Tag Archive "jaswant-singh-kanwal"

ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਹੀਰ ਨਹੀਂ ਬਲਕਿ ਸਿੱਖੀ ਅਤੇ ਗੁਰਮਤਿ ਸੀ: ਤੇਜਵੰਤ ਸਿੰਘ ਮਾਨ

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਲੰਘੀ 1 ਫਰਵਰੀ ਨੂੰ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਸਮਾਗਮ ਪਿੰਡ ਢੁੱਡੀਕੇ (ਜ਼ਿਲ੍ਹਾ ਮੋਗਾ) ਦੇ ਗੁਰਦੁਆਰਾ ਸਾਹਿਬ ਵਿਖੇ 10 ਫਰਵਰੀ 2020 ਨੂੰ ਹੋਇਆ।

ਰਾਜਸੀ ਲਹਿਰਾਂ ਅਤੇ ਸੰਘਰਸ਼ਾਂ ਬਾਰੇ ਸ. ਜਸਵੰਤ ਸਿੰਘ ਕੰਵਲ ਦੀ ਪਹੁੰਚ ਤੇ ਨਜ਼ਰੀਆ: ਭਾਈ ਅਜਮੇਰ ਸਿੰਘ

ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਅਤੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਲੰਘੇ ਦਿਨੀਂ (1 ਫਰਵਰੀ 2020 ਨੂੰ) ਚਲਾਣਾ ਕਰ ਗਏ ਸਨ। 15 ਫਰਵਰੀ 2020 ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ।

ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ

ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਵਿਦੇਸ਼ਾਂ 'ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿੰਨਾਂ ਕੰਵਲ ਨੂੰ 'ਭਈਆਂ' ਦੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ 'ਤੇ ਨਹੀ ਕੀਤਾ ਗਿਆ।ਇਹ ਸਾਰਾ ਕੁੱਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸਨੂੰ ਮਲਿਕ ਭਾਗੋਆਂ ਦਾ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰੀਆਂ ਜਮਾਤਾਂ ਦਾ ਯਾਰ ਕਿਹਾ ਗਿਆ।ਵਿਦੇਸ਼ੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ 'ਜਿਵੇਂ ਪੰਜਾਬ 'ਚ ਭਈਏ ਕੰਮ ਕਰਨ ਆਉਦੇ ਹਨ, ਅਸੀਂ ਵੀ ਕੈਨੇਡਾ-ਅਮੈਰਿਕਾ ਵਿਚ ਆ ਕੇ ਕੰਮ ਕਰਦੇ ਹਾਂ।ਉਨਾਂ ਵਲੋਂ ਇਹੋ ਜਿਹੀਆ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਂਦਾ ਹੈ।

ਜਸਵੰਤ ਸਿੰਘ ਕੰਵਲ ਦੀ ਚਿੱਠੀ ਦੇ ਜਵਾਬ ਵਿੱਚ…

ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਪੰਜਾਬੀ ਦੇ ਕਈ ਅਖਬਾਰਾਂ ਵਿੱਚ ਜਸਵੰਤ ਕੰਵਲ ਦੀ ਚਿੱਠੀ ਬਾਦਲ ਦੇ ਨਾਂ ਛਪੀ ਹੈ ਜਿਸ ਵਿੱਚ ਵੱਡੇ ਬਾਦਲ ਸਾਹਿਬ ਨੂੰ ਪੰਜਾਬ ਦੇ ਭਲੇ ਲਈ ਬਾਦਲ ਭਰਾਵਾਂ ਨੂੰ ਇਕੱਠੇ ਕਰਨ ਦੀ ਵਾਰ ਵਾਰ ਅਪੀਲ ਕੀਤੀ ਹੈ। ਪੰਜਾਬੀ ਦੇ ਮਸਹੂਰ ਲੇਖਕ ਜਸਵੰਤ ਕੰਵਲ ਨੇ ਚਿੱਠੀ ਵਿੱਚ ਪੰਜਾਬ ਦੇ ਅਨੇਕਾਂ ਸਮੱਸਿਆਂਵਾ ਦਾ ਜਿਕਰ ਕੀਤਾ ਹੈ।