Tag Archive "malegaon-bomb-blast"

ਮਾਲੇਗਾਂਓ ਧਮਾਕਿਆਂ ਦੇ ਮੁਖ ਦੋਸ਼ੀ ਭਾਰਤੀ ਫੌਜ ਦੇ ਕਰਨਲ ਸ੍ਰੀਕਾਂਤ ਪੁਰੋਹਿਤ ਨੂੰ ਮਿਲੀ ਜ਼ਮਾਨਤ

ਮਾਲੇਗਾਉਂ ਬੰਬ ਧਮਾਕੇ ਮਾਮਲੇ ’ਚ ਸੁਪਰੀਮ ਕੋਰਟ ਨੇ ਸੋਮਵਾਰ (21 ਅਗਸਤ) ਨੂੰ ਲੈਫ਼ਟੀਨੈਂਟ ਕਰਨਲ ਸ਼੍ਰੀਕਾਂਤ ਪ੍ਰਸਾਦ ਪੁਰੋਹਿਤ ਨੂੰ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ 29 ਸਤੰਬਰ 2008 'ਚ ਹੋਏ ਮਹਾਂਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਮਾਲੇਗਾਂਓ ਧਮਾਕਿਆਂ 'ਚ ਨਮਾਜ਼ ਪੜ੍ਹਦੇ 6 ਮੁਸਲਮਾਨ ਮਾਰੇ ਗਏ ਸਨ।

ਮਾਲੇਗਾਂਓ ਧਮਾਕਿਆਂ ਵਿਚ ਫਰਾਰ ਦੋਸ਼ੀਆਂ ਨੂੰ ਐਨ.ਆਈ.ਏ. ਨੇ ਬੱਬਰ ਖ਼ਾਲਸਾ ਨਾਲ ਜੋੜਿਆ

ਭਾਰਤ ਦੀ ਸਭ ਤੋਂ ਨਵੀਂ ਅਤੇ ਤਾਕਤਵਰ ਜਾਂਚ ਏਜੰਸੀ ਐਨ.ਆਈ.ਏ. ਨੇ ਮਾਲੇਗਾਂਓ ਬੰਬ ਧਮਾਕਾ ਮਾਮਲੇ ਵਿਚ ਫਰਾਰ ਦੋਸ਼ੀ ਰਾਮ ਚੰਦਰ ਕਾਲਸੰਗਰੇ ਅਤੇ ਸੰਦੀਪ ਡਾਂਗੇ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੱਸਿਆ ਹੈ।

ਮਾਲੇਗਾਂਓ ਧਮਾਕੇ: ਐਨ.ਆਈ.ਏ. ਨੇ ਸਾਧਵੀ ਪ੍ਰਗਿਆ ਠਾਕੁਰ ਨੂੰ ਦਿੱਤੀ ਕਲੀਨ ਚਿਟ

ਭਾਰਤ ਦੀ ਸਭ ਤੋਂ ਨਵੀਂ ਅਤੇ ਤਾਕਤਵਰ ਜਾਂਚ ਏਜੰਸੀ ਐਨ.ਆਈ.ਏ. ਨੇ 2008 ਦੇ ਮਾਲੇਗਾਂਓ ਬੰਬ ਧਮਾਕਿਆਂ ਵਿਚ ਸਾਧਵੀ ਪ੍ਰਗਿਆ ਠਾਕੁਰ ਤੋਂ ਮਕੋਕਾ ਹਟਾਉਣ ਦਾ ਫੈਸਲਾ ਕੀਤਾ ਹੈ। ਏਜੰਸੀ ਵਲੋਂ ਕੋਰਟ ਵਿਚ ਦਾਖਲ ਚਾਰਜਸ਼ੀਟ ਵਿਚ ਸਾਧਵੀ ਸਣੇ 6 ਬੰਦਿਆਂ ਨੂੰ ਕਲੀਨ ਚਿਟ ਦਿੱਤੀ ਗਈ ਹੈ।

ਮਾਲੇਗਾਉਂ ਬੰਬ ਧਮਾਕੇ ਦੇ ਦੋਸ਼ੀਆਂ ਖਿਲਾਫ ਜਾਂਚ ਏਜ਼ੰਸੀ ਨਰਮ ਨੇ ਨਰਮ ਵਤੀਰਾ ਅਪਨਾਉਣ ਨੂੰ ਕਿਹਾ: ਸਰਕਾਰੀ ਵਕੀਲ

ਸਾਧਵੀ ਪ੍ਰੀਗਿਆ ਠਾਕੁਰ, ਲੈਫਟੀਨੈਂਟ ਕਰਨਲ ਪਰੋਹਿਤ ਅਤੇ ਸਵਾਮੀ ਦਇਆਨੰਦ ਪਾਂਡੇ ਆਦਿ ਹਿੰਦੂ ਅੱਤਵਾਦੀਆਂ ਵੱਲੋਂ ਮਾਲੇਗਾਉਂ ਵਿੱਚ ਸਾਲ 20018 ਵਿੱਚ ਕੀਤੇ ਬੰਬ ਧਮਾਕੇ ਦੇ ਇਸ ਕੇਸ ਵਿੱਚ ਸਰਕਾਰ ਦੀ ਤਰਫੋਂ ਪੈਰਵੀ ਕਰ ਰਹੇ ਵਕੀਲ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਭਾਰਤ ਦੀ ਕੇਂਦਰੀ ਸੱਤਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਜਪਾ ਦੇ ਕਾਬਜ਼ ਹੋਣ ਤੋਂ ਬਾਅਦ ਨੈਸ਼ਨਲ ਜਾਂਚ ਏਜੰਸੀ (ਐਨ. ਆਈ. ਏ.) ਨੇ ਉਕਤ ਦੋਸ਼ੀਆਂ ਖ਼ਿਲਾਫ ਨਰਮਾਈ ਭਰਿਆ ਵਤੀਰਾ ਅਪਣਾਉਣ ਨੂੰ ਕਿਹਾ ਹੈ।