Tag Archive "s-gurtej-singh"

ਕਰਤਾਰਪੁਰ ਲਾਂਘੇ ਬਾਰੇ ਕੈਪਟਨ ਭੜਕਾਊ ਬਿਆਨਬਾਜ਼ੀ ਕਰਕੇ ਵਿਰੋਧੀਆਂ ਦੇ ਹੱਥਾਂ ‘ਚ ਨਾ ਖੇਡਣ; ਇਮਰਾਨ ਖਾਨ ਲਾਂਘਾ ਫੀਸ ਬਾਰੇ ਮੁੜ ਵਿਚਾਰ ਕਰਨ

ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਕੇਵਲ ਪੇਸ਼ ਕੀਤੀ ਫੀਸ ਦੀ ਮੁਢਲੀ ਤਜ਼ਵੀਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ "ਜਜ਼ੀਆ" ਕਰਾਰ ਦੇਣ ਵਾਲਾ ਭੜਕਾਊ ਅਤੇ ਬੇਲੋੜਾ ਬਿਆਨ ਹੈ, ਜੋ ਮੌਕੇ ਦੀਆਂ ਪ੍ਰਸਥਿਤੀਆਂ ਦੇ ਅਨੁਕੂਲ ਨਹੀਂ ਬਲਕਿ ਉਲਟ ਹੈ।

ਖ਼ਾਲਿਸਤਾਨ-2 (Khalistan II) ਜਾਂ ਚੌਥੇ ਸਿੱਖ ਨਰਸੰਘਾਰ ਦਾ ਮਨਸੂਬਾ?

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਹਿੰਦ ਫੇਰੀ ਨੂੰ ਭਾਰਤੀ ਨਿਜ਼ਾਮ ਵੱਲੋਂ ਅਖਾਉਤੀ (ਸਿੱਖ) ਅੱਤਵਾਦ ਦਾ ਸਹਾਰਾ ਲੈ ਕੇ ਬੇਅਸਰ ਕਰਨ ਲਈ ਵਰਤੀ ਕੂਟਨੀਤੀ ਦੀਆਂ ਪਰਤਾਂ ਫੇਰੀ ਦੇ ਦੌਰਾਨ ਹੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਟਾਈਮਸ ਔਵ ਇੰਡੀਆ ਦੇ ਸੁਘੜ ਪੱਤਰਕਾਰ ਆਈ. ਪੀ. ਸਿੰਘ ਨੇ ਕੈਨੇਡਾ ਦੇ ਮੀਡੀਆ ਦੇ ਹਵਾਲੇ ਨਾਲ ਇੱਕ ਰਪਟ 24 ਫ਼ਰਵਰੀ 2018 ਨੂੰ ਛਾਪੀ ਹੈ, ਜਿਸ ਅਨੁਸਾਰ ਕੈਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਸਬੂਤਾਂ ਸਹਿਤ ਦੱਸਿਆ ਹੈ ਕਿ ਜਸਪਾਲ ਸਿੰਘ ਅਟਵਾਲ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਜ਼ਦੀਕੀ ਕਾਫ਼ਲੇ ਵਿੱਚ ਘੁਸਪੈਠ ਕਰਵਾ ਕੇ ਕੈਨੇਡਾ ਨੂੰ ਦਹਿਸ਼ਤਗਰਦਾਂ ਦਾ ਹਮਦਰਦ ਸਾਬਤ ਕਰਨ ਦਾ ਮੁਕੰਮਲ ਇੰਤਜ਼ਾਮ ਭਾਰਤ ਸਰਕਾਰ ਨੇ ਹੀ ਕੀਤਾ ਸੀ। ਏਸ ਘਟਨਾ ਤੋਂ ਅਤੇ ਹਰਜੀਤ ਸਿੰਘ ਸਾਜਨ ਦੀ ਆਮਦ ਦੇ ਸਮੇਂ ਤੋਂ ਅੱਤਵਾਦ ਬਾਰੇ ਸ਼ੁਰੂ ਕੀਤੇ ਵਿਵਾਦ ਤੋਂ ਲੱਗਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਕੈਨੇਡਾ ਸਰਕਾਰ ਉੱਤੇ ਦਬਾਅ ਬਨਾਉਣ ਲਈ ਤਿਆਰ ਕੀਤੀ ਯੋਜਨਾ ਉੱਚ-ਪੱਧਰੀ ਵੱਡਾ ਛੜਯੰਤਰ ਹੈ ਜਿਸ ਨੂੰ ਪੂਰਾ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ।

ਪੰਥਕ ਏਕਤਾ ਲਈ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ

ਸਿੱਖ ਵਿਦਵਾਨਾਂ ਅਤੇ ਸਿੱਖ ਕਾਰਕੂਨਾਂ ਵੱਲੋਂ ਵੱਖ-ਵੱਖ ਸਿੱਖ ਜੱਥੇਬੰਦੀਆਂ ਨੂੰ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਆਉਣ ਵਾਲੀਆਂ ਚੋਣਾਂ ਲਈ ਇੱਕ ਮੁਹਾਜ਼ 'ਤੇ ਇਕੱਠੇ ਕਰਨ ਲਈ ਇੱਕ ਮੀਟਿੰਗ ਕੀਤੀ ਗਈ।