Tag Archive "kashmir-freedom-movement"

ਸਿੱਖ ਸੰਗਤਾਂ ਤੇ ਕਸ਼ਮੀਰੀਆਂ ਵੱਲੋਂ ਸਾਂਝਾ ਮੁਜ਼ਾਹਰਾ

ਮੈਲਬਰਨ: ਭਾਰਤੀ ਹਕੂਮਤ ਵੱਲੋਂ ਬੀਤੇ ਦਿਨੀਂ ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਵੱਲੋਂ ਮਿਲਿਆ ਖਾਸ ਰੁਤਬਾ ਖਤਮ ਕਰਕੇ ਇਸ ਦੇ ਦੋ ਟੋਟੇ ਕਰਕੇ ਇਕ ਲੱਦਾਖ ਤੇ ਦੂਜਾ ...

ਗਿਲਾਨੀ ਦੀ ਥਾਂ ਮੁਖੀ ਬਣੇ ਸਹਿਰਾਈ ਦੇ ਪੁੱਤ ਨੇ ਅਜ਼ਾਦੀ ਲਈ ਚੁੱਕੇ ਹਥਿਆਰ

ਸਹਿਰਾਈ ਦੇ 30 ਸਾਲਾ ਪੁੱਤਰ ਜੁਨੈਦ ਅਸ਼ਰਫ ਦੀ ਤਸਵੀਰ ਬੀਤੇ ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿਚ ਉਹ ਹੱਥ ਵਿਚ ਏਕੇ 47 ਫੜ੍ਹ ਕੇ ਖੜਾ ਹੈ। ਕਸ਼ਮੀਰ ਯੂਨੀਵਰਸਿਟੀ ਤੋਂ ਐਮ.ਬੀ.ਏ ਪਾਸ ਜੁਨੈਦ ਸ਼ੁਕਰਵਾਰ ਨੂੰ ਨਮਾਜ਼ ਵਿਚ ਸ਼ਾਮਿਲ ਹੋਣ ਲਈ ਘਰ ਤੋਂ ਗਿਆ ਸੀ ਅਤੇ ਵਾਪਿਸ ਨਹੀਂ ਆਇਆ। ਜਿਕਰਯੋਗ ਹੈ ਕਿ ਕਸ਼ਮੀਰ ਦੀ ਅਜ਼ਾਦੀ ਤਹਿਰੀਕ ਦੇ ਮੁਢਲੇ ਆਗੂਆਂ ਉੱਤੇ ਹਮੇਸ਼ਾ ਇਹ ਉਂਗਲ ਉੱਠਦੀ ਰਹੀ ਹੈ ਕਿ ਉਨ੍ਹਾਂ ਵਲੋਂ ਬੰਦੂਕ ਨੂੰ ਕਸ਼ਮੀਰੀ ਸੰਘਰਸ਼ ਦਾ ਅਹਿਮ ਹਿੱਸਾ ਪ੍ਰਚਾਰਣ ਨਾਲ ਕਸ਼ਮੀਰ ਦੀ ਜਵਾਨੀ ਜਿੱਥੇ ਇਸ ਰਾਹ ਤੁਰ ਰਹੀ ਹੈ ਪਰ ਉਨ੍ਹਾਂ ਦੇ ਆਪਣੇ ਬੱਚੇ ਇਸ ਦਾ ਸਿੱਧਾ ਹਿੱਸਾ ਨਹੀਂ ਬਣਦੇ। ਹੁਣ ਸਹਿਰਾਈ ਦੇ ਪੁੱਤਰ ਜੁਨੈਦ ਵਲੋਂ ਹਥਿਆਰ ਚੁੱਕਣ ਨਾਲ ਕਸ਼ਮੀਰ ਦੀ ਅਜ਼ਾਦੀ ਮੁਹਿੰਮ ਵਿਚ ਵੱਡੀਆਂ ਤਬਦੀਲੀਆਂ ਦੇ ਸੰਕੇਤ ਨਜ਼ਰ ਆ ਰਹੇ ਹਨ।

ਕਸ਼ਮੀਰ: ਛੁੱਟੀ ‘ਤੇ ਘਰ ਆਏ ਭਾਰਤੀ ਬੀਐਸਐਫ ਮੁਲਾਜ਼ਮ ਦਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ

ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਵਿੱਚ ਬੁੱਧਵਾਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਬੀਐਸਐਫ ਦੇ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੰਮੂ ਕਸ਼ਮੀਰ ਪੁਲਿਸ ਨੇ ਇਸ ਹਮਲੇ ਲਈ ਲਸ਼ਕਰ-ਏ-ਤੋਇਬਾ ਨੂੰ ਜ਼ਿੰਮੇਵਾਰ ਦੱਸਿਆ ਹੈ।

ਅਸੀਂ ਸਪੇਨ ਦੇ ਕੈਥੋਲੀਨਾਂ, ਕੁਰਦਾਂ, ਸਿੱਖਾਂ ਅਤੇ ਕਸ਼ਮੀਰੀਆਂ ਦੀ ਅਜ਼ਾਦੀ ਦੀ ਹਮਾਇਤ ਕਰਦੇ ਹਾਂ: ਮਾਨ

“ਮਿਆਂਮਾਰ ਦੀ ਚਾਂਸਲਰ ਆਂਗ ਸਾਂਗ ਸੂ ਕੀ ਨੋਬਲ ਇਨਾਮ ਜੇਤੂ ਹੈ। ਉਸਨੇ ਲੰਮਾਂ ਸਮਾਂ ਬਰਮਾ ਦੀ ਫੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਨਜ਼ਰਬੰਦੀ ਕੱਟੀ। ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ ਤਾਂ ਉਸ ਵੱਲੋਂ ਮਿਆਂਮਾਰ (ਬਰਮਾ) ਦੀ ਘੱਟਗਿਣਤੀ ਕੌਮ ਰੋਹਿੰਗਿਆ ਮੁਸਲਮਾਨਾਂ ਦੇ ਕਤਲੇਆਮ ਕਰਨ ਦਾ ਅਮਲ ਅਤਿ ਦੁੱਖਦਾਇਕ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜ਼ੋਰ ਨਿਖੇਧੀ ਕਰਦਾ ਹੋਇਆ ਰੋਹਿੰਗਿਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ 'ਚ ਹੋਰ ਨਿਵਾਸੀਆਂ ਦੀ ਤਰ੍ਹਾਂ ਸੰਵਿਧਾਨਿਕ ਹੱਕ ਦੇਣ ਦੀ ਮੰਗ ਕਰਦਾ ਹੈ।”