Tag Archive "punjab-school-education-board"

ਮਾਂ-ਬੋਲੀ ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਸਰਕਾਰੀ ਸਕੂਲਾਂ ’ਚ ਵੀ ਨੁੱਕਰੇ ਲਾਉਣ ਦੀ ਤਿਆਰੀ

ਮਾਂ-ਬੋਲੀ ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਲੀ ਢੋਈ ਵੀ ਹੁਣ ਖੁੱਸਣ ਜਾ ਰਹੀ ਹੈ। ਆਪਣੇ ਫੈਸਲਿਆਂ ਕਾਰਨ ਵਿਵਾਦਾਂ ਚ ਰਹਿਣ ਵਾਲੇ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੀ ਸਿੱਖਿਆ ਦਾ ਮਾਧਿਅਮ ਪੰਜਾਬੀ ਦੀ ਥਾਂ ਅੰਗਰੇਜ਼ੀ ਵੱਲ ਲਿਜਾਣ ਲਈ ਹੁਕਮ ਚਾੜ੍ਹੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਹਿਲੀ ਜਮਾਤ ਦੀ ਕਿਤਾਬ ‘ਚ ‘ੳ ਅ’ ਵਿਚ ਵੀ ਗਲਤੀ

ਪੰ.ਸ.ਸਿ.ਬੋ. ਵਲੋਂ ਇਸ ਪੈਂਤੀ ਵਿਚ ਦਿੱਤੀ ਅੱਖਰਾਂ ਦੀ ਤਰਤੀਬ ਵਿਚ ਆਪ ਹੀ ਗਲਤੀ ਕੀਤੀ ਗਈ ਹੈ। ‘ਟ’ ਵਾਲੀ ਸਤਰ ਵਿਚ ਟ (ਇਸ ਦੀ ਜਗ੍ਹਾ 'ਤੇ ਖਾਲੀ ਥਾਂ ਹੈ), ਠ, ਡ, ਢ ਤੋਂ ਬਾਅਦ ‘ਣ’ ਦੀ ਥਾਂ ਤੇ ‘ਨ’ ਲਿਖਿਆ ਗਿਆ ਹੈ। ਇਸ ਤੋਂ ਹੇਠਲੀ ‘ਤ’ ਵਾਲੀ ਸਤਰ ਦਾ ਵੀ ਆਖਰੀ ਅੱਖਰ ‘ਨ’ ਹੀ ਹੈ।

ਬੱਚਿਆਂ ਨੂੰ ਠੰਢ ਲੱਗਦੀ, ਸਰਕਾਰ ਸੇਕੇ ਫਾਈਲਾਂ ਦੀ ਧੂਣੀ

ਪੰਜਾਬ ਵਿਚ ਕਹਿਰਾਂ ਦੀ ਠੰਢ ਪੈ ਰਹੀ ਹੈ ਪਰ ਸਰਕਾਰੀ ਸਕੂਲਾਂ ਦੇ ਗ਼ਰੀਬ ਬੱਚਿਆਂ ਨੂੰ ਅਜੇ ਤੱਕ ਵਰਦੀਆਂ ਨਹੀਂ ਮਿਲ ਸਕੀਆਂ। ਸਰਕਾਰ ਦੇ ਨਵੇਂ ਫ਼ੈਸਲੇ ਤਹਿਤ ਹੁਣ ਇਹ ਵਰਦੀਆਂ ਨਵੇਂ ਵਿੱਦਿਅਕ ਸੈਸ਼ਨ ਤੱਕ ਮਿਲਣ ਦੇ ਆਸਾਰ ਹਨ। ਅਜਿਹੇ ਤੁਗ਼ਲਕੀ ਫੈ਼ਸਲਿਆਂ ਕਾਰਨ ਗ਼ਰੀਬ ਬੱਚਿਆਂ ਨੂੰ ਵਰਦੀਆਂ ਦੇਣ ਦੇ ਮਕਸਦ ਨੂੰ ਹੀ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵੱਲੋਂ ਅੱਜ ਜਾਰੀ ਹੁਕਮ ਅਨੁਸਾਰ ਪੁਰਾਣੇ ਫ਼ੈਸਲੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਨਵੇਂ ਸਿਰਿਓਂ ਸੂਬਾ ਪੱਧਰ ਉੱਤੇ ਟੈਂਡਰ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।