Tag Archive "ladakh"

ਲੱਦਾਖ ਹੱਦ ਤੇ ਚੀਨ ਵੱਲੋਂ ਫੌਜੀ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਜਾਰੀ ਰੱਖੀ ਗਈ ਹੈ: ਪੈਂਟਾਗਨ ਦੀ ਰਿਪੋਰਟ

ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਸੀ ਅਤੇ ਡੋਕਲਾਮ ਨੇੜੇ ਜ਼ਮੀਨਦੋਜ਼ ਭੰਡਾਰਣ ਸਹੂਲਤਾਂ, ਪੈਗੋਂਗ ਝੀਲ 'ਤੇ ਦੂਜਾ ਪੁਲ, ਦੋਹਰੇ ਉਦੇਸ਼ ਵਾਲਾ ਹਵਾਈ ਅੱਡਾ ਅਤੇ ਬਹੁ-ਉਦੇਸ਼ੀ ਹੈਲੀਪੈਡਾਂ ਸਮੇਤ ਬੁਨਿਆਦੀ ਢਾਂਚੇ ਦੀ ਉਸਾਰੀ ਜਾਰੀ ਰੱਖੀ। 

ਲੱਦਾਖ: ਚੀਨੀ ਫੌਜ ਨਾਲ ਟੱਕਰ ਵਿੱਚ ਇੰਡੀਅਨ ਫੌਜ ਦਾ ਇੱਕ ਅਫਸਰ ਅਤੇ ਦੋ ਫੌਜੀ ਮਾਰੇ ਗਏ

ਲੱਦਾਖ ਵਿੱਚ ਚੀਨ ਅਤੇ ਇੰਡੀਆ ਦੀਆਂ ਫੌਜਾਂ ਦਰਮਿਆਨ ਪਿਛਲੇ ਮਹੀਨੇ ਤੋਂ ਬਣੀ ਤਣਾਅਪੂਰਨ ਸਥਿਤੀ ਸੋਮਵਾਰ ਰਾਤ ਨੂੰ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਏ ਇੱਕ ਟਕਰਾਅ ਵਿੱਚ ਇੰਡੀਆ ਦੀ ਫੌਜ ਦਾ ਇੱਕ ਅਫਸਰ ਅਤੇ ਦੋ ਫੌਜੀ ਮਾਰੇ ਗਏ।

ਭਾਰਤ ਚੀਨ ਸਰਹੱਦ ਵਿਵਾਦ ਕੀ ਹੈ? ਲੱਦਾਖ ਵਿੱਚ ਚੀਨ ਅੱਗੇ ਵਧਿਆ ਭਾਰਤ ਪਿਛਲੇ ਪੈਰਾਂ ਤੇ; ਪੰਜਾਬ ‘ਤੇ ਕੀ ਅਸਰ ਪੈ ਸਕਦੈ?

ਪਿਛਲੇ ਕਰੀਬ ਇੱਕ ਮਹੀਨੇ ਤੋਂ ਲਦਾਖ ਇਲਾਕੇ ਵਿੱਚ ਚੀਨ ਅਤੇ ਭਾਰਤ ਦਰਮਿਆਨ ਤਲਖੀ ਵਾਲੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਦੋ ਵਾਰ- 5 ਮਈ ਅਤੇ 9 ਮਈ ਨੂੰ ਦੋਵਾਂ ਪਾਸਿਆਂ ਦੇ ਫੌਜੀ ਆਪੋ ਵਿੱਚ ਹੱਥੋ ਪਾਈ ਵੀ ਹੋਈ ਹੈ ਜਿਸ ਵਿੱਚ ਕਈ ਫੌਜੀਆਂ ਦੇ ਜਖਮੀ ਹੋਣ ਦੀਆਂ ਖਬਰਾਂ ਹਨ।

ਲੱਦਾਖ ‘ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ, ਦੋਵਾਂ ਪਾਸਿਆਂ ਦੇ ਫੌਜੀ ਜ਼ਖਮੀ: ਭਾਰਤੀ ਮੀਡੀਆ

ਮੰਗਲਵਾਰ ਨੂੰ ਲੱਦਾਖ 'ਚ ਮਸ਼ਹੂਰ ਪੇਨਗੌਂਗ ਝੀਲ ਦੇ ਕਿਨਾਰੇ ਚੀਨੀ ਫੌਜੀਆਂ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਆਈ ਹੈ। ਭਾਰਤੀ ਮੀਡੀਆ ਮੁਤਾਬਕ ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਚੀਨੀ ਫੌਜ ਨੇ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦੋਵਾਂ ਮੌਕਿਆਂ 'ਤੇ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਪੱਥਰਬਾਜ਼ੀ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਰਸਮੀ 'ਬੈਨਰ ਡ੍ਰਿਲ' ਦੇ ਬਾਅਦ ਦੋਵੇਂ ਧਿਰਾਂ ਆਪਣੇ ਸਥਾਨ 'ਤੇ ਚਲੀਆਂ ਗਈਆਂ।