Tag Archive "punjab-ground-water-crisis"

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਜਲੰਧਰ

ਪੰਜਾਬ ਦੇ ਜਲੰਧਰ ਜ਼ਿਲੇ ਦੀ ਪਾਣੀ ਦੀ ਸਥਿਤੀ ਵੱਲ ਝਾਤ ਮਾਰੀਏ ਕਿ ਕਿੰਨਾ ਕੁ ਪਾਣੀ ਧਰਤੀ ਹੇਠ ਮੌਜੂਦ ਹੈ ਤੇ ਕਿੰਨਾ ਕੱਢਿਆ ਜਾ ਰਿਹਾ ਹੈ।

ਜਾਗਦੇ ਜੁਗਨੂੰਆਂ ਦੇ ਮੇਲੇ ਦੌਰਾਨ ਬਦਲਵੇਂ ਖੇਤੀਬਾੜੀ ਮਾਡਲ ਅਤੇ ਪੰਜਾਬ ਦੇ ਜਲ ਸੰਕਟ ਉੱਤੇ ਵਿਚਾਰਾਂ ਹੋਈਆਂ

ਬਠਿੰਡਾ ਵਿਖੇ “ਜਾਗਦੇ ਜੁਗਨੂਆਂ ਦੇ ਮੇਲੇ” ਦੌਰਾਨ 2 ਦਸੰਬਰ ਨੂੰ ਪੰਜਾਬ ਦੇ ਬਦਲਵੇਂ ਖੇਤੀਬਾੜੀ ਢਾਂਚੇ (ਮਾਡਲ) ਅਤੇ ਜਲ ਸੰਕਟ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਵਿਚਾਰ-ਵਟਾਂਦਰੇ ਦਾ ਸੰਚਾਲਨ ਕੁਦਰਤੀ ਖੇਤੀ ਦੇ ਮਾਹਰ ਗੁਰਪ੍ਰੀਤ ਸਿੰਘ ਦਬੜੀਖਾਨਾ ਵੱਲੋਂ ਕੀਤਾ ਗਿਆ।

ਪੰਜਾਬ ਦਾ ਜਲ ਸੰਕਟ ਤੇ ਅਬੋਹਰ ਦੇ ਲੋਕਾਂ ਦੀ ਤਰਾਸਦੀ (ਦਸਤਾਵੇਜ਼ੀ)

ਅਬੋਹਰ ਇਲਾਕੇ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਤੋਂ ਹੀ ਖਾਰਾ ਹੈ। ਇਹ ਪੀਣ ਦੇ ਅਤੇ ਸਿੰਜਾਈ ਦੇ ਕਾਬਿਲ ਨਹੀਂ ਹੈ। ਇਲਾਕੇ ਦੇ ਲੋਕ ਨਹਿਰੀ ਪਾਣੀ ਉੱਤੇ ਨਿਰਭਰ ਹਨ, ਜਿਹੜਾ ਹਰੀਕੇ ਪੱਤਣ ਕੋਲੋਂ ਨਿਕਲਦੀਆਂ ਨਹਿਰਾਂ ਰਾਹੀਂ ਇਸ ਇਲਾਕੇ ਤੱਕ ਪਹੁੰਚਦਾ ਹੈ।

ਪੰਜਾਬ ਦੇ ਪਾਣੀ ਲਈ ਲਾਮਬੰਦੀ ਅਤੇ ਸੰਘਰਸ਼ ਕਰਾਂਗੇ: ਸਿੱਖ ਯੂਥ ਆਫ ਪੰਜਾਬ

ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪੰਜਾਬ ਦਾ ਹੋਰ ਦਰਿਆਈ ਪਾਣੀ ਨੂੰ ਹਰਿਆਣੇ ਲਿਜਾਣ ਜਾਣ ਲਈ ਬਣਾਈ ਜਾ ਰਹੀ ਸਤਲੁਜ ਯਮੁਨਾ ਲੰਿਕ ਨਹਿਰ ਨੂੰ ਪੂਰਾ ਕਰਨ ਲਈ ਪਾਏ ਜਾ ਰਹੇ ਦਬਾਅ ਨੂੰ ਅੰਤਰਰਾਸ਼ਟਰੀ ਨੇਮਾਂ ਵਿਰੋਧੀ ਅਤੇ ਤਰਕਹੀਣ ਫੈਸਲਾ ਦੱਸਦਿਆਂ ਸਿੱਖ ਯੂਥ ਆਫ ਪੰਜਾਬ ਨੇ ਇਸ ਵਿਰੁਧ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ।

ਚੜ੍ਹਦੇ-ਲਹਿੰਦੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਵੱਡੇ ਪੱਧਰ ‘ਤੇ ਘੁਲਿਆ ਸੰਖੀਆ(ਅਰਸੇਨਿਕ): ਅੰਤਰ-ਰਾਸ਼ਟਰੀ ਖੋਜ

ਸਟੇਟ ਆਫ ਦੀ ਪਲੈਨਟ, ਅਰਥ ਇੰਸਟੀਟਊਟ ਕੋਲੰਬੀਆ ਯੁਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਇੱਕ ਸੂਚਨਾ ਵਿਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਸੰਖੀਆ (ਅਰਸੇਨਿਕ) ਵੱਡੇ ਪੱਧਰ ਉੱਤੇ ਘੁਲ ਚੁੱਕਾ ਹੈ ਜੋ ਕਿ ਬਹੁਤ ਸਾਰੇ ਰੋਗਾਂ ਦਾ ਕਾਰਣ ਬਣਦਾ ਹੈ ਜੋ ਕਈਂ ਤਰ੍ਹਾਂ ਦੀਆਂ ਦਿਲ ਨਾਲ ਸੰਬੰਧਤ ਬਿਮਾਰੀਆਂ ਅਤੇ ਬੱਚਿਆਂ ਦੀ ਦਿਮਾਗੀ ਸ਼ਕਤੀ 'ਤੇ ਅਸਰ ਕਰਦਾ ਹੈ।

ਸੁੱਕਦਾ ਜਾ ਰਿਹਾ ਪੰਜਾਬ; ਦੋਆਬੇ ਦੇ 21 ਬਲਾਕਾਂ ਵਿਚ ਜ਼ਮੀਨਦੋਜ਼ ਪਾਣੀ ਦੇ ਹਾਲਾਤ ਚਿੰਤਾਜਨਕ

ਜਲੰਧਰ: ਦੋਆਬੇ ਵਿੱਚ ਜ਼ਮੀਨਦੋਜ਼ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਣ ਕਾਰਨ ਵਾਹੀਯੋਗ ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਸਮਾਂ ਰਹਿੰਦਿਆਂ ਜੇਕਰ ਕਿਸਾਨਾਂ ਨੇ ਵੱਧ ...