Tag Archive "punjabi-movie-the-master-mind-sukha-jinda"

ਪੰਜਾਬੀ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ਤੋਂ ਪਾਬੰਦੀ ਹਟਾਉਣ ਲਈ ਦਿੱਤਾ ਮੰਗ ਪੱਤਰ

ਭਾਰਤੀ ਘਰੇਲੂ ਮੰਤਰਾਲੇ ਦੀ ਸਿਫਾਰਾਸ਼ ‘ਤੇ ਭਾਰਤੀ ਸੈਂਸਰ ਬੋਰਡ ਵੱਲੋਂ ਪੰਜਾਬੀ ਇਤਿਹਾਸਕ ਫਿਲਮ “ਮਾਸਟਰ ਮਾਈਨਡ ਜਿੰਦਾ ਸੁੱਖਾ” ‘ਤੇ ਲਾਈ ਪਾਬੰਦੀ ਦੀ ਸ਼੍ਰੋਮਣੀ ਅਕਾਲੀ ਦਲ (ਅ) ਨੇ ਨਿਖੇਧੀ ਕੀਤੀ।

ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ’ਤੇ ਲਾਈ ਪਾਬੰਦੀ ਦੇ ਵਿਰੋਧ ਵਿੱਚ ਪ੍ਰਦਰਸ਼ਨ

ਲ਼ੰਘੇ ਸਿੱਖ ਸੰਘਰਸ਼ ਦੀ ਲਾਸਾਨੀ ਸ਼ਹੀਦੀ ਜੋੜੀ ਭਾਈ ਹਰਜਿੰਦਰ ਸਿਮਘ ਜਿੰਦਾ ਅਤੇ ਸੁਖਦੇਵਸਿੰਘ ਸੁੱਖਾ ਦੇ ਜੀਵਨ ‘ਤੇ ਅਧਾਰਿਤ ਪੰਜਾਬੀ ਇਤਿਹਾਸਕ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ’ਤੇ ਲਾਈ ਪਾਬੰਦੀ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੱਥਾਂ ਵਿੱਚ ਫ਼ਿਲਮ ਦੇ ਪੋਸਟਰ ਫਡ਼ ਕੇ ਗੁਰਦੁਆਰਾ ਹਾਜੀਰਤਨ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਫ਼ਿਲਮ ਨੂੰ ਜਲਦ ਰਿਲੀਜ਼ ਕਰਨ ਦੀ ਮੰਗ ਕੀਤੀ। ਫ਼ਿਲਮ ਨੂੰ ਰਿਲੀਜ਼ ਕਰਨ ਦੇ ਹੁਕਮ ਕਰਨ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ।

ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਖਿਲਾਫ ਕਾਨੂੰਨੀ ਲੜਾਈ ਲੜਾਂਗੇ: ਨਿਰਮਾਤਾ

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ ਚਿੱਠੀਆਂ ‘ਤੇ ਅਧਾਰਿਤ ਬਣੀ ਪੰਜਾਬੀ ਫਿਲ਼ਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਲਾਉਣ ਖਿਲਾਫ ਹਾਈ ਕੋਰਟ ਵਿੱਚ ਪਹੁੰਚ ਕੀਤੀ ਜਾ ਰਹੀ ਹੈ।

ਬਾਹਰਲੇ ਮੁਲਕਾਂ ‘ਚ ਫਿਲਮ ‘ਮਾਸਟਰ ਮਾਈਂਡ ‘ਜਿੰਦਾ ਸੁੱਖਾ ਅੱਜ ਜਾਰੀ ਹੋਵੇਗੀ 

ਫ਼ਿਲਮ ਦਾ ਮਾਸਟਰ ਮਾਈਂਡ 'ਜਿੰਦਾ ਸੁੱਖਾ' ਸਿੱਖ ਸੰਘਰਸ਼ ਦੇ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ ‘ਤੇ ਅਧਾਰਿਤ ਹੈ, ਜਿੰਨਾਂ ਨੇ ਲਗਭਗ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ‘ਤੇ ਕੀਤੇ ਹਮਲੇ ਤੋਂ ਬਾਅਦ 10 ਅਗਸਤ 1986 ਨੂੰ ਜਨਰਲ ਵੈਦਿਆ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਧਿਆਨ ਦੇਣ ਯੋਗ ਹੈ ਕਿ ਜਨਰਲ ਵੈਦਿਆ ਦਰਬਾਰ ਸਾਹਿਬ ‘ਤੇ ਹਮਲੇ ਸਮੇਂ ਭਾਰਤੀ ਫੌਜ ਦਾ ਮੁਖੀ ਸੀ।

ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਲਾਈ ਪਾਬੰਦੀ ਭਾਰਤੀ ਸੈਂਸਰ ਬੋਰਡ ਦੀ ਫਿਰਕੂ ਜ਼ਹਿਨੀਅਤ ਦਾ ਪ੍ਰਗਟਾਵਾ: ਯੂਨਾਈਟਿਡ ਖਾਲਸਾ ਦਲ ਯੂ.ਕੇ.

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਜੂਨ 1984 ਵਿੱਚ ਭਾਰਤੀ ਫੌਜਾਂ ਦੀ ਕਮਾਂਡ ਸੰਭਾਲਣ ਵਾਲੇ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਉਸਦੇ ਕੀਤੇ ਜ਼ੁਲਮਾਂ ਦੀ ਸਜ਼ਾ ਦੇ ਕੇ ਜ਼ਾਮ-ਏ-ਸ਼ਹਾਦਤ ਪੀਣ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਦੀਆਂ ਸੱਚੀਆਂ ਘਟਨਾਵਾਂ 'ਤੇ ਆਸਟ੍ਰੇਲੀਆ ਐਡੀਲੇਡ ਤੋਂ ਸਿੰਘ ਬ੍ਰਦਰਜ਼ ਤੇ ਗੁਰੂ ਨਾਨਕ ਸੇਵਾ ਸੰਸਥਾ ਵੱਲੋਂ ਫ਼ਿਲਮਾਈ ਗਈ ਨਵੀਂ ਪੰਜਾਬੀ ਫ਼ਿਲਮ ''ਮਾਸਟਰ ਮਾਈਂਡ ਜਿੰਦਾ ਸੁੱਖਾ" 'ਤੇ ਭਾਰਤ ਦੀਆਂ ਖੂਫੀਆਂ ਏਜੰਸੀਆਂ ਦੇ ਕਹਿਣ 'ਤੇ ਭਾਰਤੀ ਸੈਂਸਰ ਬੋਰਡ ਵਲੋਂ ਪੂਰੇ ਦੇਸ਼ ਵਿਚ ਲਗਾਈ ਗਈ ਪਾਬੰਦੀ ਦੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਭਾਰਤੀ ਸੈਂਸਰ ਬੋਰਡ ਦਾ ਇਹ ਫੈਂਸਲਾ ਇੱਕ ਪਾਸੜ ਤੇ ਫਿਰਕੂ ਜ਼ਹਿਨੀਅਤ ਦਾ ਪ੍ਰਗਟਾਵਾ ਕਰਦਾ ਹੈ।

ਫਿਲਮ ਜਿੰਦਾ ਸੁੱਖਾ ‘ਤੇ ਪਾਬੰਦੀ ਲਾਕੇ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਸਿੱਖ ਵਿਰੋਧੀ ਮਨਾਸਿਕਤਾ ਦਾ ਕੀਤਾ ਮੁਜ਼ਾਹਰਾ: ਦਲ ਖਾਲਸਾ

ਦਲ਼ ਖਾਲਸਾ ਨੇ ਭਾਰਤੀ ਘਰੇਲੂ ਮੰਤਰਾਲੇ ਵੱਲੋਂ ਬੜੇ ਤਰਕ ਵਿਹੁਣੇ ਆਧਾਰ ‘ਤੇ ਭਾਰਤੀ ਫਿਲਮ ਸੈਸਰ ਬੋਰਡ ਨੂੰ ਪੰਜਾਬੀ ਫਿਲਮ “ ਮਾਸਟਰ ਮਾਈਂਡ ਜਿੰਦਾ ਸੁੱਖਾ” ‘ਤੇ ਪਾਬੰਦੀ ਲਾਉਣ ਲਈ ਦਿੱਤੀਆਂ ਹਦਾਇਤਾਂ ਦੀ ਸਖਤ ਆਲੋਚਨਾ ਕੀਤੀ ਹੈ।

ਪੰਜਾਬੀ ਫਿਲਮ ਦਾ ਮਾਸਟਰ ਮਾਈਂਡ ‘ਜਿੰਦਾ ਸੁੱਖਾ’ 11 ਸਤੰਬਰ ਨੂੰ ਹੋਵੇਗੀ ਜਾਰੀ

ਭਾਰਤੀ ਫੌਜਾਂ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ ਭਾਰਤੀ ਫੌਜ ਦੇ ਮੁੱਖੀ ਰਹੇ ਜਨਰਲ ਅਰੁਣ ਕੁਮਾਰ ਵੈਦਿਆ ਨੂੰ ਸੋਧਾ ਲਾਉਣ ਲਾ ਕੇ ਬੜੀ ਖੁਸ਼ੀ ਨਾਲ ਫਾਂਸੀ ਦਾ ਰੱਸਾ ਚੁੰਮਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸ਼ਹਾਦਤ 'ਤੇ ਅਧਾਰਿਤ ਨਵੀਂ ਪੰਜਾਬੀ ਫ਼ਿਲਮ ਦਾ ਮਾਸਟਰ ਮਾਈਂਡ 'ਜਿੰਦਾ ਸੁੱਖਾ' ਭਾਰਤ ਸਮੇਤ ਵਿਦੇਸ਼ ਵਿਚ ਵੀ 11 ਸਤੰਬਰ ਤੋਂ ਇਹ ਫ਼ਿਲਮ ਰਿਲੀਜ਼ ਹੋਵੇਗੀ।