Tag Archive "navjot-singh-sidhu"

ਮਾਮਲਾ ਕਰਤਾਰਪੁਰ ਸਾਹਿਬ ਦਾ ਲਾਂਘਾ: ਨਵਜੋਤ ਸਿੱਧੂ ਇਕ ਬਹਾਨਾ ਹੈ, ਸਿੱਖ ਪੰਥ ਨਿਸ਼ਾਨਾ ਹੈ: ਖਾਲੜਾ ਮਿਸ਼ਨ

ਪੰਜਾਬ ਸਰਕਾਰ ਦੇ ਵਜ਼ੀਰ ਨਵਜੋਤ ਸਿੰਧੂ ਦੀ ਪਾਕਿਸਤਾਨ ਫੇਰੀ ਸਬੰਧੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁਖੀ ਅਧਿਕਾਰ ਸੰਗਠਨ, ਮਨੱੁਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜਿਸ ਵਿਚਾਰਧਾਰਾ ਨੇ 1947 ਦੀ ਵੰਡ 10 ਲੱਖ ਮਨੱੁਖੀ ਜਾਨਾ ਦੀ ਕੀਮਤ ਤੇ ਕਰਾਈ ਉਹ ਅੱਜ ਵੀ ਗੋਲੀ ਦੀ ਰਾਜਨੀਤੀ ਜਾਰੀ ਰੱਖਣਾ ਚਾਹੁਂਦੇ ਹਨ।

ਪਹਿਲੇ ਪਾਤਿਸ਼ਾਹ ਦੇ 550ਵੇਂ ਪਰਕਾਸ਼ ਦਿਹਾੜੇ ’ਤੇ ਪਾਕਿਸਤਾਨ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਸਕਦਾ ਹੈ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਪੂਰਬੀ ਪੰਜਾਬ) ਅਤੇ ਕਰਤਾਰਪੁਰ ਸਾਹਿਬ (ਪੱਛਮੀ ਪੰਜਾਬ) ਦਰਮਿਆਨ ਖਾਸ ਲਾਂਘਾ ਖੋਲ੍ਹ ਕੇ ਸਿੱਖ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦਿਦਾਰ ਦਾ ਮੌਕਾ ਦੇਵੇਗਾ। ਪਾਕਿਸਤਾਨੀ ਫੌਜੇ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਪੂਰਬੀ ਪੰਜਾਬ ਦੇ ਵਜੀਰ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਆਪ ਕਹੀ।

ਪੰਜਾਬ ਦੇ ਪਾਣੀ ਨੂੰ ਖਤਰਨਾਕ ਪੱਧਰ ਤਕ ਪ੍ਰਦੂਸ਼ਿਤ ਕਰ ਰਹੇ ਬੇ-ਲਗਾਮ ਕਾਰਖਾਨੇ

ਅੰਮ੍ਰਿਤਸਰ: ਪੰਜਾਬ ਵਿਚ ਖਰਾਬ ਹੁੰਦੇ ਜਾ ਰਹੇ ਪੋਣ ਪਾਣੀ ਦਾ ਇਕ ਹੋਰ ਖਤਰਨਾਕ ਸੰਕੇਤ ਅੱਜ ਉਦੋਂ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਦੇ ਤੁੰਗ ਢਾਬ ਨਾਲੇ ਨੂੰ ...

ਇਰਾਦਾ ਕਤਲ ਕੇਸ ਵਿਚ ਸੁਪਰੀਮ ਕੋਰਟ ਅੰਦਰ ਸਿੱਧੂ ਖਿਲਾਫ ਭੁਗਤੀ ਪੰਜਾਬ ਸਰਕਾਰ

ਨਵੀਂ ਦਿੱਲੀ: ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਆਖਿਆ ਹੈ ਕਿ 1988 ਵਿੱਚ ਸੜਕ ’ਤੇ ਹੋਈ ਲੜਾਈ ਦੇ ਇਕ ਮਾਮਲੇ ਵਿੱਚ ਮੌਜੂਦਾ ਕੈਬਨਿਟ ਮੰਤਰੀ ...

ਇਰਾਕ ਵਿਚ ਮਾਰੇ ਗਏ ਵਿਅਕਤੀਆਂ ਦੀਆਂ ਅਸਥੀਆਂ ਵਾਰਸਾਂ ਨੂੰ ਸੌਂਪੀਆਂ

ਚੰਡੀਗੜ੍ਹ: ਇਰਾਕ ਵਿਚ ਮਾਰੇ ਗਏ 39 ਵਿਅਕਤੀਆਂ ਵਿਚੋਂ 38 ਦੀਆਂ ਅਸਥੀਆਂ ਵਾਲੇ ਤਾਬੂਤ ਲੈ ਕੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਅੱਜ ਭਾਰਤੀ ਹਵਾਈ ਫੌਜ ...

ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਦੇ ਦੋਸ਼ ਵਿੱਚ ਮੁਹਾਲੀ ਦੇ ਮੇਅਰ ਨੂੰ ਕੌਂਸਲਰਸ਼ਿਪ ਤੋਂ ਹਟਾਉਣ ਲਈ ਨੋਟਿਸ ਭੇਜਿਆ

ਸਥਾਨਕ ਸਰਕਾਰ ਵਿਭਾਗ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਨਗਰ ਨਿਗਮ, ਮੁਹਾਲੀ ਵਿਖੇ ਮੇਅਰ ਕੁਲਵੰਤ ਸਿੰਘ ਵਲੋਂ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਖੋਰਾ ਲਾਉਣ ਦੀ ਕੀਤੀ ਕਾਰਵਾਈ ਦਾ ਸਖਤ ਨੋਟਿਸ ਲੈਂਦਿਆਂ ਮੇਅਰ ਨੂੰ ਕੌਂਸਲਰਸ਼ਿਪ ਦੇ ਅਹੁਦੇ ਤੋਂ ਹਟਾਉਣ ਲਈ ਨੋਟਿਸ ਭੇਜਿਆ ਹੈ ਅਤੇ ਦੋ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ, ਤੱਤਕਾਲੀ ਕਮਿਸ਼ਨਰ ਨੂੰ ਮੁਅੱਤਲ ਕਰਨ ਲਈ ਕੇਸ ਸਰਕਾਰ ਨੂੰ ਭੇਜਿਆ ਹੈ। ਇਸ ਤੋਂ ਇਲਾਵਾ ਤਿੰਨ ਹੋਰ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਹੈ। ਇਹ ਜਾਣਕਾਰੀ ਨਵਜੋਤ ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸ਼ਹੀਦ ਊਧਮ ਸਿੰਘ ਚੇਅਰ ਸਥਾਪਿਤ ਕਰੇਗੀ ਪੰਜਾਬ ਸਰਕਾਰ: ਸਿੱਧੂ

ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਚੇਅਰ ਕਾਇਮ ਕਰੇਗੀ ਤੇ ਜਲ੍ਹਿਆਂਵਾਲਾ ਬਾਗ਼ ਵਿੱਚ ਜਾਂ ਆਸ-ਪਾਸ ਉਨ੍ਹਾਂ ਦਾ ਬੁੱਤ ਲਾਇਆ ਜਾਵੇਗਾ।

ਵਜ਼ਾਰਤ ‘ਚ ਵਾਧਾ ਗੁਜਰਾਤ ਚੋਣਾਂ (18 ਦਸੰਬਰ) ਤੋਂ ਬਾਅਦ; ਉਪ ਮੁੱਖ ਮੰਤਰੀ ਲਾਉਣਾ ਕਾਂਗਰਸ ਦੀ ਰਵਾਇਤ ਨਹੀਂ: ਅਮਰਿੰਦਰ ਸਿੰਘ

13 ਸਾਲ ਬਾਦਲ-ਭਾਜਪਾ ਨਾਲ ਸਾਂਝ ਪੁਗਾਕੇ ਕਾਂਗਰਸ ਵਿੱਚ ਸ਼ਾਮਿਲ ਹੋਕੇ ਮੰਤਰੀ ਬਣੇ ਨਵਜੋਤ ਸਿੰਘ ਸਿੱਧੂ ਦੀ ਉਪ ਮੁਖ ਮੰਤਰੀ ਬਣਨ ਦੀ ਤਾਂਘ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ (7 ਦਸੰਬਰ) ਇਹ ਕਹਿਕੇ ਪਾਣੀ ਫੇਰ ਦਿੱਤਾ ਕਿ ਪੰਜਾਬ ਵਜ਼ਾਰਤ ਵਿੱਚ ਵਾਧਾ 18 ਦਸੰਬਰ ਨੂੰ ਹੋਣ ਜਾ ਰਹੀਆਂ ਗੁਜਰਾਤ ਚੋਣਾਂ ਦੇ ਨਤੀਜੇ ਤੋਂ ਬਾਅਦ ਕੀਤਾ ਜਾਵੇਗਾ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਲਾਉਣਾ ਕਾਂਗਰਸ ਦੀ ਰਵਾਇਤ ਨਹੀਂ ਹੈ।

ਮਾਸਟਰ ਤਾਰਾ ਸਿੰਘ ਦੀ 50ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵਲੋਂ ਮਾ. ਤਾਰਾ ਸਿੰਘ ਦੀ ਯਾਦ ‘ਚ ਯੂਨੀਵਰਸਿਟੀ ਬਣਾਉਣ ਦਾ ਐਲਾਨ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਮਾਸਟਰ ਤਾਰਾ ਸਿੰਘ ਦੇ ਨਾਮ ’ਤੇ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਉਹ ਕੱਲ੍ਹ (2 ਦਸੰਬਰ, 2017) ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਮਾਸਟਰ ਤਾਰਾ ਸਿੰਘ ਦੀ 50ਵੀਂ ਬਰਸੀ ਸਬੰਧੀ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਗੁੱਜਰਖਾਨ ਕੈਂਪਸ ਵਿੱਚ ਕਰਵਾਏ ਗਏ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁੱਜਣਾ ਸੀ ਪਰ ਉਹ ਰੁਝੇਵਿਆਂ ਕਰਕੇ ਸ਼ਾਮਲ ਨਹੀਂ ਹੋਏ।

ਅੰਮ੍ਰਿਤਸਰ, ਜਲੰਧਰ, ਪਟਿਆਲਾ ਦੀਆਂ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਲਾਈ 3 ਮੰਤਰੀਆਂ ਦੀ ਜ਼ਿੰਮੇਵਾਰੀ

ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪੰਜਾਬ ਕਾਂਗਰਸ ਨੇ ਪਾਰਟੀ ਨੇ ਤਿੰਨਾਂ ਨਿਗਮਾਂ ਲਈ ਨਿਗਰਾਨ ਲਾ ਦਿੱਤੇ ਹਨ। ਕੱਲ੍ਹ (27 ਨਵੰਬਰ, 2017) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ

« Previous PageNext Page »