Tag Archive "khushal-singh-kendri-sri-guru-singh-sabha"

ਕਸ਼ਮੀਰ ਦੇ ਟੋਟੇ ਕਰਨਾ ਹਿੰਦੂਤਵੀ ਧੌਂਸ ਜਮਾਉਣ ਲਈ ਕੀਤੀ ਕਾਰਵਾਈ: ਸਿੱਖ ਚਿੰਤਕ

ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜ ਕੇ ਉਸਨੂੰ ਕੇਂਦਰੀ ਪ੍ਰਬੰਧ ਵਾਲਾ ਰਾਜ ਬਣਾਉਣ ਦੀ ਕਾਰਵਾਈ ਦੀ ਸਿੱਖ ਚਿੰਤਕਾਂ ਨੇ ਸਖਤ ਨਿਖੇਧੀ ਕੀਤੀ ਹੈ।

ਸਿੱਖ ਰੈਫਰੈਂਸ ਲਾਇਬਰੇਰੀ ਮਾਮਲੇ ‘ਚ ਸ਼੍ਰੋ.ਗੁ.ਪ੍ਰ.ਕ. ਦੀ ਜਾਂਚ ਟੋਲੀ ‘ਤੇ ਭਰੋਸਾ ਨਹੀਂ: ਸਿੱਖ ਬੁੱਧੀਜੀਵੀ

ਜੂਨ 1984 ਵਿਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉਤੇ ਕੀਤੇ ਗਏ ਹਮਲੇ ਦੌਰਾਨ "ਸਿੱਖ ਰੈਫਰੈਂਸ ਲਾਇਬਰੇਰੀ " ਦੇ ਹੋਏ ਨੁਕਸਾਨ ਅਤੇ ਦਸਤਾਵੇਜ਼ਾਂ ਦੀ ਗੁੰਮਸ਼ੁਦਗੀ ਸਬੰਧੀ ਲੇਖਾ ਤਿਆਰ ਕਰਨ ਲਈ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਵੱਲੋਂ ਬਣਾਈ ਗਈ ਇਕ ਸਪੈਸ਼ਲ ਕਮੇਟੀ ਨੂੰ ਅੱਜ ਸਿੱਖ ਬੁੱਧੀਜੀਵੀਆਂ ਨੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਗਿਆ ਕਿ ਇਹ ਸਿੱਖਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਇਕ ਯਤਨ ਹੈ।

ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ 2 ਮਾਰਚ ਨੂੰ ਲੁਧਿਆਣੇ ਕਰਵਾਇਆ ਜਾ ਰਿਹੈ ਦੂਜਾ ਇਜਲਾਸ

ਅਕਤੂਬਰ 2018 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਈ ਗਈ ਪੰਥਕ ਅਸੈਂਬਲੀ ਦੇ ਪ੍ਰਬੰਧਕਾਂ ਵਲੋਂ ਪੰਥਕ ਮੁੱਦੇ ਵਿਚਾਰਨ ਲਈ ਪੰਥਕ ਅਸੈਂਬਲੀ ਦਾ ਦੂਜਾ ਇਜਲਾਸ 2 ਮਾਰਚ 2019 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਭਵਨ,ਭਾਰਤ ਨਗਰ ਚੌਂਕ, ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ।

ਨਫਰਤੀ ਹਨੇਰ ਦਾ ਸ਼ਿਕਾਰ ਹੋ ਰਹੇ ਕਸ਼ਮੀਰੀਆਂ ਨੂੰ ਸਿੱਖ ਸੰਸਥਾ ਵਲੋਂ ਆਸਰੇ ਦੀ ਪੇਸ਼ਕਸ਼

ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪੁਰਜ਼ੋਰ ਨਿਖੇਧੀ ਕੀਤੀ ਅਤੇਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਲੰਗਰ ਦੀ ਪੇਸ਼ਕਸ਼ ਕੀਤੀ ਹੈ।

ਕੈਪਟਨ ਸਪਸ਼ਟ ਕਰੇ ਕਿ ਉਹ ਲਾਂਘਾ ਖੁੱਲ੍ਹਣ ਦੇ ਹੱਕ ਵਿਚ ਹੈ ਜਾਂ ਵਿਰੋਧ ਵਿੱਚ: ਸਿੱਖ ਵਿਚਾਰ ਮੰਚ

ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਉਹਨਾਂ ਨੂੰ ਕੈਪਟਨ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਕਿ ਉਹ ਆਰ.ਐਸ.ਐਸ ਦੇ ਮਾਪਦੰਡਾਂ ਰਾਹੀ ਸਿੱਖਾਂ ਦੀ ਦੇਸ਼-ਭਗਤੀ ਨੂੰ ਮਿਣੇਗਾ ਅਤੇ ਸਿੱਖਾਂ ਉਤੇ ਮੁੜ ਸਰਕਾਰੀ ਤਸ਼ੱਦਦ ਕਰਨ ਲਈ ਇੱਕ ਨਵਾਂ ਹੋਰ ਪਿੜ ਤਿਆਰ ਕਰੇਗਾ।

« Previous Page