Tag Archive "panch-pardhani-uk"

ਪੰਚ ਪ੍ਰਧਾਨੀ ਯੂਕੇ ਅਤੇ ਸਿੱਖ ਐਜੂਕੇਸ਼ਨ ਕੌਂਸਲ ਨੇ ਜੱਗੀ ਜੌਹਲ ਦੇ ਵਕੀਲ ਦਾ ਸਨਮਾਨ ਕੀਤਾ

ਸਿੱਖ ਵਿਚਾਰਧਾਰਾ ਦੀ ਨੁਮਾਇਦਗੀ ਕਰ ਰਹੀ ਜਥੇਬੰਦੀ ਪੰਚ ਪਰਧਾਨੀ ਯੂ.ਕੇ ਵਲੋਂ ਭਾਈ ਅਮਰਜੀਤ ਸਿੰਘ ਸਮੇਤ ਹੋਰ ਅਨੇਕਾਂ ਕਾਰਕੁੰਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਅੰਤਰਰਾਸ਼ਟਰੀ ਬਦਲਦੇ ਰਾਜਨੀਤਿਕ ਹਾਲਾਤਾਂ ਦਾ ਮੁਲਾਂਕਣ ਕੀਤਾ ਗਿਆ ਤੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਅਤੇ ਸਨਮਾਨ ਕੀਤਾ ਗਿਆ।

ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਵਲੋਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਸਨਮਾਨ

ਇੰਗਲੈਂਡ ਦੇ ਸਿੱਖਾਂ ਦੀਆਂ ਜਥੇਬੰਦੀਆਂ "ਪੰਚ ਪਰਧਾਨੀ ਯੂ.ਕੇ." ਅਤੇ "ਸਿੱਖ ਐਜੂਕੇਸ਼ਨ ਕੌਂਸਲ" ਵਲੋਂ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਤੇ ਉਹਨਾਂ ਦੇ ਮਾਮਲਿਆਂ ਦੀ ਪੈਰਵੀ ਕਰਨ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਜੀ ਮੰਝਪੁਰ ਨੂੰ ਸਨਮਾਨਿਤ ਕੀਤਾ ਗਿਆ ਹੈ।

ਵਿਵਾਦ ਸਿਰਫ ਤਿਆਗ ਭਾਵ ਨਾਲ ਹੀ ਖਤਮ ਹੋ ਸਕਦੇ ਹਨ: ਪੰਚ ਪਰਧਾਨੀ ਯੂ. ਕੇ.

ਗਾਹੇ ਬਗਾਹੇ ਜਦੋਂ ਸਿੱਖ ਕੌਮ ਵਿੱਚ ਕਈ ਵਿਵਾਦ ਖੜ੍ਹੇ ਹੋ ਜਾਂਦੇ ਹਨ ਜਾਂ ਕੁਝ ਵਿਵਾਦ ਹਿੰਸਕ ਘਟਨਾਵਾਂ ਵਿੱਚ ਤਬਦੀਲ ਹੋ ਜਾਂਦੇ ਹਨ ਤਾਂ ਆਮ ਸਿੱਖ ...

ਲੈਸਟਰ ਵਿਖੇ ਹੋਲਾ ਮਹੱਲਾ ਮਨਾਇਆ ਗਿਆ

ਲੈਸਟਰ: ਸਿੱਖਾਂ ਦਾ ਮਹਾਨ ਸ਼ਾਨਾਮੱਤਾ ਦਿਹਾੜਾ ਹੋਲਾ ਮਹੱਲਾ ਸਿੱਖ ਐਜੂਕੇਸ਼ਨ ਕੌਂਸਲ ਵਲੋਂ 4 ਮਾਰਚ ਦਿਨ ਐਤਵਾਰ ਨੂੰ ਲੈਸਟਰ ਵਿਖੇ ਪੰਚ ਪ੍ਰਧਾਨੀ ਯੂ ਕੇ ਦੀ ਮੇਜ਼ਬਾਨੀ ...

ਨਵੰਬਰ 2020 ‘ਚ ਆ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸ਼ਤਾਬਦੀ ‘ਤੇ ਪੰਥ ਸਦੀ ਦੇ ਸੰਘਰਸ਼ ਦੀ ਪੜਚੋਲ ਕਰੇ: ਪੰਚ ਪਰਧਾਨੀ ਯੂ. ਕੇ.

ਸਿੱਖ ਜਥੇਬੰਦੀ ਪੰਚ ਪਰਧਾਨੀ ਯੂ. ਕੇ. ਵੱਲੋਂ ਨਵੰਬਰ 2020 ਵਿੱਚ ਸਿੱਖਾਂ ਦੀ ਸਿਰਮੋਰ ਸੰਸਥਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਸਥਾਪਨਾ ਸ਼ਤਾਬਦੀ 'ਤੇ ਸਮੁੱਚੇ ਸਿੱਖ ਪੰਥ ਨੂੰ ਲੰਘੀ ਸਦੀ ਦੇ ਸੰਘਰਸ਼ ਦੀ ਪੜਚੋਲ ਕਰਨ ਦਾ ਸੱਦਾ ਦਿੱਤਾ ਹੈ।

ਮੌਜੂਦਾ ਹਾਲਾਤਾਂ ਬਾਰੇ ਪੰਚ ਪਰਧਾਨੀ ਯੂਕੇ ਵੱਲੋ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ

1 ਅਪ੍ਰੈਲ ਦਿਨ ਸ਼ਨੀਵਾਰ ਨੂੰ ਪੰਚ ਪ੍ਰਧਾਨੀ ਯੂਕੇ ਵਲੋਂ ਲੈਸਟਰ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਵਿੱਚ ਪੰਚ ਪ੍ਰਧਾਨੀ ਯੂਕੇ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਕਈ ਅਹਿਮ ਮੁਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਗੋਸ਼ਟੀ ਵਿੱਚ ਮੌਜੂਦਾ ਸਮੇਂ ਅੰਦਰ ਪੰਜਾਬ, ਹਿੰਦੁਸਤਾਨ ਅਤੇ ਸਮੁਚੇ ਸੰਸਾਰ ਅੰਦਰ ਚੱਲ ਰਹੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਘਟਨਾਕ੍ਰਮ ਨੂੰ ਘੋਖਿਆ ਗਿਆ ਅਤੇ ਗੁਰਮਤ ਦੇ ਸਿਧਾਂਤ ਦੀ ਕਸਵੱਟੀ 'ਤੇ ਪਰਖਿਆ ਗਿਆ।

ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਲੰਡਨ ਵਿਖੇ ਹੋਇਆ

ਪੰਚ ਪਰਧਾਨੀ ਯੂ.ਕੇ. ਅਤੇ ਸਹਿਯੋਗੀ ਜਥੇਬੰਦੀਆਂ ਦਾ ਸਾਲਾਨਾ ਇਜਲਾਸ ਪਿਛਲੇ ਦਿਨੀਂ ਲੰਡਨ ਵਿੱਚ ਹੋਇਆ। ਇਲਜਾਸ ਤੋਂ ਬਾਅਦ ਪੰਥਕ ਜਥੇਬੰਦੀਆਂ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਇਸ ਵਿੱਚ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਡੈਲੀਗੇਟਸ ਯੂ.ਕੇ., ਯੂਰਪ, ਕਨੇਡਾ ਅਤੇ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਚਾਰ ਦਿਨਾਂ ਤੱਕ ਚੱਲੇ ਇਸ ਇਜਲਾਸ ਦੌਰਾਨ ਸਿੱਖ ਪੰਥ ਦੀ ਮੌਜੂਦਾ ਧਾਰਮਕ, ਸਮਾਜਕ ਅਤੇ ਸਿਆਸੀ ਹਾਲਤ 'ਤੇ ਨਿੱਠ ਕੇ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਏ ਫੈਸਲਿਆਂ ਨੂੰ ਲਾਗੂ ਕਰਨ ਲਈ ਸਾਰੀਆਂ ਸੰਸਥਾਵਾਂ ਦਾ ਇੱਕ ਸਾਂਝਾ ਕੇਂਦਰ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਇਜਲਾਸ ਦੌਰਾਨ ਪੰਚ ਪਰਧਾਨੀ ਵਿਚਾਰਧਾਰਾ ਨਾਲ ਜੁੜੀਆਂ ਸੰਸਥਾਵਾਂ ਨੂੰ ਵੱਖ-ਵੱਖ ਪ੍ਰੋਜੈਕਟ ਦੇ ਕੇ ਇਨ੍ਹਾਂ 'ਤੇ ਕੰਮ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।

ਪੰਚ ਪਰਧਾਨੀ ਯੂ.ਕੇ. ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ

ਪੰਚ ਪਰਧਾਨੀ ਯੂ.ਕੇ. ਵੱਲੋਂ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਾਲਾਨਾ ਸਮਾਗਮ ਸਿੰਘ ਸਭਾ ਗੁਰਦੁਆਰਾ ਪਾਰਕ ਐਵੇਨਿਓ ਸਾਊਥਾਲ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਥਕ ਬੁਲਾਰਿਆਂ ਨੇ 32 ਸਾਲ ਪਹਿਲਾਂ ਸਰਕਾਰ ਦੀ ਸ਼ਹਿ ਨਾਲ ਬੇਕਿਰਕੀ ਨਾਲ ਸ਼ਹੀਦ ਕਰ ਦਿੱਤੇ ਗਏ ਹਜ਼ਾਰਾਂ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਦੇੇਸ਼ ਭਰ ਵਿੱਚ ਬਣਾਏ ਗਏ ‘ਪੁਲਿਸ ਮੁਕਾਬਲਿਆਂ’ ਦੀ ਜਾਂਚ ਹੋਵੇ-ਪੰਚ ਪਰਧਾਨੀ ਯੂ. ਕੇ.

ਲੰਡਨ: ਪੰਚ ਪਰਧਾਨੀ ਯੂ. ਕੇ. ਨੇ ਉਤਰ ਪਰਦੇਸ਼ ਦੀ ਇੱਕ ਅਦਾਲਤ ਵੱਲੋਂ ਪੀਲੀਭੀਤ ਦੇ ਕਥਿਤ ਪੁੁਲਿਸ ਮੁਕਾਬਲੇ ਲਈ ਦੋਸ਼ੀ 47 ਪੁਲਿਸ ਅਫਸਰਾਂ ਨੂੰ ਉਮਰ ਕੈਦ ...