Tag Archive "sanyukt-kisan-morcha"

ਕੀ ਕਿਸਾਨ ਯੂਨੀਅਨਾਂ ਅਤੇ ਪੰਜਾਬੋਂ ਬਾਹਰ ਬੈਠੇ ਪੰਜਾਬੀ ਪੰਜਾਬ ਦੇ ਅਰਥਚਾਰੇ ਦੀ ਹੋਣੀ ਨੂੰ ਬਦਲਣ ਦੇ ਸਮਰੱਥ ਹਨ?

ਕਿਸਾਨੀ ਸੰਘਰਸ਼ ਦੇ ਕਰੀਬ ਛੇ ਮਹੀਨੇ ਪੂਰੇ ਹੋ ਚਲੇ ਹਨ। ਉੱਤਰੀ ਭਾਰਤ ਵਿੱਚ ਝੋਨੇ ਦੀ ਬਿਜਾਈ ਦਾ ਮੌਸਮ ਢੁੱਕ ਚੁੱਕਿਆ ਹੈ ਤੇ ਇਸੇ ਨਾਲ ਹੀ ਜਮੀਨੀ ਪਾਣੀ ਨੂੰ ਵੱਡੇ ਪੱਧਰ ਤੇ ਕੱਢ ਕੇ ਵਰਤੋਂ ਦਾ ਦੌਰ ਵੀ ਸ਼ੁਰੂ ਹੋਣ ਲਈ ਤਿਆਰ ਹੈ। ਪੰਜਾਬ ਵਿੱਚ ਫਸਲਾਂ ਖਾਸਕਰ ਝੋਨੇ ਦੀ ਬਿਜਾਈ ਲਈ ਜਮੀਨੀ ਪਾਣੀ ਦੀ ਦੁਰਵਰਤੋਂ ਦੀ ਕਹਾਣੀ ਏਨੀ ਕੁ ਵਾਰ ਤੱਥਾਂ ਸਮੇਤ ਬਿਆਨ ਕੀਤੀ ਜਾ ਚੁੱਕੀ ਹੈ ਕਿ ਉਸ ਦੇ ਮੁੜ ਦੁਹਰਾਉਣ ਦੀ ਕੋਈ ਖਾਸ ਲੋੜ ਬਚੀ ਨਹੀਂ ਰਹਿ ਜਾਂਦੀ।