Tag Archive "satluj-yamuna-link-canal"

ਪਾਣੀਆਂ ਦਾ ਮੁੱਦਾ: ਸੁਪਰੀਮ ਕੋਰਟ ’ਚ ਪੰਜਾਬ ਦੇ ਵਿਰੁੱਧ ਭੁਗਤਿਆ ਕੇਂਦਰ

ਪੰਜਾਬ ਦੇ ਵਕੀਲਾਂ ਦੀ ਟੀਮ ਨੂੰ ਅੱਜ ਉਸ ਵੇਲੇ ਵੱਡੀ ਹੈਰਾਨੀ ਹੋਈ ਜਦੋਂ ਭਾਰਤ ਸਰਕਾਰ ਵਲੋਂ ਪੇਸ਼ ਸਾਲਿਸਟਰ ਜਨਰਲ ਰਣਜੀਤ ਕੁਮਾਰ ਵਲੋਂ ਕੇਂਦਰ ਦੇ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਵਾਦ ਵਿਚ ਕੇਂਦਰ ਦੇ ਨਿਰਪੱਖ ਹੋਣ ਸਬੰਧੀ ਇਕ ਲਾਈਨ ਬੋਲਣ ਤੋਂ ਬਾਅਦ ਪੰਜਾਬ ਵਲੋਂ ਸੁਪਰੀਮ ਕੋਰਟ ਵਿਚ ਰੱਖੇ ਸਾਰੇ ਪੱਖਾਂ ਦਾ ਇਕ-ਇਕ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਪਾਣੀਆਂ ਦੇ ਮੁੱਦੇ ਪੰਜਾਬੀ ਆਪ ਆਗੂਆਂ ‘ਤੇ ਯਕੀਨ ਨਹੀਂ ਕਰਨਗੇ: ਸ਼੍ਰੋਮਣੀ ਅਕਾਲੀ ਦਲ (ਬਾਦਲ)

ਵਿਧਾਨ ਸਭਾ ਵਿਚ ਤਾਂ ਬਾਦਲ ਦਲ ਅਤੇ ਭਾਜਪਾ ਨੇ ਐਕਟ ਦਾ ਸਮਰਥਨ ਕਰਕੇ ਇਸਨੂੰ ਸਰਬਸੰਮਤੀ ਨਾਲ ਪਾਸ ਕਰਵਾ ਦਿੱਤਾ ਪਰ ਬਾਹਰ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਕਿ ਜੇ ਅਸੀਂ ਸੱਤਾ ਵਿਚ ਆਏ ਤਾਂ ਧਾਰਾ 5 ਨੂੰ ਵੀ ਖਤਮ ਕਰ ਦਿਆਂਗੇ ਅਤੇ ਪੰਜਾਬ ਦਾ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦਿਆਂਗੇ। ਹੁਣ ਜਦ ਬਾਦਲ ਦਲ ਦੀ ਸਰਕਾਰ ਬਣੇ ਨੂੰ 9 ਸਾਲ ਹੋ ਚੁਕੇ ਹਨ ਪਰ ਪਾਣੀਆਂ ਦੇ ਮੁੱਦੇ ‘ਤੇ ਹੋਰ ਪਾਰਟੀਆਂ ਵਾਂਗ ਇਹ ਸਿਆਸਤ ਹੀ ਕਰ ਰਹੇ ਹਨ।

ਪਾਣੀ ਦੇ ਮਾਮਲੇ ਵਿੱਚ ਹੋਇਆ ਸਮਝੌਤਾ ਇੱਕ ਇਕਰਾਰ ਸੀ, ਜਿਸਨੂੰ ਕਦੇ ਵੀ ਰੱਦ ਕੀਤਾ ਜਾ ਸਕਦਾ ਸੀ: ਪੰਜਾਬ

ਪੰਜਾਬ ਦੇ ਦਰਿਆਈ ਪਾਣੀਆਂ ਦਦੇ ਮਾਮਲੇ 'ਤੇ ਭਾਰਤੀ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਪੰਜਾਬ ਦੇ ਵਕੀਲਾਂ ਨੇ ਉਨ੍ਹਾਂ ਸਪੱਸ਼ਟ ਕੀਤਾ ਕਿ 1981 ਵਿਚ ਦਰਿਆਈ ਪਾਣੀਆਂ ਸਬੰਧੀ ਜੋ ਸਮਝੌਤਾ ਹੋਇਆ ਸੀ ਉਹ ਕੋਈ ਸਮਝੌਤਾ ਨਹੀਂ ਸੀ ਕਿਉਂਕਿ ਅਜਿਹਾ ਕੋਈ ਵੀ ਸਮਝੌਤਾ 1966 ਦੇ ਪੁਨਰਗਠਨ ਐਕਟ ਅਧੀਨ ਹੋਣਾ ਚਾਹੀਦਾ ਸੀ ਅਤੇ ਉਸ ਸਮਝੌਤੇ ਨੂੰ ਕੇਵਲ ਇੱਕ ਇਕਰਾਰ ਹੀ ਸੀ, ਜਿਸ ਨੂੰ ਕਦੇ ਵੀ ਰੱਦ ਕੀਤਾ ਜਾ ਸਕਦਾ ਸੀ ਅਤੇ ਉਸ ਦੀ ਕਾਨੂੰਨੀ ਤੌਰ 'ਤੇ ਕੋਈ ਮਹੱਤਤਾ ਨਹੀਂ ਸੀ।

ਸਤਲੁਜ ਜਮੁਨਾ ਲਿੰਕ ਨਹਿਰ ਮਾਮਲੇ ਤੇ ਗਲਤ ਹਲਫਨਾਮਾ ਦੇਣ ਵਾਲੇ ਵਕੀਲ ਦੀਆਂ ਦਿੱਲੀ ਸਰਕਾਰ ਨੇ ਸੇਵਾਵਾਂ ਖਤਮ ਕਰਨ ਦਾ ਫੈਸਲਾ ਲਿਆ

ਸਤਲੁਜ ਜਮੁਨਾ ਲਿੰਕ ਨਹਿਰ ( ਐਸਵਾਈਐਲ) ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਦਿੱਲੀ ਪਾਣੀ ਬੋਰਡ ਦੇ ਜਿਸ ਵਕੀਲ ਨੇ ਆਮ ਆਦਮੀ ਪਾਰਟੀ ਦੇ ਸਟੈਂਡ ਦੇ ਉਲਟ ਜਾ ਕੇ ਹਰਿਆਣੇ ਦੇ ਹੱਕ ਵਿੱਚ ਲਿਖਤ ਸਲਾਹ ਦਿੱਤੀ ਸੀ, ਪਤਾ ਚਲਦੇ ਹੀ ਦਿੱਲੀ ਸਰਕਾਰ ਨੇ ਉਸਦੀ ਸੇਵਾਵਾਂ ਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ ਹੈ। ਇਸਦੇ ਨਾਲ ਹੀ ਐਲਾਨ ਕਰ ਦਿੱਤੀ ਹੈ ਕਿ ਦਿੱਲੀ ਸਰਕਾਰ ਨਵੇਂ ਸਿਰੇ ਤੋਂ ਲਿਖਤ ਸਾਲਹ ਪੇਸ਼ ਕੀਤੀ ਜਾਵੇਗੀ।

ਸਤਲੁਜ਼ ਜਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹੈ: ਸੁਖਬੀਰ ਬਾਦਲ

ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ਼ ...

ਪੰਜਾਬ ਦੇ ਪਾਣੀਆਂ ਅਤੇ ਸਤਲੁਜ ਜਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਪੰਜਾਬ ਦੇ ਸਿਆਸਤਦਾਨਾਂ ਦੀ ਭੁਮਿਕਾ: ਪੱਤਰਕਾਰ ਜਗਤਾਰ ਸਿੰਘ (ਵੀਡੀਓੁ)

ਸਿੱਖ ਸਿਆਸਤ ਦੇ ਮੁੱਖ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸਤਲੁਜ ਜਮੁਨਾ ਲਿੰਕ ਨਹਿਰ ਬਾਰੇ ਪੰਜਾਬ ਦੇ ਸਿਆਸਤਦਾਨਾਂ ਦੀ ਭੁਮਿਕਾ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਦੀ ਵੀਡੀਓੁ ਸਿੱਖ ਸਿਆਸਤ ਦੇ ਪਾਠਕਾਂ ਦੇ ਸੇਵਾ ਵਿੱਚ ਹਾਜ਼ਰ ਹੈ। ਸਿੱਖ ਸਿਆਸਤ ਦੇ ਮੁੱਖ ਸੰਪਾਦਕ ਸ੍ਰ. ਪਰਮਜੀਤ ਸਿੰਘ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸਤਲੁਜ ਜਮੁਨਾ ਲਿੰਕ ਨਹਿਰ ਬਾਰੇ ਪੰਜਾਬ ਦੇ ਸਿਆਸਤਦਾਨਾਂ ਦੀ ਭੁਮਿਕਾ ਬਾਰੇ ਗੱਲਬਾਤ ਕੀਤੀ ਗਈ। ਗੱਲਬਾਤ ਦੀ ਵੀਡੀਓੁ ਸਿੱਖ ਸਿਆਸਤ ਦੇ ਪਾਠਕਾਂ ਦੇ ਸੇਵਾ ਵਿੱਚ ਹਾਜ਼ਰ ਹੈ।

ਭਾਰਤੀ ਸੁਪਰੀਮ ਕੋਰਟ ਦੇ ਫੁੱਲ ਬੈੱਚ ਕੋਲ ਸਤਲੁਜ ਜਮੁਨਾ ਲਿੰਕ ਨਹਿਰ ਕਾਨੂੰਨ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਨਹੀਂ: ਪੰਜਾਬ

ਪੰਜਾਬ ਦੇ ਦਰਿਆਈ ਪਾਣੀਆਂ 'ਤੇ ਡਾਕਾ ਮਾਰਨ ਵਾਲੀ ਸਤਲੁਜ ਜਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਭਾਰਤੀ ਸੁਪਰੀਮ ਕੋਰਟ 'ਚ ਦਾਇਰ ਕੀਤੇ ਗਏ ਆਪਣੇ ਜਵਾਬ ਦਾਅਵੇ 'ਚ ਸਪੱਸ਼ਟ ਕੀਤਾ ਹੈ ਗਿਆ ਹੈ ਕਿ ਭਾਰਤੀ ਸੁਪਰੀਮ ਕੋਰਟ ਦੇ ਫੁੱਲ ਬੈਂਚ ਕੋਲ ਪੰਜਾਬ ਸਤਲੁਜ ਯਮੁਨਾ ਲਿੰਕ ਕਨਾਲ ਲੈਂਡ (ਟ੍ਰਾਂਸਫਰ ਆਫ਼ ਪ੍ਰੋਪਰਟੀ ਰਾਈਟਸ) ਬਿੱਲ 2016 ਸਬੰਧੀ ਟਿੱਪਣੀ ਕਰਨ ਜਾਂ ਇਸ ਬਿੱਲ ਸਬੰਧੀ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂ ਕਿ ਉਕਤ ਫੁੱਲ ਬੈਂਚ ਭਾਰਤੀ ਵਿਧਾਨ ਦੀ ਧਾਰਾ 143 ਅਧੀਨ ਬਣਾਇਆ ਗਿਆ ਹੈ ਅਤੇ ਇਸ ਸੈਕਸ਼ਨ ਹੇਠ ਬਣੇ ਕਿਸੇ ਵੀ ਬੈਂਚ ਨੂੰ ਕੇਵਲ ਸਲਾਹ ਦੇਣ ਦਾ ਅਧਿਕਾਰ ਹੈ ਜਦੋਂਕਿ ਬੈਂਚ ਵੱਲੋਂ ਕਿਸੇ ਮੁੱਦੇ 'ਤੇ ਨਾ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ ਅਤੇ ਨਾ ਹੀ ਹੁਕਮ ਜਾਰੀ ਕੀਤਾ ਜਾ ਸਕਦਾ ਹੈ ।

ਦਲ ਖਾਲਸਾ ਵਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਖੁੱਲਾ ਖਤ

ਭਾਰਤ ਵਿੱਚ ਘੱਟਗਿਣਤੀਆਂ, ਖੇਤਰੀ ਸੰਗਠਨਾਂ ਅਤੇ ਵੱਖਰੀ ਪਛਾਣ ਰੱਖਣ ਵਾਲੇ ਲੋਕਾਂ ਖਿਲਾਫ ਹੋ ਰਹੀਆਂ ਘਟਨਾਵਾਂ ਨਾਲ ਫੈਲੇ ਡਰ ਅਤੇ ਅਸਿਹਣਸ਼ੀਲਤਾ ਵਾਲੇ ਮਾਹੌਲ ਵਿੱਚ ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਇਹ ਚਿੱਠੀ ‘ਨਾ-ਉਮੀਦੀ ਦੇ ਬਾਵਜੂਦ’ ਇਸ ਉਮੀਦ’ ਨਾਲ ਲਿੱਖ ਰਹੇ ਹਾਂ ਕਿ ਤੁਸੀਂ ਉਨ੍ਹਾਂ ਇਤਿਹਾਸਿਕ ਗਲਤੀਆਂ ਨੂੰ ਸੁਧਾਰੋਗੇ ਜਿਨ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪਿਆ ਤੇ ਪੈ ਰਿਹਾ ਹੈ।

ਪਾਣੀ ਬਚਾਉਣ ਵਾਲੇ ਰਾਹ ਤੇ ਨਹੀਂ ਤੁਰ ਰਹੇ ਬਾਦਲ ਸਾਹਿਬ

ਅੱਜ ਗੱਲ ਤਾਂ ਐਸ. ਵਾਈ.ਐਲ ਨਹਿਰ ਦੀ ਕਰਨੀ ਹੈ ਪਰ ਇਸ ਵਿੱਚ ਨਾ ਇਹਦੇ ਪੁਰਾਣੇ ਇਤਿਹਾਸ ਨੂੰ ਛੇੜਣਾ ਹੈ ਤੇ ਨਾ ਪਾਣੀ ਦੀ ਵੰਡ ਮੁੱਤਲਕ ਪਾਣੀ ਮਿਕਦਾਰ ਵਾਲੇ ਅੰਕੜੇ ਦੱਸਣੇ ਨੇ ਤੇ ਤਾਂ ਨਾ ਹੀ ਵੱਖ ਵੱਖ ਮੌਕਿਆ ਤੇ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਧੱਕਿਆ ਦੀ ਦਾਸਤਾਨ ਦਹਰਾਉਣੀ ਹੈ। ਗੱਲ ਇਹ ਕਰਨੀ ਹੈ ਕਿ ਕੀ ਬਾਦਲ ਸਰਕਾਰ ਪੰਜਾਬ ਦੇ ਪਾਣੀ ਨੁੰ ਬਚਾਉਣ ਲਈ ਕਾਮਯਾਬ ਹੋ ਸਕੇਗੀ?

ਸਤਲੁਜ਼ ਜਮੁਨਾ ਲਿੰਕ ਨਹਿਰ ਬਣਾਉਣ ਦੀ ਨਾ ਕੋਈ ਲੋੜ ਸੀ, ਨਾ ਲੋੜ ਹੈ ਅਤੇ ਨਾ ਹੀ ਬਣਾਉਣੀ ਸੰਭਵ ਹੈ ਤੇ ਨਾ ਹੀ ਬਣਨ ਦੇਵਾਂਗੇ: ਬਾਦਲ

ਖਾਲਸੇ ਦੀ ਜਨਮ ਧਰਤ ਆਨੰਦਪੁਰ ਸਾਹਿਬ 'ਤੇ ਹੋਲੇ ਮੁਹੱਲੇ ਦੇ ਜੋੜ ਮੇਲੇ 'ਤੇ ਬਾਦਲ ਦਲ ਵੱਲੋਂ ਕੀਤੀ ਸਿਆਸੀ ਕਾਨਫਰੰਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਚਾਹੀਦਾ ਹੈ।

« Previous PageNext Page »