Tag Archive "kamal-nath"

1984 ਸਿਖ ਨਸਲਕੁਸ਼ੀ ਕੇਸ ਵਿਚ ਕਾਂਗਰਸ ਆਪਣੇ ਬਚਾਅ ਲਈ ਸਰਕਾਰੀ ਅਥਾਰਟੀ ਤੇ ਪੈਸੇ ਦੀ ਵਰਤੋਂ ਕਰ ਰਹੀ

ਨਿਊਯਾਰਕ (1 ਅਪ੍ਰੈਲ, 2011): ਨਵੰਬਰ 1984 ਵਿਚ ਭਾਰਤ ਵਿਚ ਸਿਖਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕਰਵਾਉਣ, ਸਾਜਿਸ਼ ਰਚਣ, ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਅਮਰੀਕਾ ਦੀ ਨਿਊਯਾਰਕ ਦੇ ਜ਼ਿਲਾ ਅਦਾਲਤ ਵਲੋਂ 1 ਮਾਰਚ 2011 ਨੂੰ ਜਾਰੀ ਸੰਮਣਾਂ ’ਤੇ ਕਾਂਗਰਸ (ਆਈ) ਨੇ ਪਹਿਲਾਂ ਹਾਇਰ ਕੀਤੀ ਸੱਭਰਵਾਲ, ਨੋਰਡਿਨ ਤੇ ਫਿੰਕਲ ਦੀ ਲਾਅ ਫਰਮ ਦੋ ਨਾਲ ਹੀ ਹੁਣ ਵਿਗਿਨ ਤੇ ਡੈਨਾ ਐਲ ਐਲ ਪੀ ਦੀ ਲਾਅ ਫਰਮ ਨੂੰ ਵੀ ਹਾਇਰ ਕਰ ਲਿਆ ਹੈ।

ਨਵੰਬਰ 1984 ਦੇ ਦੋਸ਼ੀਆਂ ਵਿਰੁੱਧ ਕੌਮਾਂਤਰੀ ਕਾਰਵਾਈ ਦੀ ਲੋੜ, ਅਧਾਰ ਅਤੇ ਅਸਾਰ

ਨਵੰਬਰ 1984 ਦੇ ਕਲਤੇਆਮ ਨੂੰ ਵਾਪਰਿਆਂ ਹੁਣ 26 ਵਰ੍ਹੇ ਬੀਤ ਚੁੱਕੇ ਹਨ, ਪਰ ਇਸ ਦੇ ਦੋਸ਼ੀਆਂ ਖਿਲਾਫ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ, ਅਤੇ ਮੌਜੂਦਾ ਹਾਲਤਾਂ ਵਿੱਚ ਭਾਰਤ ਅੰਦਰ ਅਜਿਹੀ ਕਾਰਵਾਈ ਹੋ ਜਾਣ ਦੇ ਕੋਈ ਖਾਸ ਅਸਾਰ ਨਹੀਂ ਹਨ। ਬੀਤੇ ਦਿਨ੍ਹੀਂ ਪਿੰਡ ਹੋਂਦ ਚਿੱਲੜ (ਹਰਿਆਣਾ) ਦਾ ਇਕ ਦਿਲ-ਕੰਬਾਊ ਵਾਕਾ ਸਾਹਮਣੇ ...

ਕਾਂਗਰਸੀ ਨੇਤਾ ਕਮਲਨਾਥ ਨੂੰ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਡਿਆ ਜਾਵੇ

ਜਲੰਧਰ (26 ਜਨਵਰੀ, 2011): ਸਿੱਖਸ ਫਾਰ ਜਸਟਿਸ ਨਾਲ ਸਾਂਝੇ ਤੌਰ 'ਤੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਸੰਘਰਸ਼ ਕਰ ਰਹੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ (ਪੀਰ ਮੁਹੰਮਦ) ਅਤੇ ਨੈਸ਼ਨਲ ਵਿਕਟਮ ਐਂਡ ਜਸਟਿਸ ਵੈਲਫੇਅਰ ਸੋਸਾਇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਕੇਂਦਰ ਮੰਤਰੀ ਅਤੇ ਕਾਂਗਰਸੀ ਨੇਤਾ ਕਮਲ ਨਾਥ ਨੂੰ ਆਪਣੀ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਡ ਦੇਣ ਕਿਉਂਕਿ ਕਮਲਨਾਥ ਖਿਲਾਫ਼ ਨਵੰਬਰ 1984 ਸਿੱਖ ਨਸਲਕੁਸ਼ੀ

ਅਮਰੀਕੀ ਸਿਖ ਜਥੇਬੰਦੀਆਂ ਵਲੋਂ ਕਮਲ ਨਾਥ ਖਿਲਾਫ ਅਮਰੀਕਾ ਵਿਚ ਚਲਾਏ ਜਾਣ ਵਾਲੇ ਕੇਸ ਦਾ ਪੁਰਜ਼ੋਰ ਸਮਰਥਨ

ਨਿਊਯਾਰਕ, 20 ਸਤੰਬਰ 2010- ਬੀਤੇ ਦਿਨੀ 7 ਸਤੰਬਰ 2010 ਨੂੰ ਅਮਰੀਕਾ ਦੀ ਨਿਊਯਾਰਕ ਦੀ ਜ਼ਿਲਾ ਅਦਾਲਤ ਦੇ ਮਾਨਯੋਗ ਜੱਜ ਰੋਬਰਟ ਸਵੀਟ ਨੇ ਭਾਰਤ ਦੇ ਰੋਡਵੇਜ਼ ਮੰਤਰੀ ਕਮਲ ਨਾਥ ਖਿਲਾਫ ਕੇਸ ਵਿਚ ਇਕ ਹੁਕਮ ਜਾਰੀ ਕਰਕੇ ਸੰਬਧਤ ਧਿਰਾਂ ਨੂੰ 29 ਸਤੰਬਰ 2010 ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਸੁਣਵਾਈ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਜਾ ਸਕੇ, ਤੱਥਾਂ ਤੇ ਅਮਕੜਿਆਂ ਦੀ ਘੋਖ ਕੀਤੀ ਜਾ ਸਕੇ, ਤਰੀਕਾ ਤੇ ਸ਼ਡਿਊਲ ਤਿਆਰ ਕੀਤਾ ਜਾ ਸਕੇ ਤੇ ਸੁਣਵਾਈ ਲਈ ਸਮਾਂ ਤੈਅ ਕੀਤਾ ਜਾ ਸਕੇ।

ਸੱਜਣ ਕੁਮਾਰ ਖਿਲਾਫ ਮੁਕਦਮਾ ਜਾਰੀ ਰਹੇਗਾ: ਭਾਰਤੀ ਸੁਪਰੀਮ ਕੋਰਟ

ਨਵੀਂ ਦਿੱਲੀ (20 ਸਤੰਬਰ, 2010 – ਪੰਜਾਬ ਨਿਊਜ਼ ਨੈਟ.) ਭਾਰਤ ਦੀ ਸਭ ਤੋਂ ਉੱਚੀ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ ਕਿ ਨਵੰਬਰ 1984 ਵਿੱਚ ਸਿੱਖਾਂ ਖਿਲਾਫ ਲੋਕਾਂ ਨੂੰ ਭੜਕਾਉਣ ਅਤੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਉਣ ਦੇ ਦੋਸ਼ੀ ਕਾਂਗਰਸੀ ਆਗੂ, ਸੱਜਣ ਕੁਮਾਰ, ਖਿਲਾਫ ਦਿੱਲੀ ਦੀ ਇੱਕ ਅਦਾਲਤ ਵਿੱਚ ਚੱਲ ਰਿਹਾ ਮੁਕਦਮਾ ਜਾਰੀ ਰਹੇਗਾ। ਸੱਜਣ ਕੁਮਾਰ ਵੱਲੋਂ ਹੇਠਲੀ ਅਦਾਲਤ ਵਿੱਚ ਚੱਲ ਰਹੇ ਮੁਕਦਮੇਂ ਨੂੰ ਰੱਦ ਕਰਵਾਉਣ ਲਈ ਉੱਚ ਅਦਾਲਤ ਪਾਸ ਖਾਸ ਅਰਜੀ ਦਾਖਲ ਕੀਤੀ ਸੀ, ਜਿਸ ਉੱਤੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ।

ਅਮਰੀਕੀ ਅਦਾਲਤ ਵਲੋਂ ਭਾਰਤੀ ਮੰਤਰੀ ਕਮਲ ਨਾਥ ਦੇ ਖਿਲਾਫ ਮੁਕੱਦਮਾ ਚਲਾਉਣ ਦਾ ਹੁਕਮ

ਨਿਊਯਾਰਕ (13 ਸਤੰਬਰ 2010): ਬੀਤੇ ਦਿਨ 7 ਸਤੰਬਰ 2010 ਨੂੰ ਅਮਰੀਕਾ ਦੀ ਨਿਊਯਾਰਕ ਦੀ ਜ਼ਿਲਾ ਅਦਾਲਤ ਦੇ ਮਾਨਯੋਗ ਜੱਜ ਰੋਬਰਟ ਸਵੀਟ ਨੇ ਭਾਰਤ ਦੇ ਰੋਡਵੇਜ਼ ਮੰਤਰੀ ਕਮਲ ਨਾਥ ਖਿਲਾਫ ਕੇਸ ਵਿਚ ਇਕ ਹੁਕਮ ਜਾਰੀ ਕਰਕੇ ਸੰਬਧਤ ਧਿਰਾਂ ਨੂੰ 29 ਸਤੰਬਰ 2010 ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ ਤਾਂ ਜੋ ਸੁਣਵਾਈ ਤੋਂ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਜਾ ਸਕੇ, ਤੱਥਾਂ ਤੇ ਅਮਕੜਿਆਂ ਦੀ ਘੋਖ ਕੀਤੀ ਜਾ ਸਕੇ, ਤਰੀਕਾ ਤੇ ਸ਼ਡਿਊਲ ਤਿਆਰ ਕੀਤਾ ਜਾ ਸਕੇ ਤੇ ਸੁਣਵਾਈ ਲਈ ਸਮਾਂ ਤੈਅ ਕੀਤਾ ਜਾ ਸਕੇ।

« Previous Page