Tag Archive "s-paramjeet-singh-gazi"

ਘੱਲੂਘਾਰਾ,ਨਸਲਕੁਸ਼ੀ,ਨਸਲਕੁਸ਼ੀ ਦੇ ਪੜਾਅ ਅਤੇ 1984 ਸਿੱਖ ਨਸਲਕੁਸ਼ੀ: ਸ.ਪਰਮਜੀਤ ਸਿੰਘ ਦਾ ਵਖਿਆਨ

ਪੰਜਾਬ ਯੁਨੀਵਰਸਿਟੀ ਅਧਾਰਤ ਵਿਦਿਆਰਥੀ ਜਥੇਬੰਦੀ ਸੱਥ ਵਲੋਂ 15 ਨਵੰਬਰ 2018 ਨੂੰ 1984 ਵਿੱਚ ਦਿੱਲੀ ਅਤੇ ਭਾਰਤ ਦੇ ਹੋਰਨਾਂ ਨਗਰਾਂ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਵਰਤਾਰੇ ਨੂੰ ਚੇਤੇ ਕਰਦਿਆਂ ਪੰਜਾਬ ਯੁਨੀਵਰਸਿਟੀ ਦੇ ਜ਼ੂਲੋਜੀ ਭਵਨ ਵਿੱਚ ਨਸਲਕੁਸ਼ੀ ਦਾ ਵਰਤਾਰਾ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ।

ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

ਅਗਸਤ 2009 ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਵਿਦਿਆਰਥੀਆਂ ਨਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਪਿਤਾ ਜੀ, ਸ. ਕਰਤਾਰ ਸਿੰਘ ਜੀ, ਅਤੇ ਮਾਤਾ ਜੀ, ਮਾਤਾ ਮੁਖਤਿਆਰ ਕੌਰ ਜੀ, ਨੂੰ ਪਿੰਡ ਖਾਲੜਾ ਵਿਖੇ ਮਿਲਣ ਦਾ ਵਡਮੁੱਲਾ ਮੌਕਾ ਮਿਲਿਆ। ਇਸ ਮੌਕੇ ਸ. ਜਸਵੰਤ ਸਿੰਘ ਦੇ ਇਕ ਭੈਣ ਜੀ ਨਾਲ ਵੀ ਮੁਲਾਕਾਤ ਹੋਈ। ਸ. ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨਾਲ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਗਈ। ਇਸ ਮੌਕੇ ਪਰਿਵਾਰ ਦੇ ਪਿਛੋਕੜ, ਸ. ਜਸਵੰਤ ਸਿੰਘ ਖਾਲੜਾ ਦੀ ਸਖ਼ਸ਼ੀਅਤ, ਸ਼ੰਘਰਸ਼ ਅਤੇ ਸ਼ਹਾਦਤ ਬਾਰੇ ਬਹੁਤ ਵਡਮੁੱਲੀ ਜਾਣਕਾਰੀ ਮਿਲੀ, ਜਿਸ ਨੂੰ ਹੇਠਾਂ ਦਿਤੀ ਲਿਖਤ ਰਾਹੀਂ ਪਾਠਕਾਂ ਨਾਲ ਸਾਝਿਆ ਕੀਤਾ ਗਿਆ। ਹੇਠਾਂ ਦਿੱਤੀ ਜਾ ਰਹੀ ਲਿਖਤ ਲੁਧਿਆਣਾ ਤੋਂ ਛਪਦੇ ਪੰਥਕ ਰਸਾਲੇ “ਸਿੱਖ ਸ਼ਹਾਦਤ” ਦੇ ਸਤੰਬਰ 2009 ਅੰਕ ਦਾ ਹਿੱਸਾ ਸੀ , ਜਿਸਦਾ ਸਿਰਲੇਖ ਸੀ: “ਪੁੱਤ ਦੀ ਸ਼ਹੀਦੀ ਹੋ ਜਾਵੇ ਤਾਂ ਸਭ ਕੁਝ ਵਿਚੇ ਆ ਜਾਂਦਾ ਹੈ – ਬਾਪੂ ਕਰਤਾਰ ਸਿੰਘ”। ਪਰ ਪੁਲਿਸ ਜ਼ਬਰ ਦੇ ਚੱਲਦਿਆਂ ਸਿੱਖ ਸ਼ਹਾਦਤ ਦਾ ਇਹ ਅੰਕ ਕਦੇ ਛਪ ਕੇ ਪਾਠਕਾਂ ਤੱਕ ਨਹੀਂ ਪਹੁੰਚ ਸਕਿਆਂ। ਅੱਜ 6 ਸਤੰਬਰ, 2016 ਨੂੰ ਸ਼ਹੀਦ ਜਸਵਿੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਇਹ ਲੇਖ ਸਿੱਖ ਸਿਆਸਤ ਦੇ ਮੰਚ ਤੋਂ ਮੁੜ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਪਰਮਜੀਤ ਸਿੰਘ ਗਾਜ਼ੀ

ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ

ਸ਼ਹੀਦ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਦੀ ਸ਼ੁਰੂਆਤ ਕਰਦਿਆਂ ਇੱਕ ਦੰਤ-ਕਥਾ ਦਾ ਜਿਕਰ ਕਰਦੇ ਹਨ ਕਿ ਕਿੰਝ ਜਦ ਧਰਤੀ ਉੱਪਰ ਸੂਰਜ ਪਹਿਲੀ ਵਾਰ ਛੁਪਣ ਜਾ ਰਿਹਾ ਸੀ ਤਾਂ ਲੋਕਾਂ ਵਿੱਚ ਹਾਹਾਕਾਰ ਸੀ ਕਿ ਸੂਰਜ ਦੇ ਛਿਪਦਿਆਂ ਹੀ ਦੁਨੀਆਂ ਉੱਪਰ ਹਨੇਰੇ ਦੇ ਸਲਤਨਤ ਕਾਇਮ ਹੋ ਜਾਵੇਗੀ ਤੇ ਲੋਕਾਈ ਦਾ ਕੀ ਬਣੇਗਾ? ਪਰ ਕਥਾ ਅਨੁਸਾਰ ਜਦੋਂ ਸੂਰਜ ਛੁਪ ਗਿਆ ਤਾਂ ਕਿਸੇ ਕੁੱਲੀ ਵਿੱਚ ਬਲਦੇ ਦੀਵੇ ਨੇ ਸੱਚ ਦੀ ਜੋਤ ਨੂੰ ਕਾਇਮ ਰੱਖਿਆ ਤੇ ਉਸ ਜੋਤ ਤੋਂ ਅੱਗੇ ਅਨੇਕਾ ਦੀਵੇ ਜਗਦੇ ਗਏ ਜਿਨ੍ਹਾਂ ਨੇ ਕੂੜ-ਹਨੇਰ ਨੂੰ ਧਰਤੀ ’ਤੇ ਫੈਲਣੋਂ ਰੋਕਿਆ ਤੇ ਮੁੜ ਸੱਚ-ਚਾਨਣ ’ਤੇ ਪਸਾਰਾ ਕੀਤਾ।