Tag Archive "sant-longowal-rajiv-gandhi"

ਗੱਦਾਰਾਂ ਤੇ ਕਾਤਲਾਂ ਦੇ ਦਿਨ ਮਨਾ ਕੇ ਅਮਰਿੰਦਰ ਸਿੰਘ ਸਿੱਖਾਂ ਦੇ ਜਖਮਾਂ ‘ਤੇ ਲੂਣ ਭੁੱਕ ਰਿਹਾ ਹੈ: ਦਲ ਖਾਲਸਾ

1984 ਦੇ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੇ ਮੁਖੀ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚਰਨ ਸਿੰਘ ਲੌਂਗੋਵਾਲ ਨੂੰ ਸਿੱਖ ਕੌਮ ਦਾ ਗੱਦਾਰ ਦੱਸਦਿਆਂ ਦਲ ਖਾਲਸਾ ਨੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੰਤ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਮਨਾਉਣ ਕਾਰਨ ਅਲੋਚਨਾ ਕੀਤੀ ਹੈ।

ਪੰਜਾਬੀ ਸੂਬੇ ਦੇ ਵਿਰੋਧ ਤੋਂ ਗੋਲਡਨ ਜੁਬਲੀ ਜਸ਼ਨਾਂ ਤੱਕ ਦੀ ਅੱਧੀ ਸਦੀ

ਪੰਜਾਬੀ ਸੂਬੇ ਦੇ ਪੰਜਾਹ ਸਾਲ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੀਤੇ ਵਿਰੋਧ ਤੇ ਹੁਣ ਜਸ਼ਨ ਮਨਾਉਣ ਤੱਕ ਦਾ 'ਅਨੋਖਾ' ਸਫ਼ਰ ਹਨ। ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬੇ ਦਾ ਹਿੰਦੀ ਬਚਾਓ ਅਤੇ ਮਹਾਂ ਪੰਜਾਬ ਦੇ ਨਾਅਰੇ ਨਾਲ ਵਿਰੋਧ ਕਰਦੀ ਰਹੀ ਭਾਜਪਾ (ਤਤਕਾਲੀ ਜਨਸੰਘ) ਅਤੇ ਪੰਜਾਬ ਪੁਨਰਗਠਨ ਕਾਨੂੰਨ 1966 ਤਹਿਤ ਬਣੇ ਪੰਜਾਬੀ ਸੂਬੇ ਦੀ ਬਣਤਰ ਖ਼ਿਲਾਫ਼ ਅੰਦੋਲਨ ਕਰਨ ਵਾਲਾ ਅਕਾਲੀ ਦਲ ਹੁਣ ਵੱਡੇ ਪੱਧਰ 'ਤੇ ਪੰਜਾਬੀ ਸੂਬੇ ਦੀ ਸਥਾਪਨਾ ਸਬੰਧੀ ਜਸ਼ਨ ਮਨਾ ਰਹੇ ਹਨ।