Tag Archive "shahaadat"

ਸ਼ਹਾਦਤ: ਗੌਰਵਸ਼ੀਲ ਇਤਿਹਾਸਕ ਦਖਲ – ਡਾ ਗੁਰਭਗਤ ਸਿੰਘ

ਕੁਰਬਾਨੀ ਸ਼ਹਾਦਤ ੳਦੋਂ ਹੀ ਬਣਦੀ ਹੈ ਜਦੋਂ ਉਸ ਵਿਚ ਇੰਨੀ ਸ਼ਕਤੀ ਹੋਵੇ ਕਿ ਉਹ ਚੱਲ ਰਹੇ ਇਤਿਹਾਸ ਦੀ ਦਿਸ਼ਾ ਬਦਲ ਦੇਵੇ। ਉਸ ਵਿਚ ਰੋਸ਼ਨੀ ਦੇ ਅੰਬਾਰ ਸੁੱਟ ਦੇਵੇ।ਇਸ ਲਈ ਸ਼ਹਾਦਤ ਦੇਣ ਵਾਲੇ ਮਹਾਂਪੁਰਖ ਅਤਿਅੰਤ ਗਿਆਨਵਾਨ ਹੁੰਦੇ ਹਨ। ਘੱਟੋ-ਘੱਟ ਉਨ੍ਹਾਂ ਨੂੰ ਇਤਿਹਾਸ ਦੀ ਉਸ ਊਣ ਦਾ ਪਤਾ ਹੁੰਦਾ ਹੈ ਜਿਸ ਨਾਲ ਉਹ ਮਨੁੱਖ ਜਾਤੀ ਦੇ ਕੁਝ ਹਿੱਸੇ ਲਈ ਗੌਰਵ ਗੁਆ ਚੁੱਕਾ ਹੈ। ਸ਼ਹਾਦਤ ਇਤਿਹਾਸ ਵਿੱਚ ਵੱਡੀ ਤਬਦੀਲੀ ਲਿਆਉਣ ਲਈ ਦਿੱਤਾ ਚੇਤਨ ਦਖਲ ਹੈ।