Tag Archive "paramjeet-singh-gazi"

ਸਲਾਬਤਪੁਰੇ ਵਾਲਾ ਮਾਮਲਾ ਬਾਦਲਾਂ ਨੇ ਕਿਵੇਂ ਬੰਦ ਕਰਵਾਇਆ? ਤੇ ਕਾਂਗਰਸ ਇਸ ਨੂੰ ਮੁੜ ਖੋਲ੍ਹਣ ਤੋਂ ਕਿਉਂ ਟਲ ਰਹੀ ਹੈ?

ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਾਲ 2007 ਵਿਚ ਡੇਰਾ ਸਲਾਬਤਪੁਰਾ ਵਿਖੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਅੰਮ੍ਰਿਤ ਸੰਸਕਾਰ ਦਾ ਸਵਾਂਗ ਰਚਾਏ ਜਾਣ ਤੋਂ ਬਾਅਦ ਡੇਰਾ ਸਿਰਸਾ ਅਤੇ ਸਿੱਖਾਂ ਦਰਮਿਆਨ ਟਕਰਾਅ ਸ਼ੁਰੂ ਹੋਇਆ ਜੋ ਕਿ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਾ ਹੋਇਆ ਅੱਜ ਵੀ ਜਾਰੀ ਹੈ।

ਸੰਸਾਰ ਸਿਆਸਤ ਦਾ ਬਦਲ ਰਿਹਾ ਮੁਹਾਂਦਰਾ – ਅਹਿਮ ਮਸਲਿਆਂ ਨਾਲ ਮੁੱਢਲੀ ਜਾਣ-ਪਛਾਣ (ਸ. ਅਵਤਾਰ ਸਿੰਘ ਨਾਲ ਖਾਸ ਗੱਲਬਾਤ)

ਮੌਜੂਦਾ ਸਮੇਂ ਵਿੱਚ ਸੰਸਾਰ ਦੀ ਸਿਆਸਤ ਦਾ ਮੁਹਾਂਦਰਾਂ ਤੇਜੀ ਨਾਲ ਬਦਲ ਰਿਹਾ ਹੈ। ਅਮਰੀਕਾ-ਚੀਨ ਦਰਮਿਆਨ 'ਵਪਾਰ-ਯੁੱਧ' ਵੱਜੋਂ ਸ਼ੁਰੂ ਹੋਇਆ ਵਰਤਾਰਾ ਨਵੇਂ ਸ਼ੀਤ-ਯੁੱਧ ਦਾ ਰੂਪ ਧਾਰਦਾ ਜਾ ਰਿਹਾ ਹੈ ਜੋ ਕਿ ਸੰਸਾਰ ਦੀ ਆਰਥਿਕਤਾ, ਆਲਮੀ ਸਿਆਸਤ, ਕੌਮਾਂਤਰੀ ਸੰਬੰਧਾਂ, ਕੂਟਨੀਤੀ ਅਤੇ ਖੇਤਰੀ ਜਾਂ ਭੂ-ਸਿਆਸਤ ਦੇ ਹਾਲਾਤਾਂ ਉੱਤੇ ਅਸਰਅੰਦਾਜ ਹੋ ਰਿਹਾ ਹੈ।

ਭਾਰਤ-ਨੇਪਾਲ ਸਰਹੱਦ ਮਾਮਲਾ ਭਖਿਆ; ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨਕਾਮ ਰਹੀ ਹੈ: ਸ. ਅਜੈਪਾਲ ਸਿੰਘ ਨਾਲ ਖਾਸ ਗੱਲਬਾਤ

ਭਾਰਤ-ਨੇਪਾਲ ਦੇ ਵਿਗੜ ਰਹੇ ਸੰਬੰਧਾਂ ਦੌਰਾਨ ਭਾਰਤ-ਨੇਪਾਲ ਦੀ ਪੱਛਮੀ ਸਰਹੱਦ ਦਾ ਮਾਮਲਾ ਇਨ੍ਹਾਂ ਦਿਨਾਂ ਦੌਰਾਨ ਭਖ ਰਿਹਾ ਹੈ। ਹਾਲ ਵਿੱਚ ਹੀ ਨੇਪਾਲ ਦੀ ਕੈਬਨਿਟ ਨੇ ਭਾਰਤ ਨਾਲ ਲੱਗਦੀ ਸਰਹੱਦ ਉੱਤੇ ਸਥਿਤ ਲਿਪੁਲੇਖ, ਕਾਲਾਪਾਣੀ ਅਤੇ

ਜਸਟਿਨ ਟਰੂਡੋ ਦੀ ਫੇਰੀ ਮੌਕੇ ਭਾਰਤੀ ਸਟੇਟ ਤੇ ਮੀਡੀਆ ਦਾ ਰਵੱਈਆ ਸਿੱਖਾਂ ਨੂੰ ਕੀ ਸੁਨੇਹਾਂ ਦਿੰਦਾ ਹੈ? (ਖਾਸ ਗੱਲਬਾਤ)

ਇਸ ਫੇਰੀ ਸਬੰਧੀ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਭਾਰਤੀ ਮੀਡੀਏ ਅਤੇ ਭਾਰਤੀ ਸਟੇਟ ਦੇ ਰਵੱਈਏ ਬਾਰੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ।ਇਹ ਗੱਲਬਾਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹਾਜ਼ਰ ਹੈ।

ਨਸਲਕੁਸ਼ੀ ਅਤੇ ਸਿੱਖ ਨਸਲਕੁਸ਼ੀ

ਨਵੰਬਰ 1984 ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਵਿੱਚ ਵਾਪਰੇ ਭਿਆਨਕ ਸਿੱਖ ਕਤਲੇਆਮ ਨੂੰ 26 ਸਾਲ ਬੀਤ ਚੁੱਕੇ ਹਨ। ਇਸ ਘਟਨਾਕ੍ਰਮ ਨੂੰ ਅੱਜੇ ਤੱਕ ਦੰਗਿਆਂ ਵਜੋਂ ਹੀ ਦੇਖਿਆ ਗਿਆ ਹੈ, ਜਦਕਿ ਇਹ ਘਟਨਾਵਾਂ ਸਿੱਖਾਂ ਖਿਲਾਫ ਵਿੱਢੇ ਗਏ ਇੱਕ ਵੱਡੇ ਵਰਤਾਰੇ ਦਾ ਹਿੱਸਾ ਸਨ। ਇਨ੍ਹਾਂ ਘਟਨਾਵਾਂ ਦੀ ਤਹਿ ਹੇਠ ਬਹੁਤ ਕੁਝ ਅਜਿਹਾ ਲੁਕਿਆ ਹੋਇਆ ਹੈ ਜਿਸ ਨੂੰ ਅਜੇ ਤੱਕ ਖੋਜਿਆ ਨਹੀਂ ਗਿਆ। ਅਜਿਹੇ ਵਰਤਾਰਿਆਂ ਨੂੰ ਦੁਨੀਆਂ ਵਿੱਚ ‘ਨਸਲਕੁਸ਼ੀ’ ਦਾ ਨਾਂ ਦਿੱਤਾ ਜਾਂਦਾ ਹੈ। ਹੱਥਲੀ ਲਿਖਤ ਦੇ ਪਹਿਲੇ ਹਿੱਸੇ ਵਿੱਚ ‘ਨਸਲਕੁਸ਼ੀ’ ਅਤੇ ਇਸ ਨਾਲ ਜੁੜਵੇਂ ਕੌਮਾਂਤਰੀ ਕਾਨੂੰਨ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਹਿੱਸੇ ਵਿੱਚ ਵਿਦਵਾਨ ਗ੍ਰੇਗਰੀ ਐਚ. ਸਟੈਨਟਨ ਦੀ ਖੋਜ ਦੇ ਅਧਾਰ ਉੱਤੇ ਵੰਡੇ ਗਏ ਨਸਲਕੁਸ਼ੀ ਦੇ ਵੱਖ-ਵੱਖ ਪੜਾਵਾਂ ਦਾ ਮੁਕਾਬਲਾ ਨਵੰਬਰ 1984 ਦੀਆਂ ਘਟਨਾਵਾਂ ਨਾਲ ਕੀਤਾ ਗਿਆ ਹੈ। ‘ਮੁੱਕਰ ਜਾਣ’ ਨੂੰ ਨਸਲਕੁਸ਼ੀ ਦਾ ਆਖਰੀ ਪੜਾਅ ਮੰਨਿਆ ਗਿਆ ਹੈ, ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਬੰਧ ਵਿੱਚ ਇਹ ਪੜਾਅ ਅੱਜ ਵੀ ਜਾਰੀ ਹੈ, ਜਿਸ ਦਾ ਜ਼ਿਕਰ ਲਿਖਤ ਦੇ ਤੀਸਰੇ ਹਿੱਸੇ ਵਿੱਚ ਕੀਤਾ ਗਿਆ ਹੈ।