Tag Archive "khalsa-college-amritsar"

ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀਃ ਡਾ. ਕੁਲਦੀਪ ਸਿੰਘ

ਪਰੰਪਰਾ ਦਾ ਕਿਸੇ ਸੱਭਿਅਤਾ ਵਿਚ ਬਹੁਤ ਅਹਿਮ ਸਥਾਨ ਹੁੰਦਾ ਹੈ। ਸਮੇਂ ਨੇ ਪ੍ਰੰਪਰਾਵਾਂ ਦੀ ਭੰਨ-ਤੋੜ ਵੀ ਕੀਤੀ ਹੈ ਤੇ ਨਵੀਆਂ ਪ੍ਰੰਪਰਾਵਾਂ ਨੂੰ ਘੜਿਆ ਵੀ ਹੈ।ਕਿਹੜੀ ਪਰੰਪਰਾ ਮੰਨਣਯੋਗ ਹੈ ਤੇ ਕਿਹੜੀ ਨਾ-ਮੰਨਣਯੋਗ,ਇਸ ਬਾਰੇ ਗੁਰਮਤਿ ਅਤੇ ਤਵਾਰੀਖ ਦੇ ਵਰਤਾਰੇ ਰਾਹੀਂ ਪੜਚੋਲ ਕਰਨੀ ਵੀ ਜ਼ਰੂਰੀ ਹੈ।ਅੱਜ, ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪਰੰਪਰਾ ਬਾਰੇ ਸੰਵਾਦ ਅਹਿਮੀਅਤ ਅਖਤਿਆਰ ਕਰ ਰਿਹਾ ਹੈ। ਗੁਰਮਤਿ ਅਤੇ ਸਿੱਖ ਤਵਾਰੀਖ ਬੁੰਗਾ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ੧੦ ਨਵੰਬਰ ੨੦੨੧ ਨੂੰ ਖਾਲਸਾ ਕਾਲਜ ਵਿਖੇ “ਪਰੰਪਰਾਃ ਇਕ ਸੰਵਾਦ” ਵਿਸ਼ੇ ਉੱਤੇ ਵਿਚਾਰ ਗੋਸ਼ਟਿ ਕਰਵਾਈ ਗਈ। ਇਸ ਮੌਕੇ ਡਾ. ਕੁਲਦੀਪ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਹਨਾਂ ਵਿਚਾਰਾਂ ਵਿੱਚ ਉਨ੍ਹਾਂ ਨੇ ਦੱਸਿਆ ਕਿ "ਟੀਚੇ ਦੀ ਸੋਝੀ ਨਾਲ ਹੀ ਪਰੰਪਰਾ ਦੇ ਅਧਿਆਤਮਕ, ਧਾਰਮਿਕ ਅਤੇ ਦੈਵੀ ਅਧਾਰ ਦੀ ਕਦਰ ਹੋਵੇਗੀ।ਡਾ.ਕੁਲਦੀਪ ਸਿੰਘ ਢਿੱਲੋਂ ਵੱਲੋਂ ਸਾਝੇ ਕੀਤੇ ਵਿਚਾਰ ਤੁਹਾਡੇ ਨਾਲ ਸਾਝੇ ਕਰ ਰਹੇ ਹਾਂ।

ਖ਼ਾਲਸਾ ਕਾਲਜ ਦੀ ਸਿੱਖ ਇਤਿਹਾਸ ਲਾਇਬਰੇਰੀ ਵਿੱਚ ਪਏ ਦਸਤਾਵੇਜ਼ ਅਤੇ ਹੱਥ ਲਿਖਤ ਖਰੜੇ ਨੂੰ ਡਿਜੀਟਲਾਈਜ਼ ਕਰਨ ਦਾ ਕੰਮ ਮੁਕੰਮਲ

ਖ਼ਾਲਸਾ ਕਾਲਜ ਦੀ 87 ਸਾਲ ਪੁਰਾਤਨ ਸਿੱਖ ਇਤਿਹਾਸ ਲਾਇਬਰੇਰੀ ਵਿੱਚ ਅਨਮੋਲ ਦਸਤਾਵੇਜ਼, ਕਿਤਾਬਾਂ ਤੇ ਸਿੱਖ ਗੁਰੂਆਂ ਦੇ ਹੱਥ ਲਿਖਤ ਖਰੜਿਆਂ ਨੂੰ ਡਿਜੀਟਲਾਈਜ਼ੇਸ਼ਨ ਰਾਹੀਂ ਸੰਭਾਲਣ ਦਾ ਕਾਰਜ ਮੁਕੰਮਲ ਹੋ ਗਿਆ ਹੈ।

ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਦਾ ਰਵੱਈਆ ਹੰਕਾਰੀ, ਗੈਰ-ਜ਼ਿੰਮੇਵਾਰਾਨਾ: ਦਲ ਖਾਲਸਾ, ਸਿੱਖ ਯੂਥ ਆੱਫ ਪੰਜਾਬ

ਦਲ ਖਾਲਸਾ ਨੇ ਪੰਜਾਬ ਸਰਕਾਰ ਦੇ ਢਿੱਲ-ਮੱਠ ਵਾਲੇ ਰਵੱਈਏ ਦੀ ਅਲੋਚਨਾ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਦੇ ਪ੍ਰਿੰਸੀਪਲ ਅਤੇ ਰਜਿਸਟਰਾਰ ਵਿਰੁੱਧ ਪਰਚਾ ਦਰਜ ਕਰਨ ਦੇ ਬਾਵਜੂਦ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ। ਦਲ ਖਾਲਸਾ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਦੋਹਰਾ ਮਾਪਦੰਡ ਨਾ ਅਪਨਾਉਣ ਦੀ ਅਪੀਲ ਕੀਤੀ।

ਵਿਵਾਦਾਂ ਤੋਂ ਬਚਾਉਣ ਲਈ ਖਾਲਸਾ ਯੂਨੀਵਰਸਿਟੀ ਨੂੰ ਜਲੰਧਰ ਵਿਖੇ ਤਬਦੀਲ ਕੀਤਾ ਜਾਵੇ: ਦਲ ਖਾਲਸਾ

ਖਾਲਸਾ ਯੂਨੀਵਰਸਿਟੀ ਦੇ ਭਵਿੱਖ 'ਤੇ ਲਟਕ ਰਹੀ ਤਲਵਾਰ 'ਤੇ ਪ੍ਰਤੀਕਰਮ ਦਿੰਦਿਆਂ ਦਲ ਖਾਲਸਾ ਨੇ ਸੁਝਾਅ ਦਿੱਤਾ ਹੈ ਪ੍ਰਬੰਧਕਾਂ ਨੂੰ ਇਸ ਯੂਨੀਵਰਸਿਟੀ ਨੂੰ ਇਤਿਹਾਸਕ ਅਤੇ ਨਾਮਵਰ ਖਾਲਸਾ ਕਾਲਜ ਦੇ 330 ਏਕੜ ਜਮੀਨ ਦੀ ਹਦੂਦ ਤੋਂ ਬਾਹਰ ਕਿਸੇ ਵੱਖਰੀ ਥਾਂ 'ਤੇ ਲੈ ਜਾਣਾ ਚਾਹੀਦਾ ਹੈ...