Tag Archive "khalsa-day-parade-toronto"

ਟੋਰਾਂਟੋ ਨਗਰ ਕੀਰਤਨ ’ਚ ਇਕੱਠੀ ਹੋਈ ਮਾਇਆ ‘ਸਿੱਕ ਚਿਲਡਰਨਜ਼ ਹਸਪਤਾਲ’ ਨੂੰ ਦੇਣ ਦਾ ਐਲਾਨ

ਟੋਰਾਂਟੋ ਡਾਊਨਟਾਊਨ ’ਚ ਐਤਵਾਰ ਨੂੰ ਸਜਾਏ ਗਏ ਨਗਰ ਕੀਰਤਨ ’ਚ ਠੰਢ ਅਤੇ ਮੀਂਹ-ਕਣੀ ਦੇ ਮੌਸਮ ਦੇ ਬਾਵਜੂਦ ਹਜ਼ਾਰਾਂ ਸਿੱਖ ਸ਼ਾਮਲ ਹੋਏ। ਖਾਲਸਾ ਸਾਜਨਾ ਦਿਹਾੜੇ ਮੌਕੇ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦੇ ਸਹਿਯੋਗ ਨਾਲ ਹਰ ਸਾਲ ਸਜਾਏ ਜਾਂਦੇ ਇਸ ਨਗਰ ਕੀਰਤਨ ਵਿੱਚ ਨਗਰਪਾਲਿਕਾ, ਸੂਬਾਈ ਅਤੇ ਕੇਂਦਰੀ ਵਜ਼ਾਰਤ ਦੇ ਅਹਿਮ ਮੰਤਰੀ ਅਤੇ ਵਿਰੋਧੀ ਧਿਰਾਂ ਦੇ ਆਗੂ ਤੇ ਵਿਧਾਇਕ ਵੀ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਓਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿੱਨ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਅਤੇ ਸਿੱਖ ਜਗਤ ਨੂੰ ਵਧਾਈ ਦਿੱਤੀ।