Tag Archive "mohan-baghwat"

ਭਾਜਪਾ ਸਰਕਾਰ ਨੇ ਖੁਦ ਪੁਲਵਾਮਾ ਕਾਂਡ ਕਰਵਾ ਕੇ ਪਾਰਲੀਮੈਂਟ ਚੋਣ ਜਿੱਤੀ: ਭਾਨੂ ਪ੍ਰਤਾਪ ਸਿੰਘ

ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਟਰਾਈ ਸਿਟੀ ਐਕਸਨ ਕਮੇਟੀ ਦੇ ਸੱਦੇ ਉਤੇ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਫੜ ਕੇ ਮੋਦੀ ਸਰਕਾਰ ਦੇ ਵਿਰੁੱਧ ਨਾਹਰੇ ਮਾਰਦਿਆਂ ਇਹ ਅਹਿਦ ਲਿਆ ਕਿ ਉਹ ਨਵੀਂ ਕਿਸਮ ਦੀ ਜਨਗਣਨਾ (ਐਨ ਆਰ ਪੀ) ਦਾ ਵਿਰੋਧ ਕਰਨਗੇ|

ਦਰ ਟਰੇਸਾ ਸਬੰਧੀ ਭਾਗਵਤ ਦੇ ਬਿਆਨ ਦੀ ਕੇਜਰੀਵਾਲ ਨੇ ਕੀਤੀ ਆਲੋਚਨਾ

ਫਿਰਕੂ ਹਿੰਦੂ ਜੱਥੇਬੰਦੀ ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਵੱਲੋਂ ਉੱਘੀ ਸਮਾਜ ਸੇਵਕਾ ਨੋਬਲ ਇਨਾਮ ਪ੍ਰਾਪਤ ਮਦਰ ਟਰੇਸਾ ਪ੍ਰਤੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਮਹਾਨ ਇਨਸਾਨ ਸਨ ਅਤੇ ਉਨ੍ਹਾਂ ਨੂੰ ਬਖਸ਼ ਦਿੱਤੇ ਜਾਣਾ ਚਾਹੀਦਾ ਹੈ।

ਆਰ.ਐੱਸ. ਐੱਸ ਆਪਣੇ ਦਮ ’ਤੇ ਅੱਗੇ ਵਧ ਰਹੀ ਹੈ ਅਤੇ ਇਸਦਾ ਮੁੱਖ ਮੰਤਵ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਹੈ: ਭਾਗਵਤ

ਕਾਨਪੁਰ(15 ਫਰਵਰੀ, 2015): ਕੱਟੜ ਹਿੰਦੂਤਵੀ ਸੰਘਠਨ ਆਰ.ਐੱਸ. ਐੱਸ ਦਾ ਚਾਰ ਦਿਨਾ ‘ਰਾਸ਼ਟਰ ਰਸ਼ਕਾ ਸੰਗਮ’ ਸਮਾਗਮ ਅੱਜ ਇੱਥੇ ਸ਼ੁਰੂ ਹੋ ਗਿਆ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਰ ਐਸ ਐਸ ਦਾ ਮੁੱਖ ਮੰਤਵ ਹਿੰਦੂ ਸਮਾਜ ਨੂੰ ਇਕਜੁੱਟ ਕਰਨਾ ਹੈ ਅਤੇ ਛੇਤੀ ਹੀ ਇਸ ਸੰਸਥਾ ਦਾ ਵਿਸਥਾਰ ਕੀਤਾ ਜਾਵੇਗਾ।

ਹਿੰਦੂਆਂ ‘ਚੋ ਗਏ ਲੋਕਾਂ ਨੂੰ ਵਾਪਿਸ ਹਿੰਦੂ ਧਰਮ ਵਿੱਚ ਲਿਆਉਣ ਤੱਕ ਮੁਹਿੰਮ ਜਾਰੀ ਰਹੇਗੀ: ਭਾਗਵਤ

ਹਿੰਦੂਤਵੀਆਂ ਵੱਲੋਂ ਭਾਰਤ ਵਿੱਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ਖਿਲਾਫ ਐਲਾਨੀਆਂ ਜੰਗ ਹਰ ਦਿਨ ਬੱਖਦੀ ਜਾ ਰਹੀ ਹੈ। ਬਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹਰ ਨਵੇਂ ਦਿਨ ਘੱਟ ਗਿਣਤੀਆਂ ਨੂੰ ਹਿੰਦੂ ਕਹਿਕੇ ਜਾਂ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੇ ਐਲਾਨ ਕਰਕੇ ਸ਼ਰੇਆਮ ਜ਼ਲੀਲ ਕੀਤਾ ਜਾ ਰਿਹਾ ਹੈ।

ਭਾਗਵਤ ਦੀਆਂ ਘੱਟ ਗਿਣਤੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਆਰ. ਐੱਸ. ਐੱਸ ਦਫਤਰ ਸਾਹਮਣੇ ਮੁਜ਼ਾਹਰਾ 6 ਨੂੰ

ਸਿੱਖ ਧਰਮ ਦੇ ਧਾਰਮਿਕ ਰੀਤੀ ਰਿਵਾਜ, ਸਭਿਆਚਾਰ ਤੇ ਰਹਿਣ ਸਹਿਣ ਵੀ ਹਿੰਦੂ ਦੀਆ ਰਵਾਇਤਾਂ ਨਾਲੋ ਅਲੱਗ ਅਤੇ ਇਸ ਨੂੰ ਹਿੰਦੂ ਧਰਮ ਦਾ ਅੰਗ ਦੱਸਣਾ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾਵੇਗਾ। ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਦੱਸਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ 6 ਸਤੰਬਰ ਨੂੰ ਆਰ.ਐਸ.ਐਸ ਦੇ ਦਿੱਲੀ ਸਥਿਤ ਦਫਤਰ ਦੇ ਬਾਹਰ ਝੰਡੇ ਵਾਲਾ ਚੌਕ ਵਿਖੇ ਸਵੇਰੇ 10 ਵਜੇ ਰੋਸ ਮੁਜਾਹਰਾ ਕੀਤਾ ਜਾਵੇਗਾ।

ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਵੀ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਜੱਥੇਦਾਰ ਅਕਾਲ ਤਖਤ

ਪਿਛਲੇ ਦਿਨੀ ਰਾਸ਼ਟਰੀ ਸੋਵੰਮ ਸੇਵਕ ਸੰਘ (ਆਰ. ਐਸ. ਐਸ.) ਦੇ ਆਗੂ ਮੋਹਨ ਭਾਗਵਤ ਵੱਲੋਂਆਰ. ਐੱਸ. ਐੱਸ ਦੇ ਇੱਕ ਸਮਾਗਮ ਵਿੱਚ ਕਿਹਾਸੀ ਕਿ ਭਾਰਤ ਵਿੱਚ ਮੁਸਲਮਾਮਨਾਂ ਤੋਂ ਛੁੱਟ ਵੱਸਦੀਆਂ ਸਾਰੀਆਂ ਘੱਟ ਗਿਣਤੀ ਕੌਮਾਂ ਹਿੰਦੂ ਹਨ। ਉਸਨੇ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਖ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ।