਾਦਾਂ ਵਿਚ ਚਲ ਰਹੇ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਬੀਤੇ ਕੱਲ੍ਹ ਕਸ਼ਮੀਰ ਵਿਚ ਆਪਣਾ ਭਾਸ਼ਣ ...

ਜੰਮੂ ਕਸ਼ਮੀਰ ਸਰਕਾਰ ਨੇ ਸਕੂਲਾਂ ਵਿਚ ਪੰਜਾਬੀ ਬੋਲੀ ਮੁੜ ਬਹਾਲ ਕੀਤੀ

ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਵੱਲੋਂ ਸੂਬੇ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਮੁੜ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਗਿਆ।

ਜੰਮੂ-ਕਸ਼ਮੀਰ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜਾਉਣ ’ਤੇ ਲਗੀ ਰੋਕ ਹਟਾਈ ਜਾਵੇ: ਦਿੱਲੀ ਕਮੇਟੀ

ਜੰਮੂ-ਕਸ਼ਮੀਰ ਦੇ ਸਕੂਲਾਂ ਚੋਂ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਤੋਂ ਬਾਹਰ ਕਰਨ ਦੀ ਆਈਆਂ ਖ਼ਬਰਾਂ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ। ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਬੀਬੀ ਮਹਿਬੂਬਾ ਮੁਫ਼ਤੀ ਨੂੰ ਪੱਤਰ ਭੇਜ ਕੇ ਇਸ ਸਬੰਧੀ ਇਤਰਾਜ ਦਰਜ ਕਰਵਾਉਂਦੇ ਹੋਏ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

‘ਜਨ ਗਨ ਮਨ’ ਗੀਤ ਵੇਲੇ ਖੜ੍ਹਾ ਨਾ ਹੋਣ ‘ਤੇ ਦੋ ਕਸ਼ਮੀਰੀ ਵਿਦਿਆਰਥੀਆਂ ‘ਤੇ ਮੁਕੱਦਮਾ ਦਰਜ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੋ ਕਸ਼ਮੀਰੀ ਵਿਦਿਆਰਥੀਆਂ 'ਤੇ ਜੰਮੂ 'ਚ 'ਜਨ ਗਨ ਮਨ' ਗੀਤ ਦਾ 'ਸਤਿਕਾਰ' ਨਾ ਕਰਨ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕਸ਼ਮੀਰੀ ਵਿਦਿਆਰਥੀ ਅਨੰਤਨਾਗ ਅਤੇ ਹੰਦਵਾੜਾ ਦੇ ਰਹਿਣ ਵਾਲੇ ਹਨ।