Tag Archive "kultar-singh-sandhwan"

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਆਮ ਆਦਮੀ ਪਾਰਟੀ

ਪੰਜਾਬ ਵਿੱਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਰਕੇ ਸਾਰੀਆਂ ਪਾਰਟੀਆਂ ਆਪੋ ਆਪਣੀ ਥਾਂ ਪੱਕੀ ਕਰਨ ਲਈ ਜੋੜ ਤੋੜ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਪੂਰਾ ਯਤਨ ਹੈ ਕਿ ਇਸ ਵਕਤ ਕੋਈ ਵੀ ਉਹਨਾਂ ਤੋਂ ਖਫ਼ਾ ਨਾ ਹੋਵੇ। ਇਸ ਸਭ ਦੇ ਚਲਦਿਆਂ ਪਿਛਲੇ ਕੁਝ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਮੁੜ ਚਰਚਾ ਵਿੱਚ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਲੰਘੀ 26 ਦਸੰਬਰ 2021 ਨੂੰ ਦੇਸ ਵਿਦੇਸ ਵਿੱਚ ਅਰਦਾਸ ਸਮਾਗਮ ਕਰਵਾਏ ਗਏ। 11 ਜਨਵਰੀ 2022 ਨੂੰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ 'ਰਿਹਾਈ ਮਾਰਚ' ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਵਿੱਚ ਲਗਾਤਾਰ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਮੁਹਿੰਮ ਚਲਾਈ ਜਾ ਰਹੀ ਹੈ।

ਸਰਬ ਸਾਂਝੀ ਗੁਰਬਾਣੀ ‘ਤੇ ਕਿਸੇ ਕੰਪਨੀ ਜਾਂ ਵਿਅਕਤੀ ਦਾ ਹੱਕ ਜਤਾਉਣਾ ਬੇਅਦਬੀ ਦੇ ਬਰਾਬਰ- ਸੰਧਵਾਂ

ਸਰਬ ਸਾਂਝੀਵਾਲਤਾ ਦੇ ਧੁਰੇ ਸ਼੍ਰੀ ਦਰਬਾਰ ਸਾਹਿਬ 'ਚ ਹੋ ਰਹੇ ਗੁਰਬਾਣੀ ਕੀਰਤਨ ਉੱਪਰ ਕਿਸੇ ਵਿਅਕਤੀ ਵਿਸ਼ੇਸ ਜਾਂ ਕਿਸੇ ਕੰਪਨੀ ਵੱਲੋਂ ਆਪਣਾ ਕਬਜ਼ਾ ਦਰਸਾਉਣਾ ਪਵਿੱਤਰ ਗੁਰਬਾਣੀ ਦੀ ਬੇਅਦਬੀ ਕਰਨ ਦੇ ਬਰਾਬਰ ਦਾ ਅਪਰਾਧ ਹੈ।

ਕਨੇਡਾ ਤੋਂ ਵਾਪਸ ਮੋੜੇ ਗਏ ਆਪ ਵਿਧਾਇਕਾਂ ਨੇ ਦੌਰੇ ਦਾ ਕਾਰਨ ਸਪਸ਼ਟ ਨਾ ਹੋਣ ਨੂੰ ਦੱਸਿਆ ਵਾਪਸੀ ਦਾ ਕਾਰਨ

ਚੰਡੀਗੜ੍ਹ: ਕਨੇਡਾ ਸਰਕਾਰ ਵੱਲੋਂ ਓਟਾਵਾ ਹਵਾਈ ਅੱਡੇ ਤੋਂ ਵਾਪਸ ਭਾਰਤ ਮੋੜੇ ਗਏ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ...

ਆਪ ਦੇ ਵਿਧਾਇਕ ਸੰਦੋਆ ਅਤੇ ਸੰਧਵਾਂ ਨੂੰ ਕਨੇਡਾ ਹਵਾਈ ਅੱਡੇ ਤੋਂ ਵਾਪਿਸ ਦਿੱਲੀ ਭੇਜਿਆ ਗਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਕਨੇਡਾ ਵਿਚ ਦਾਖਲੇ ਤੋਂ ਰੋਕ ਦਿੱਤਾ ਗਿਆ ਤੇ ਕਨੇਡਾ ਦੇ ਓਟਾਵਾ ਹਵਾਈ ਅੱਡੇ ਤੋਂ ਹੀ ਵਾਪਿਸ ਦਿੱਲੀ ...

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਹੋਇਆ ਵੱਡਾ ਇਕੱਠ; ਭਾਈ ਮੰਡ ਨੇ ਇਨਸਾਫ ਲਈ ਮੋਰਚਾ ਅਰੰਭਿਆ

ਕੋਟਕਪੂਰਾ: ਕੋਟਕਪੂਰਾ ਨਜ਼ਦੀਕ ਪਿੰਡ ਬਰਗਾੜੀ ਵਿਚ ਤਿੰਨ ਸਾਲ ਪਹਿਲਾਂ ਵਾਪਰੀ ਗੁਰੂ ਗ੍ਰੰਥ ਦੀ ਬੇਅਦਬੀ ਦੀ ਘਟਨਾ ਦਾ ਤਿੰਨ ਸਾਲਾਂ ਵਿਚ ਵੀ ਇਨਸਾਫ ਨਾ ਮਿਲਣ ਦੇ ...

ਬਿਆਸ ਦਰਿਆ ਪ੍ਰਦੂਸ਼ਣ ਖਿਲਾਫ ਬੋਲਣ ‘ਤੇ ਗ੍ਰਿਫਤਾਰ ਕੀਤੇ ਬਾਬਾ ਮਹਿਰਾਜ ਅਤੇ ਲੱਖਾ ਸਿਧਾਣਾ ਨੂੰ 6 ਜੂਨ ਤਕ ਜੇਲ੍ਹ ਭੇਜਿਆ

ਬਠਿੰਡਾ: ਪੰਜਾਬ ਦੀਆਂ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਖਿਲਾਫ ਪ੍ਰਦਰਸ਼ਨ ਕਰਨ ਲਈ ਸ਼ਾਹਕੋਟ ਜਾਣ ਮੌਕੇ ਗ੍ਰਿਫਤਾਰ ਕੀਤੇ ਗਏ ਦਲ ਖਾਲਸਾ ਦੇ ਮੀਤ ਪ੍ਰਧਾਨ ਹਰਦੀਪ ...