Tag Archive "punjab-government"

ਪੰਜਾਬ ਵਿੱਚ ਸਿਆਸੀ ਤਬਦੀਲੀ ਕਿਉਂ ਨਹੀਂ ਆ ਰਹੀ? | ਪੰਜਾਬ ਦਾ ਸਿਆਸੀ ਏਜੰਡਾ | ਬਲਬੀਰ ਸਿੰਘ ਰਾਜੇਵਾਲ

ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ 9 ਮਾਰਚ 2020 ਨੂੰ ਕਿਸਾਨ ਭਵਨ (ਸੈਕਟਰ 35) ਚੰਡੀਗੜ੍ਹ ਵਿਖੇ 'ਪੰਜਾਬ ਦਾ ਸਿਆਸੀ ਏਜੰਡਾ' ਵਿਖੇ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਕਈ ਬੁਲਾਰਿਆਂ, ਵਿਚਾਰਕਾਂ ਅਤੇ ਕਾਰਕੁੰਨਾਂ ਵੱਲੌਨ ਆਪਣੇ ਵਿਚਾਰ ਸਾਂਝੇ ਕੀਤੇ ਗਏ।

ਖ਼ਬਰਸਾਰ • ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ • ਮਾਮਲਾ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ

ਅੱਜ ਦਾ ਖਬਰਸਾਰ | 13 ਫਰਵਰੀ 2020 (ਦਿਨ ਵੀਰਵਾਰ) ਖਬਰਾਂ ਦੇਸ ਪੰਜਾਬ ਦੀਆਂ: ਸ਼ਾਹੀਨ ਬਾਗ ਦੀ ਤਰਜ਼ ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਧਰਨੇ ਸ਼ੁਰੂ ...

ਜਸਟਿਸ ਰਣਜੀਤ ਸਿੰਘ ਵੱਲੋਂ ਕੈਪਟਨ ਨੂੰ ਲਿਖੇ ਪੱਤਰ ਕਾਰਨ ਸਿਆਸੀ ਹਲਕਿਆਂ ‘ਚ ਹਲਚਲ

ਜਸਟਿਸ ਰਣਜੀਤ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਹਿਬਲ ਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਮੁੱਦੇ ਉੱਤੇ ਪੱਤਰ ਭੇਜਿਆ ਗਿਆ ਹੈ।

ਦਰਬਾਰ ਸਾਹਿਬ ਦੇ ਰਾਹ ‘ਚੋਂ ਬੁੱਤ ਹਟਾਉਣ ਦੀ ਕਾਰਵਾਈ ‘ਤੇ ਅਮਲ ਸ਼ੁਰੂ ਹੋਇਆ

ਸਿੱਖ ਨੌਜਵਾਨਾਂ ਵੱਲੋਂ ਬੁਤਾਂ ਦੇ ਥੜ੍ਹੇ ਨੂੰ ਭੰਨ ਕੇ ਗ੍ਰਿਫਤਾਰੀ ਦੇਣ ਤੋਂ ਬਾਅਦ ਕਈ ਸਿੱਖ ਜਥਬੰਦੀਆਂ ਇਹਨਾਂ ਬੁੱਤਾਂ ਨੂੰ ਲਾਹੁਣ ਦੀ ਮੰਗ ਕਰ ਰਹਿਆਂ ਸਨ।

ਖ਼ਬਰਸਾਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਚੋਣਾਂ ਨਹੀਂ ਲੜੇਗਾ, ਦਿਲੀਪ ਘੋਸ਼ ਦਾ ਮੁਸਲਮਾਨ ਵਿਰੋਧੀ ਬਿਆਨ, ਨਮਾਜ਼ ਪੜ੍ਹ ਰਹੇ 70 ਫੌਜੀ ਮਾਰੇ ਗਏ ਤੇ ਕਈ ਜ਼ਖਮੀ ਅਤੇ ਹੋਰ ਖਬਰਾਂ

ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ।ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਸਹਿਮਤੀ ਨਾ ਬਣ ਸਕੀ।

ਖ਼ਬਰਸਾਰ – ਸਿੱਖ ਜਗਤ ਦੇ ਰੋਹ ਅੱਗੇ ਝੁਕਿਆ ਪੀ.ਟੀ.ਸੀ., ਮਾਮਲੇ ਨੂੰ ਵਿਚਾਰਨ ਲਈ ਅਹਿਮ ਇਕੱਤਰਤਾ 17 ਨੂੰ, ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ, ਇਰਾਨ ਨੇ ਫਿਰ ਅਮਰੀਕਾ ਦੇ ਏਅਰਬੇਸ ‘ਤੇ ਕੀਤਾ ਹਮਲਾ ਅਤੇ ਹੋਰ ਖਬਰਾਂ

ਪੀ.ਟੀ.ਸੀ. ਅਤੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਵਿਚਾਰਨ ਲਈ 17 ਜਨਵਰੀ ਨੂੰ ਕੇਂਦਰੀ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਇਕੱਰਤਾ ਹੋਵੇਗੀ

ਰਾਧਾ ਸਵਾਮੀ ਡੇਰਾ ਮੁਖੀ ਸਮੇਤ ਪੰਜਾਬ ਅੰਦਰ ਡੇਰਿਆਂ ਦੀਆਂ ਜਾਇਦਾਦਾਂ ਦੀ ਪੜਤਾਲ ਹੋਵੇ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਦੇ ਆਗੂਆਂ ਵਿਰਸਾ ਸਿੰਘ ਬਹਿਲਾ, ਹਰਜਿੰਦਰ ਸਿੰਘ ਤੇ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਆਗੂ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਰਾਧਾ ਸਵਾਮੀ ਡੇਰਾ ਮੁਖੀ ਨੇ ਗਰੀਬ ਕਿਸਾਨਾਂ ਦੀਆਂ ਜਾਇਦਾਦਾਂ ਉਪਰ ਗੈਰ ਕਾਨੂੰਨੀ ਤੌਰ ਤੇ ਕਬਜਾ ਕਰਦੇ ਧਰਮ ਦੀ ਆੜ ਵਿਚ ਅਧਰਮ ਕੀਤਾ ਹੈ।

ਪੰਜਾਬ ਚ ਹੜ੍ਹ: 1 ਲੱਖ 72 ਹਜ਼ਾਰ ਏਕੜ ਵਿਚ ਫਸਲ ਦਾ ਨੁਕਸਾਨ; 4228 ਪਸ਼ੂ ਮਰੇ; 34 ਥਾਵਾਂ ਤੋਂ ਬੰਨ੍ਹ ਟੁੱਟੇ; 8 ਜੀਆਂ ਦੀ ਡੇਂਗੂ ਕਾਰਨ ਮੌਤ

ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਲਈ ਪੰਜਾਬ ਵਿਚ ਇੰਨੇ ਹੜ੍ਹ ਨਾ ਆਏ ਹੋਣ ਕਿ ਇੱਥੇ ਕੇਂਦਰੀ ਟੋਲੀ (ਟੀਮ) ਭੇਜ ਕੇ ਹੜਾਂ ਕਾਰਨ ਹੋਏ ਨੁਕਸਾਨ ਅਤੇ ਇਸ ਬਦਲੇ ਮੁਅਵਜ਼ਾ ਦੇਣ ਲਈ ਜਾਇਜ਼ਾ ਲਿਆ ਜਾਵੇ ਪਰ ਜੋ ਅੰਕੜੇ ਖਬਰਖਾਨੇ ਰਾਹੀਂ ਨਸ਼ਰ ਹੋ ਰਹੇ ਹਨ ਉਹ ਇਹੀ ਬਿਆਨ ਕਰਦੇ ਹਨ ਕਿ ਪੰਜਾਬ ਵਿਚ ਹੜਾਂ ਨਾਲ ਵੱਡੀ ਮਾਰ ਪਈ ਹੈ।

1993 ’ਚ 6 ਜੀਆਂ ਦੇ ਹਿਰਾਸਤੀ ਕਤਲ ਦਾ ਮਾਮਲਾ: ਖੂਬੀ ਰਾਮ ਨੂੰ ਮੁਜਰਮ ਬਣਾਉਣ ਲਈ ਅਰਜੀ ਦਾਖਲ

ਸਾਲ 1993 ਵਿਚ ਕਾਰਸੇਵਾ ਵਾਲੇ ਬਾਬਾ ਚਰਨ ਸਿੰਘ ਸਮੇਤ ਉਨ੍ਹਾਂ ਦੇ ਪਰਵਾਰ ਦੇ ਹੋਰਨਾਂ ਜੀਆਂ ਤੇ ਰਿਸ਼ਤੇਦਾਰਾਂ ਨੂੰ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕਰਕੇ ਸ਼ਹੀਦ ਕਰ ਦੇਣ ਨਾਲ ਜੁੜੇ ਇਕ ਮਾਮਲੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਖੂਬੀ ਰਾਮ ਨੂੰ ਮੁਜਰਮ ਬਣਾਉਣ ਹਿਤ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿਚ ਇਕ ਅਰਜੀ ਦਾਖਲ ਕੀਤੀ ਗਈ ਹੈ।

ਹੜਾਂ ਦੀ ਮਾਰ: ਪੰਜਾਬ ਦੇ 300 ਪਿੰਡਾਂ ਦੀ ਹਾਲਤ ਹਾਲੀ ਵੀ ਨਾਜੁਕ; ਰੁ: 1700 ਕਰੋੜ ਤੋਂ ਵੱਧ ਦਾ ਨੁਕਸਾਨ

ਸਬ-ਤਹਿਸੀਲ ਲੋਹੀਆਂ ਖਾਸ 'ਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ।ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਤੇ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ ਦੇ ਦੋਵਾਂ ਥਾਵਾਂ ਤੋਂ ਟੁੱਟੇ ਬੰਨ੍ਹ ਕਾਰਨ ਇਲਾਕੇ ਦੇ ਕਰੀਬ 50 ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ।

« Previous PageNext Page »