Tag Archive "s-gurtej-singh-ias"

ਪਰਕਾਸ਼ ਸਿੰਘ ਬਾਦਲ ਚੋਣ ਮੈਦਾਨ ਚ ਆਵੇ, ਗੁਰਤੇਜ ਸਿੰਘ ਆਈ.ਏ.ਐਸ. ਮੁਕਾਬਲਾ ਕਰਨਗੇ: ਪੰਜਾਬ ਬਚਾਓ ਮੋਰਚਾ

ਲੰਘੇ ਕੱਲ੍ਹ ਜਾਰੀ ਕੀਤੇ ਇਕ ਲਿਖਤੀ ਬਿਆਨ ਵਿਚ ਸਿੱਖ ਬੁੱਧੀਜੀਵੀਆਂ ਵਲੋਂ ਬਣਾਏ ਪੰਜਾਬ ਬਚਾਓ ਮੋਰਚੇ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਤਬਾਹੀ ਦਾ ਜਿੰਮੇਵਾਰ ਸਮਝਦਾ ਹੈ ਅਤੇ ਜੇਕਰ ਵੱਡੇ ਬਾਦਲ ਕੋਲ ਇਸ ਗੱਲ ਵਿਰੁਧ ਕੋਈ ਸਫਾਈ ਹੋਵੇ ਤਾਂ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜੇ ਤੇ ਸਿੱਖ ਬੁੱਧੀਜੀਵੀ ਗੁਰਤੇਜ ਵਲੋਂ ਉਸ ਵਿਰੁਧ ਚੋਣ ਲੜੀ ਜਾਵੇਗੀ।

ਡੂੰਘੀ ਅੰਤਰ ਦ੍ਰਿਸ਼ਟੀ ਵਾਲਾ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ

ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ।

ਮੈਲਬਰਨ ‘ਚ ਚਾਰ ਦਿਨਾ ਵਰਲਡ ਸਿੱਖ ਕਾਨਫਰੰਸ 10 ਮਾਰਚ ਤੋਂ

ਮੈਲਬਰਨ: ਸਿੱਖ ਭਾਈਚਾਰੇ ਦੇ ਧਾਰਮਿਕ ਰਾਜਨੀਤਿਕ ਅਤੇ ਸਿਆਸੀ ਭਵਿੱਖ ਨਾਲ ਸੰਬੰਧਿਤ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਸਥਾਨਕ ਸਿੱਖ ਜਥੇਬੰਦੀਆਂ ਅਤੇ ਸੰਗਤ ਦੇ ਸਾਂਝੇ ਸਹਿਯੋਗ ਨਾਲ ਮੈਲਬਰਨ ਸ਼ਹਿਰ ਵਿੱਚ ਵਰਲਡ ਸਿੱਖ ਕਾਨਫਰੰਸ 10 ਤੋ 13 ਮਾਰਚ ਤੱਕ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਤੋਂ ਸਿੱਖ ਵਿਦਵਾਨ, ਚਿੰਤਕ ਅਤੇ ਵੱਖ ਵੱਖ ਧਾਰਮਿਕ, ਸਿਆਸੀ , ਵਿਦਿਅਕ ਅਤੇ ਮਨੁੱਖੀ ਹੱਕਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਆਗੂ ਅਤੇ ਬੁਲਾਰੇ ਹਿੱਸਾ ਲੈਣਗੇ।

ਅੱਜ ਜਨਮ ਦਿਨ (2 ਮਾਰਚ) ‘ਤੇ ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ

ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਸਰਬੱਤ ਖਾਲਸਾ ਸੰਸਥਾ ਦੇ ਸਿਧਾਂਤ ਬਾਰੇ ਸਿੱਖ ਵਿਦਵਾਨ ਸ੍ਰ. ਗੁਰਤੇਜ ਸਿੰਘ ਨਾਲ ਕੀਤੀ ਗੱਲਬਾਤ (ਵੇਖੋਵੀਡੀਓੁ, ਭਾਗ-1)

ਸਰਬੱਤ ਖਾਲਸਾ ਦੇ ਸਿਧਾਂਤ ਅਤੇ 10 ਨਵੰਬਰ ਨੂੰ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ(2015) ਸਬੰਧੀ ਸਿੱਖ ਸਿਆਸਤ ਦੇ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਸਿੱਖ ਵਿਦਵਾਨ ਸ੍ਰ. ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ।ਇੰਟਰਵਿਓੂ ਦੇ ਇਸ ਹਿੱਸੇ ਵਿੱਚ ਸ੍ਰ. ਗੁਰਤੇਜ ਸਿੰਘ ਨੇ ਸਰਬੱਤ ਖਾਲਸਾ ਸੰਸਥਾ ਬਾਰੇ ਅਤੇ ਮੌਜੂਦਾ ਸਮੇਂ ਇਸਨੂੰ ਕਿਵੇਂ ਸੁਰਜੀਤ ਕੀਤਾ ਜਾਵੇ, ਬਾਰੇ ਆਪਣੇ ਵਿਚਾਰ ਦੱਸੇ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਵੱਧ ਬੱਚੇ ਪੈਦਾ ਕਰਨ ਦਾ ਬਿਆਨ: ਮਹੱਤਵਪੂਰਨ ਗਿਣਤੀ ਨਹੀਂ, ਸਗੋਂ ਗੁਣ ਹੈ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੇ ਦਿੱਤੇ ਜਾ ਰਹੇ ਅਖ਼ਬਾਰੀ ਬਿਆਨਾਂ ਨੂੰ ਲੈ ਕੇ ਉੱਘੇ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਸਿੱਖ ਤਖ਼ਤਾਂ ਦੇ ਸਾਬਕਾ ਜਥੇਦਾਰਾਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ । ਕੋਈ ਵੀ ਸਿੱਖ ਵਿਦਵਾਨ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ, ਸਗੋਂ ਬਹੁਤਿਆਂ ਦਾ ਕਹਿਣਾ ਹੈ ਕਿ ਅਜਿਹੀ ਬਿਆਨਬਾਜ਼ੀ ਉੱਚ ਰੁਤਬੇ ਵਾਲੇ ਧਾਰਮਿਕ ਆਗੂ ਦੇ ਮੂੰਹੋਂ ਸ਼ੋਭਦੀ ਨਹੀਂ ।

ਚੇਤਨਾ ਹੈ ਤੳੁ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ

-ਸ੍ਰ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)
10 ਮੲੀ 2015, ਦਿਨ ਅੈਤਵਾਰ ਨੂੰ ਭਾੲੀ ਸੂਰਤ ਸਿੰਘ ਖ਼ਾਲਸਾ ਦੇ ਪਿੰਡ (ਹਸਨਪੁਰ, ਲੁਧਿਆਣਾ) ਸਮਾਗਮ ਸੀ। ਖ਼ਾਲਸਾ ਪੰਥ ਦੀਆਂ ਸਿਰਮੌਰ ਹਸਤੀਆਂ ਭਾੲੀ ਸੂਰਤ ਸਿੰਘ ਦੇ ਪੰਥਕ ਕਾਜ ਵਿੱਚ ਓਸ ਨਾਲ ਹਮਦਰਦੀ ਜ਼ਾਹਰ ਕਰਨ ਅਤੇ ਹੱਥ ਵਟਾੳੁਣ ਲੲੀ ਜਮ੍ਹਾਂ ਹੋੲੀਆਂ। ਬੜੀਆਂ ਚੜ੍ਹਦੀ ਕਲਾ ਦੀਆਂ ਤਕਰੀਰਾਂ ਹੋੲੀਆਂ, ਜ਼ਬਰਦਸਤ ਅਕਾਸ਼-ਗੂੰਜਾਊ ਨਾਅਰੇ ਲੱਗੇ। ਦੁਸ਼ਾਲਿਆਂ, ਕਿਰਪਾਨਾਂ, ਸ਼ਸਤਰਾਂ ਦੇ ਖ਼ੂਬ ਦਰਸ਼ਨ-ਦੀਦਾਰੇ ਹੋੲੇ। ਬੜਾ ਅਲੌਕਿਕ ਨਜ਼ਾਰਾ ਸੀ। ਕੲੀਆਂ ਨੇ ਸਾਰਥਕ ਗੱਲਾਂ ਆਖੀਆਂ ਪਰ ਕਿਸੇ ਨੇ ਸੁਣੀਆਂ ਨਹੀਂ।

‘ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ!’ (ਮੋਗਾ ਕਾਂਡ ਦੇ ਸੰਦਰਭ ‘ਚ)

-ਸ੍ਰ. ਗੁਰਤੇਜ ਸਿੰਘ ਆਈ. ਏ. ਐੱਸ
ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ।

ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ

-ਸ੍ਰ. ਗੁਰਤੇਜ ਸਿੰਘ
ਸਿੱਖ ਧਰਮ ਅਤੇ ਏਸ ਦੀ ਉਪਜ ਪੰਜਾਬੀ ਸੱਭਿਆਚਾਰ, ਅਨੇਕਾਂ ਵਿਦਵਾਨਾਂ ਅਨੁਸਾਰ, ਆਉਣ ਵਾਲੇ ਸਮਿਆਂ ਦੇ ਮਾਨਵ ਪੱਖੀ ਪੁਖਤਾ ਵਿਚਾਰਾਂ ਨੂੰ ਘੜਨ ਲਈ ਭਰਪੂਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਕਈ ਬੌਣੀਆਂ ਸੱਭਿਅਤਾਵਾਂ ਦੇ ਵਿਦਵਾਨ ਭੁੱਲ ਜਾਂਦੇ ਹਨ ਕਿ ਜਗਤ-ਗੁਰੂ ਮਨੁੱਖ ਮਾਤਰ ਦੀ ਸਰਬਪੱਖੀ ਉੱਨਤੀ ਅਤੇ ਅਧਿਆਤਮਕ ਵਿਕਾਸ ਲਈ ਆਇਆ ਸੀ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੀ ਅਗਵਾਈ ਕਰ ਕੇ ਆਪਣਾ ਗ੍ਰੋਹ ਬਣਾਉਣ ਲਈ!

ਆਰ.ਡੀ.ਐਕਸ. ਕਾਨੂੰਨ ਦੀ ਨਸਲਘਾਤ ਲਈ ਵਰਤੋਂ

1 ਅਪ੍ਰੈਲ 2015 ਨੂੰ ''ਜਗਤਾਰ ਸਿੰਘ ਹਵਾਰਾ ਬਰੀ'' ਦੀ ਸੁਰਖੀ ਹੇਠ ਖ਼ਬਰ ਛਪੀ। ਖ਼ਬਰ ਇਹ ਸੀ ਕਿ ਲੁਧਿਆਣੇ ਦੇ ਸੈਸ਼ਨ ਜੱਜ ਨੇ 28 ਜਨਵਰੀ 1998 ਦੇ ਪਾਏ ਕੇਸ, ਜਿਸ ਵਿੱਚ ਹਵਾਰਾ ਨੂੰ 7 ਕਿੱਲੋ ਆਰ.ਡੀ.ਐਕਸ. ਅਤੇ 12 ਕਿੱਲੋ ਜੈਲੇਟੀਨ ਨਾਲ ਗ੍ਰਿਫਤਾਰ ਕੀਤਾ ਗਿਆ ਦੱਸਿਆ ਸੀ, ਵਿੱਚੋਂ ਬਰੀ ਕਰ ਦਿੱਤਾ ਹੈ। ਏਸ ਕੇਸ ਵਿੱਚ ਨਿਰਦੋਸ਼ ਹਵਾਰੇ ਨੂੰ 17 ਸਾਲ, ਸੈਂਕੜੇ ਹੋਰਾਂ ਵਾਂਗ, ਉਲਝਾ ਕੇ ਰੱਖਿਆ ਗਿਆ ਸੀ। ਨਰਾਇਣ ਸਿੰਘ ਨੂੰ ਅਜਿਹੇ ਹੀ ਝੂਠੇ ਕੇਸ ਮੜ੍ਹ ਕੇ ਕਈ ਵਾਰ ਖੱਜਲ-ਖੁਆਰ ਕੀਤਾ ਜਾ ਚੁੱਕਿਆ ਹੈ ਅਤੇ ਅੱਜ ਵੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਇਹ ਸਾਰੇ ਕੇਸ ਅਸਲ ਲੋਕ-ਆਗੂਆਂ ਨੂੰ ਖੱਜਲ ਕਰਨ ਅਤੇ ਲੋਕਾਂ ਨੂੰ ਸੁਚੱਜੀ ਅਗਵਾਈ ਤੋਂ ਮਹਰੂਮ ਕਰਨ ਲਈ ਹੀ ਪੁਲਸ ਵੱਲੋਂ ਤਿੰਨ-ਚਾਰ ਦਹਾਕਿਆਂ ਤੋਂ ਪਾਏ ਜਾਂਦੇ ਰਹੇ ਹਨ।

Next Page »