Tag Archive "kanwar-pal-singh-bittu"

ਅਮਰੀਕਾ ਵਿਚ ਸਿੱਖ ਪੁਲਿਸ ਅਫਸਰ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪਹਿਲੇ ਸਿੱਖ ਪੁਲਿਸ ਅਫਸਰ ਸ. ਸੰਦੀਪ ਸਿੰਘ ਧਾਲੀਵਾਲ ਨੂੰ ਬੀਤੇ ਕੱਲ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਸੰਦੀਪ ਸਿੰਘ ਧਾਲੀਵਾਲ ਹਿਊਸਟਨ ਸ਼ਹਿਰ ਦਾ 'ਡਿਪਟੀ ਸ਼ੈਰਿਫ' ਸੀ। ਉਸ ਨੂੰ ਹਿਊਸਟਨ ਦੇ ਸਮੇਂ ਮੁਤਾਬਕ 1 ਵਜੇ ਦੁਪਹਿਰੇ ਗੋਲੀਆਂ ਮਾਰੀਆਂ ਗਈਆਂ ਸਨ ਅਤੇ 4 ਵਜੇ ਤੱਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੱਦਾਰਾਂ ਤੇ ਕਾਤਲਾਂ ਦੇ ਦਿਨ ਮਨਾ ਕੇ ਅਮਰਿੰਦਰ ਸਿੰਘ ਸਿੱਖਾਂ ਦੇ ਜਖਮਾਂ ‘ਤੇ ਲੂਣ ਭੁੱਕ ਰਿਹਾ ਹੈ: ਦਲ ਖਾਲਸਾ

1984 ਦੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਮੁਖੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚਰਨ ਸਿੰਘ ਲੌਂਗੋਵਾਲ ਨੂੰ ਸਿੱਖ ਕੌਮ ਦਾ ਗੱਦਾਰ ਦੱਸਦਿਆਂ ਦਲ ਖਾਲਸਾ ਨੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਕਾਰਨ ਅਲੋਚਨਾ ਕੀਤੀ ਹੈ।

ਕਸ਼ਮੀਰੀਆਂ ਦੇ ਘਰ ਹੀ ਕੈਦ ਖਾਨਿਆਂ ਚ ਬਦਲ ਦਿੱਤੇ ਗਏ ਹਨ, ਪਰ ਕੌਮਾਂਤਰੀ ਭਾਈਚਾਰਾ ਅੱਖਾਂ ਮੀਚੀ ਬੈਠਾ ਹੈ: ਸਿੱਖ ਜਥੇਬੰਦੀਆਂ

ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਕਿ ਧਾਰਾ 370 ਵੱਖਵਾਦ ਵੱਲ ਤੋਰਦੀ ਸੀ ਦਾ ਹਵਾਲਾ ਦੇਂਦਿੰਆਂ ਦਸਿਆ ਕਿ ਐਲ.ਕੇ.ਅਡਵਾਨੀ ਨੇ ਆਨੰਦਪੁਰ ਸਾਹਿਬ ਮਤੇ ਬਾਰੇ ਵੀ ਇਸੇ ਤਰਾਂ ਦੇ ਵਿਚਾਰ ਦਿੱਤੇ ਸਨ ਅਤੇ ਆਪਣੀ ਕਿਤਾਬ ਵਿੱਚ ਆਨੰਦਪੁਰ ਸਾਹਿਬ ਮੱਤੇ ਨੂੰ ਵੱਖਵਾਦੀ ਦਸਤਾਵੇਜ਼ ਲਿਿਖਆ ਸੀ।

ਧਾਰਾ 370 ਖ਼ਤਮ ਹੋਣ ਨਾਲ ਕਸ਼ੀਮਰ ਦਾ ਆਜ਼ਾਦੀ ਸੰਘਰਸ਼ ਖਤਮ ਨਹੀਂ ਹੋਣ ਲੱਗਾ: ਦਲ ਖ਼ਾਲਸਾ ਅਤੇ ਸ਼੍ਰੋ.ਅ.ਦ.ਅ (ਮਾਨ)

ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਹੱਕ ਦੀ ਹਮਾਇਤ ਕਰਦਿਆਂ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੇ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦਾ ਹੈ) ਵਿਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਧਾਰਾ 370 ਖ਼ਤਮ ਕਰਕੇ ਕਸ਼ਮੀਰ ਨੂੰ ਅਰਾਜਕਤਾ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਸ ਕਦਮ ਨਾਲ ਕਸ਼ਮੀਰੀ ਲੋਕਾਂ ਅੰਦਰ ਗੁੱਸਾ ਵਧੇਗਾ ਅਤੇ ਉਹਨਾਂ ਦੇ ਮਨਾਂ ਵਿੱਚ ਭਾਰਤ ਲਈ ਦੂਰੀ ਹੋਰ ਵਧੇਗੀ।

ਦਲ ਖਾਲਸਾ ਵੱਲੋਂ ‘ਸ਼ਹੀਦੀ ਡਾਇਰੈਟਕਟਰੀ’ ਮੁੜ ਛਾਪਣ ਦਾ ਐਲਾਨ; ਸੰਗਤਾਂ ਨੂੰ ਵੇਰਵਿਆਂ ਲਈ ਬੇਨਤੀ ਕੀਤੀ

ਦਲ ਖਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝਕੇ ਸ਼ਹਾਦਤਾਂ ਪਾਉਣ ਵਾਲਿਆਂ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਟਕਟਰੀ’ ਦਾ ਚੌਥਾ ਐਡੀਸ਼ਨ ਛਾਪਣ ਦਾ ਫੈਸਲਾ ਕੀਤਾ ਹੈ। ਸ਼ਹੀਦੀ ਡਾਇਰੈਟਕਟਰੀ ਦੇ ਅਗਲੇ ਐਡੀਸ਼ਨ ਨੂੰ ਛਾਪਣ ਦਾ ਐਲਾਨ ਕਰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੇ ਸਿੱਖ ਸੰਗਤਾਂ, ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇੇ ਵਿੱਚ ਜੂਨ 84 ਦੇ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਪੁਹੰਚ ਕਰਨ ਜਿਨਾਂ ਦੇ ਪਰਿਵਾਰਿਕ ਮੈਂਬਰ ਦਰਬਾਰ ਸਾਹਿਬ ਵਿਖੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ।

ਪੰਜਾਬ ਵਿੱਚ ਪਰਮਾਣੂ ਬਿਜਲੀ ਘਰ ਬਣਾਉਣਾ ਬੇਹੱਦ ਖ਼ਤਰਨਾਕ ਹੋਵੇਗਾ; ਇਸ ਦਾ ਹਰ ਹਾਲ ਵਿਰੋਧ ਹੋਵੇ: ਦਲ ਖਾਲਸਾ

ਦਲ ਖ਼ਾਲਸਾ ਨੇ ਕੇਂਦਰ ਸਰਕਾਰ ਦੀ ਪੰਜਾਬ ਵਿੱਚ ਪਰਮਾਣੂ ਬਿਜਲੀ-ਘਰ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕਰਦਿਆਂ ਪੰਜਾਬ-ਹਿਤੈਸ਼ੀ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇੱਕਸੁਰ ਅਤੇ ਇੱਕਸਾਰ ਹੋ ਕੇ ਇਸ ਖਤਰਨਾਕ ਅਤੇ ਨੁਕਸਾਨਦਾਇਕ ਤਜਵੀਜ਼ ਨੂੰ ਰੱਦ ਕਰਨ।

ਬਾਦਲ-ਭਾਜਪਾ ਤੇ ਕਾਂਗਰਸ ਵਲੋਂ 1984 ਦੀ ਨਸਲਕੁਸ਼ੀ ਤੇ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਗਰਸ ਨੂੰ ਨਵੰਬਰ '84 ਦੀ ਸਿੱਖ ਨਸਲਕੁਸ਼ੀ 'ਤੇ ਗੰਧਲੀ ਰਾਜਨੀਤੀ ਕਰਨ ਲਈ ਕਰੜੇ ਹੱਥੀਂ ਲੈਂਦਿਆਂ ਦਲ ਖਾਲਸਾ ਨੇ ਕਿਹਾ ਹੈ ਕਿ ਦਵੇਂ ਹੀ ਰਾਜਨੀਤਿਕ ਪਾਰਟੀਆਂ ਦੇ ਦਾਮਨ ਉੱਪਰ ਨਿਰਦੇਸ਼ ਲੋਕਾਂ ਦੇ ਕਤਲ ਦੇ ਦਾਗ ਮੌਜੂਦ ਹਨ।

ਵੋਟਾਂ ਨਹੀਂ ਸਵੈਨਿਰਣਾ ਹੀ ਸਾਡਾ ਰਾਹ ਹੈ: ਦਲ ਖਾਲਸਾ ਦਾ ਭਾਰਤੀ ਚੋਣਾਂ ਬਾਰੇ ਨੀਤੀ ਬਿਆਨ

ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਇਕ ਲਿਖਤੀ ਨੀਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿਚ ਅਜ਼ਾਦੀ ਪੱਖੀ ਸਿੱਖ ਜਥੇਬੰਦੀ ਦਲ ਖਾਲਸਾ ਨੇ ਕਿਹਾ ਹੈ ਕਿ ਭਾਰਤੀ ਹਕੂਮਤ ਤਹਿਤ ਹੋਣ ਵਾਲੀਆਂ ਚੋਣਾਂ ਵਿਚੋਂ ਸਿੱਖ ਨੂੰ ਇਕ ਕੌਮ ਵਜੋਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ।

ਭਾਰਤੀ ਉਪਮਹਾਂਦੀਪ ਚ ਘੱਟਗਿਣਤੀਆਂ ਤੇ ਜੁਲਮਾਂ ਦੀ ਸਰਕਾਰੀ ਨੀਤੀ : ਸ. ਕੰਵਰਪਾਲ ਸਿੰਘ ਦੀ ਤਕਰੀਰ

ਸਟੂਡੈਂਟਸ ਫਾਰ ਸੁਸਾਇਟੀ (ਸ.ਫ.ਸ) ਵਲੋਂ ਸਾਕਾ ਜਲ੍ਹਿਆਂਵਾਲਾ ਬਾਗ (1919) ਦੀ ਸ਼ਤਾਬਦੀ ਮੌਕੇ ਇਕ ਵਿਚਾਰ ਚਰਚਾ ਮਿਤੀ 12 ਅਪਰੈਲ, 2019 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਇਕ ਖਾਸ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿਚ ਉੱਘੇ ਵਕੀਲ ਸ. ਰਾਜਵਿੰਦਰ ਸਿੰਘ ਬੈਂਸ, ਦਲ ਖਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਬਿੱਟੂ ਅਤੇ ਸਮਾਜਕ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਵਿਿਦਆਰਥੀਆਂ ਤੇ ਖੋਜਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਥੇ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸ. ਕੰਵਰਪਾਲ ਸਿੰਘ ਦੇ ਵਿਚਾਰਾਂ ਦੀ ਸਾਂਝੀ ਪਵਾ ਰਹੇ ਹਾਂ।

3 ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦਾ ਮਾਮਲਾ: ਦਲ ਖਾਲਸਾ ਵਲੋਂ ਰੋਸ ਮੁਜਾਹਿਰਾ 13 ਫਰਵਰੀ ਨੂੰ

ਨਵਾਂਸ਼ਹਿਰ ਦੀ ਇਕ ਅਦਾਲਤ ਵੱਲੋਂ ਸਾਲ 2016 ਦੇ ਮਾਮਲੇ ਵਿਚ ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣ ਨੂੰ ਗੈਰ-ਕਾਨੂੰਨੀ, ਚਿੰਤਾਜਨਕ ਅਤੇ ਗਲਤ ਪਿਰਤ ਪਾਉਣ ਵਾਲਾ ਫੈਸਲਾ ਦਸਦਿਆਂ ਅੱਜ ਦਲ ਖਾਲਸਾ ਵਲੋਂ 13 ਫਰਵਰੀ ਨੂੰ ਨਵਾਂਸ਼ਹਿਰ ਅਦਾਲਤ ਦੇ ਬਾਹਰ ਇੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਮੁਜ਼ਾਹਰੇ ਤੋਂ ਪਹਿਲਾਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਜਾਵੇਗਾ ਜਿਸ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਤੋਂ ਹੋਵੇਗੀ। ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਫੈਸਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੱਤੀ।

« Previous PageNext Page »