Tag Archive "lok-sabha-elections-2019"

ਪੰਜਾਬ ਦੇ ਲੋਕ 1984 ਤੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਬੁਰੀ ਤਰ੍ਹਾਂ ਹਰਾਉਣਗੇ: ਬੀਬੀ ਪਰਮਜੀਤ ਕੌਰ ਖਾਲੜਾ

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਜਾਬ ਜਮਹੂਰੀ ਗੱਠਜੜ ਦੀ ਸਾਂਝੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਗੁਰਾਂ ਦੀ ਨਗਰੀ ਤਰਨਤਾਰਨ ਵਿਖੇ ਪੁੱਜ ਕੇ ਸ਼ਹਿਰ ਵਾਸੀਆਂ ਤੱਕ ਪਹੁੰਚ ਕੀਤੀ। ਵੱਖ ਵੱਖ ਬਜਾਰਾਂ ਵਿਚ ਦੀ ਤੁਰ ਕੇ ਉਨ੍ਹਾਂ "ਪੰਜਾਬ ਦੇ ਦੋਖੀਆਂ" ਨੂੰ ਹਰਾਉਣ ਦਾ ਸੱਦਾ ਦਿੱਤਾ।

ਪਰਕਾਸ਼ ਸਿੰਘ ਬਾਦਲ ਚੋਣ ਮੈਦਾਨ ਚ ਆਵੇ, ਗੁਰਤੇਜ ਸਿੰਘ ਆਈ.ਏ.ਐਸ. ਮੁਕਾਬਲਾ ਕਰਨਗੇ: ਪੰਜਾਬ ਬਚਾਓ ਮੋਰਚਾ

ਲੰਘੇ ਕੱਲ੍ਹ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਸਿੱਖ ਬੁੱਧੀਜੀਵੀਆਂ ਵਲੋਂ ਬਣਾਏ ਪੰਜਾਬ ਬਚਾਓ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਜਿੰਮੇਵਾਰ ਸਮਝਦਾ ਹੈ ਅਤੇ ਜੇਕਰ ਵੱਡੇ ਬਾਦਲ ਕੋਲ ਇਸ ਗੱਲ ਵਿਰੁਧ ਕੋਈ ਸਫਾਈ ਹੋਵੇ ਤਾਂ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜੇ ਤੇ ਸਿੱਖ ਬੁੱਧੀਜੀਵੀ ਗੁਰਤੇਜ ਵਲੋਂ ਉਸ ਵਿਰੁਧ ਚੋਣ ਲੜੀ ਜਾਵੇਗੀ।

ਸ਼੍ਰੋ.ਅ.ਦ. (ਟਕਸਾਲੀ) ਤੇ ਆਪ ਵਿਚਾਲੇ ਗਠਜੋੜ ਦੀ ਗੱਲਬਾਤ ਟੁੱਟੀ

ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਮਾਝੇ ਦੇ ਕੁਝ ਆਗੂਆਂ ਵਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਫੁੱਟ ਦਾ ਸ਼ਿਕਾਰ ਚੱਲ ਰਹੀ ਆਮ ਆਦਮੀ ਪਾਰਟੀ ਵਿਚਾਲੇ ਲੋਕ ਸਭਾ ਚੋਣਾਂ ਵਾਸਤੇ ਗੱਠਜੋੜ ਬਣਾਉਣ ਬਾਰੇ ਗੱਲਬਾਤ ਟੁੱਟ ਚੁੱਕੀ ਹੈ।

ਪੀ.ਡੀ.ਏ. ਨੇ 7 ਉਮੀਦਵਾਰ ਐਲਾਨੇ; ਬੀਬੀ ਖਾਲੜਾ ਖਡੂਰ ਸਾਹਿਬ ਤੋਂ ਚੋਣ-ਮੈਦਾਨ ‘ਚ

ਜਿਨ੍ਹਾਂ 12 ਸੀਟਾਂ ਬਾਰੇ ਸਹਿਮਤੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਉਸ ਵਿਚੋਂ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 3 ਹਲਕਿਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ; ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ 3 ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ; ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਨੂੰ 3 ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ; ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਅਤੇ ਆਰਸੀਪੀਆਈ ਨੂੰ ਗੁਰਦਾਸਪੁਰ ਦਿੱਤੇ ਗਏ ਹਨ।

ਚੋਣ ਬਿਗਲ ਵੱਜਿਆ ਤੇ ਬੁੱਧੀਜੀਵੀਆਂ ਨੇ ‘ਪੰਜਾਬ ਪੱਖੀ’ ਇਕੱਠੇ ਕਰਨ ਲਈ 19 ਮਾਰਚ ਨੂੰ ਚੰਡੀਗੜ੍ਹ ਚ ਇਕੱਤਰਤਾ ਸੱਦੀ

ਲੋਕ ਸਭਾ ਚੋਣਾਂ ਦੇ ਐਲਾਨ ਦੇ ਮੱਦੇਨਜ਼ਰ "ਸਿੱਖ ਵਿਚਾਰ ਮੰਚ" ਤਹਿਤ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੇ 19 ਮਾਰਚ ਨੂੰ ਚੰਡੀਗੜ੍ਹ ਵਿਚ ਇਕ ਇਕੱਤਰਤਾ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਲੋਂ "ਪੰਜਾਬ ਪੱਖੀ ਅਤੇ ਸੁਹਿਰਦ ਖੇਤਰੀ ਪਾਰਟੀ ਉਭਾਰਨਯੋਗ ਆਗੂਆਂ ਨੂੰ ਇੱਕ ਮੰਚ ਉੱਤੇ ਇਕੱਠੇ" ਕੀਤਾ ਜਾਵੇਗਾ।

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮ 5 ਵਜੇ; ਵੋਟਾਂ ਤੋਂ ਪਹਿਲਾਂ ਪੁਲਵਾਮਾ ਵਰਗਾ ਹਮਲਾ ਮੁੜ ਹੋ ਸਕਦੈ: ਰਾਜ ਠਾਕਰੇ

ਭਾਰਤੀ ਉਪਮਹਾਂਦੀਪ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋ ਹੋਵਾਗਾ। ਖਬਰਖਾਨੇ ਮੁਤਾਬਕ ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸ਼ਾਮ 5 ਵਜੇ ਚੋਣਾਂ ਦੇ ਪੜਾਵਾਂ ਅਤੇ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਕਾਂਗਰਸ ਪੁਲਵਾਮਾ ਤੇ ਬਾਲਾਕੋਟ ਕਰਕੇ ਚਾਲੋਂ ਉੱਖੜੀ ਚੋਣ ਮੁਹਿੰਮ ਨੂੰ ਮੁੜ ਕਿਵੇਂ ਗੇੜਾ ਦੇਵੇਗੀ?

ਭਾਰਤੀ ਮੀਡੀਆ ਨੇ ਦਿਨ ਰਾਤ ਪੁਲਵਾਮਾ ਤੇ ਬਾਲਾਕੋਟ ਮਾਮਲੇ ਤੇ ਚਰਚਾ ਕਰਕੇ ਕੁੱਲ ਮਾਹੌਲ ਹੀ ਅਜਿਹਾ ਬਣਾ ਦਿੱਤਾ ਸੀ ਕਿ ਲੰਘੇ ਦੋ-ਤਿੰਨ ਹਫਤਿਆਂ ਦੌਰਾਨ ਵਿਰੋਧੀ ਦਲ ਚੋਣਾਂ ਦੀ ਤਿਆਰੀ ਦੀ ਗੱਲ ਕਰਨੋਂ ਕੰਨੀ ਕਤਰਾ ਰਹੇ ਸਨ ਕਿ ਕਿਤੇ ਉਹਨਾਂ ਨੂੰ "ਦੋਸ਼-ਧਰੋਹੀ" ਹੀ ਨਾ ਗਰਦਾਨ ਦਿੱਤਾ ਜਾਵੇ।

ਦਿੱਲੀ ਚ ਆਪ ਤੇ ਕਾਂਗਰਸ ਵਿਚਾਲੇ ਗੱਲ ਨਾ ਬਣੀ: ਆਪ ਨੇ ਲੋਕ ਸਭਾ ਲਈ 6 ਉਮੀਦਵਾਰ ਐਲਾਨੇ

ਅਗਲੇ ਮਹੀਨਿਆਂ ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਦਿੱਲੀ ਦੀਆਂ ਸੱਤ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤੇ ਦੀ ਗੱਲ ਨਾ ਬਣਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਵਲੋਂ 7 ਵਿਚੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ।

ਬਰਗਾੜੀ ਇਨਸਾਫ ਮੋਰਚੇ ਦਾ ਦੂਸਰਾ ਪੜਾਅ ਸੱਤਾ ਲਈ ਬਿਪਰਨ ਕੀ ਰੀਤ ਵੱਲ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਕਾ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਗਾੜੀ ਵਿਖੇ ਇਨਸਾਫ ਮੋਰਚਾ ਲਾਉਣ ਵਾਲੀਆਂ ਕੁਝ ਧਿਰਾਂ ਵਲੋਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਐਲਾਨੇ ਗਏ ਉਮੀਦਵਾਰ ਉਪਰ ਬਿਪਰਨ ਕੀ ਰੀਤ ਤੇ ਚਲਣ ਅਤੇ ਜੂਨ 84 ਦੇ ਫੌਜੀ ਹਮਲੇ ਦੇ ਦੋਸ਼ੀਆਂ ਦੀ ਉਸਤਤ ਕਰਨ ਦੇ ਦੋਸ਼ ਆਇਦ ਹੋ ਰਹੇ ਹਨ।

ਆਪ ਤੇ ਕਾਂਗਰਸ- ਦਿੱਲੀ ਚ ਕੱਟੜ ਵਿਰੋਧੀ, ਪਰ ਵਿਰੋਧੀ ਧਿਰਾਂ ਦੀ ਮੰਡਲੀ ਚ ਇਕੱਠੇ ਹੋਏ

ਸ਼ਨਿੱਚਰਵਾਰ ਨੂੰ ਹੋਏ ਮਮਤਾ ਬੈਨਰਜੀ ਵੱਲੋਂ ਸੱਤਾਧਾਰੀ ਭਾਜਪਾ ਦੀਆਂ ਵਿਰੋਧੀ ਧਿਰਾਂ ਦੇ ਮਹਾਂ ਜਲਸੇ ਦੌਰਾਨ ਇਕ ਮੰਚ ਉੱਤੇ ਇਕੱਠੇ ਹੋਣ ਵਾਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਭਾਵੇਂ ਦਿੱਲੀ ਵਿਚ ਇਕ ਦੂਜੇ ਦੇ ਕੱਟੜ ਵਿਰੋਧੀ ਹਨ ਪਰ ਉਹ ਵਿਰੋਧੀ ਧਿਰਾਂ ਦੀ ਮੰਡਲੀ ਦੇ ਸਾਂਝੇ ਚੋਣ ਪਰਚਾਰ ਨੂੰ ਅੱਗੇ ਲਿਜਾਣ ਲਈ ਬਣਾਈ ਗਈ “ਚੋਣ ਕਮੇਟੀ” ਵਿਚ ਇਕੱਠੀਆਂ ਹੋ ਗਏ ਹਨ।

« Previous PageNext Page »