Tag Archive "ptc-news"

ਪੀਟੀਸੀ ਹੁਣ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਨੂੰ ਆਪਣੀ “ਦਿਮਾਗੀ ਜਾਇਦਾਦ” ਦੱਸ ਰਿਹਾ ਹੈ

ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇੱਕ ਸੁਨੇਹਾ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਸਿੱਖ ਸਿਆਸਤ ਕੋਲ ਪੀਟੀਸੀ ਦੇ ਉਕਤ ਦਾਅਵੇ ਦੇ ਪੁਖਤਾ ਸਬੂਤ ਹਨ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਸਬੂਤਾਂ ਨੂੰ ਮੀਡੀਆ ਅਤੇ ਸਿੱਖ ਸੰਗਤਾਂ ਦੇ ਸਨਮੁੱਖ ਜਾਰੀ ਕਰਨਗੇ।

12 ਜਨਵਰੀ,2020 ਦਾ ਖ਼ਬਰਸਾਰ : ਹੁਕਮਨਾਮਾ ਸਾਹਿਬ ਦੀ ਆਵਾਜ ਸ੍ਰੋ.ਗੁ.ਪ੍ਰ.ਕ. ਦੀ ਵੈਬਸਾਇਟ ਤੋਂ ਲਈ ਜਾਦੀ ਹੈ ਨਾ ਕਿ ਪੀ.ਟੀ.ਸੀ ਕੋਲੋਂ , ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਉੱਪਰ ਭਾਰਤ ਨਵੀਂ ਸਟੀਲ ਦੀ ਕੰਧ ਖੜ੍ਹੀ ਕਰੇਗਾ

ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ। ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ।

ਪੀ.ਟੀ.ਸੀ. ਵਿਵਾਦ ਹੋਰ ਭਖਿਆ: ਸਿੱਖ ਸਿਆਸਤ ਨੇ ਸ਼੍ਰੋ.ਗੁ.ਪ੍ਰ.ਕ. ਨੂੰ ਚਿੱਠੀ ਲਿਖ ਕੇ ਸਬੂਤ ਪੇਸ਼ ਕੀਤੇ; ਪੂਰੀ ਚਿੱਠੀ ਪੜ੍ਹੋ

ਚੰਡੀਗੜ੍ਹ (ਤੇਜਿੰਦਰ ਸਿੰਘ): ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਉੱਤੇ ਪੀ.ਟੀ.ਸੀ. ਚੈਨਲ ਵਲੋਂ ਆਪਣੀ ਅਜਾਰੇਦਾਰੀ ਦਰਸਾਉਣ ਦਾ ...

ਅੱਜ ਦਾ ਖਬਰਸਾਰ: ਹੁਕਮਨਾਮੇ ਦੀ ਆਵਾਜ ਉੱਤੇ ਪੀਟੀਸੀ ਦੀ ਅਜਾਰੇਦਾਰੀ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਕਿਸੇ ਦੀ ਵੀ ਪ੍ਰਵਾਨਗੀ ਦੀ ਲੋੜ ਨਹੀ,ਵਿਸ਼ਵ ਬੈਂਕ ਅਨੁਸਾਰ ਬੰਗਲਾਦੇਸ਼ ਭਾਰਤ ਤੋਂ ਅੱਗੇ ਰਹੇਗਾ ਅਤੇ 30 ਜੂਨ ਨੂੰ ਖਤਮ ਹੋਣ ਵਾਲੇ ਵਿੱਤੀ ਸਾਲ ਵਿੱਚ ਉਸ ਦੀ ਜੀਡੀਪੀ 7.2 ਫੀਸਦੀ ਰਹੇਗੀ। 

ਦਰਬਾਰ ਸਾਹਿਬ ਦੇ ਹੁਕਮਨਾਮੇ ‘ਤੇ ਆਪਣੀ ਨਿਜੀ ਜਗੀਰ ਦਾ ਦਾਅਵਾ ਕਰਨ ਲੱਗਿਆ ਪੀਟੀਸੀ

ਪੀਟੀਸੀ ਨੇ ਸਿੱਖ ਸਿਆਸਤ ਵਲੋਂ ਸਿੱਖ ਸੰਗਤਾਂ ਲਈ ਸਾਂਝਾ ਕੀਤਾ ਜਾਂਦਾ ਦਰਬਾਰ ਸਾਹਿਬ ਦਾ ਹੁਕਮਨਾਮਾ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਰੁਕਵਾਇਆ ਹੈ।

‘ਆਪ’ ਵਲੋਂ ਚੋਣ ਕਮਿਸ਼ਨ ਨੂੰ ਪੀਟੀਸੀ ਚੈਨਲ ਦੀ ਸ਼ਿਕਾਇਤ; ਪ੍ਰਸਾਰਣ ਬੰਦ ਕਰਨ ਦੀ ਮੰਗ

ਆਮ ਆਦਮੀ ਪਾਰਟੀ (ਆਪ) ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਫੇਸਬੁੱਕ ਪੇਜ ‘ਅਕਾਲੀ ਆਵਾਜ਼’ ਚਲਾਉਣ ਵਾਲਿਆਂ ਦਾ ਪਤਾ ਲਾਉਣ ਲਈ ਮਾਮਲਾ ਸਾਈਬਰ ਅਪਰਾਧ ਸੈੱਲ ਹਵਾਲੇ ਕੀਤਾ ਹੈ। ‘ਆਪ’ ਨੇ ਪੀਟੀਸੀ ਨਿਊਜ਼ ਚੈਨਲ ਉਪਰ ਝੂਠੀਆਂ ਖਬਰਾਂ ਪ੍ਰਸਾਰਿਤ ਕਰਨ ਦੇ ਦੋਸ਼ ਲਾ ਕੇ ਇਸ ਚੈਨਲ ਨੂੰ 4 ਫਰਵਰੀ ਤੱਕ ਬੰਦ ਕਰਨ ਦੀ ਮੰਗ ਕੀਤੀ ਹੈ।

ਪਿੰਕੀ ਕੈਟ ਨੇ ਪੱਤਰਕਾਰ ਕੰਵਰ ਸੰਧੂ ਅਤੇ ਸਰਬਜੀਤ ਵਿਰਕ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ਼ ਕਰਵਾਈ

ਪੀਟੀਸੀ ਟੀਵੀ ਚੈਨਲ ‘ਤੇ ਪੰਜਾਬ ਪੁਲਿਸ ‘ਦੇ ਸਾਬਕਾ ਕੈਟ ਅਤੇ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਦੀ ਨਸ਼ਰ ਵੀਡੀਓੁ ਅਨੁਸਾਰ ਉਸ ਵੱਲੋਂ ਪੱਤਰਕਾਰ ਕੰਵਰ ਸੰਧੂ ਅਤੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸਰਬਜੀਤ ਸਿੰਘ ਵਿਰਕ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ਼ ਕਰਵਾਈ ਹੈ।

« Previous Page