Tag Archive "sikh-diaspora"

ਅਮਰੀਕਾ ਦਾ ਨਿਊ ਜਰਸੀ ਸੂਬਾ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ‘ਆਲਮੀ ਬਰਾਬਰੀ ਦਿਹਾੜੇ’ ਵਜੋਂ ਮਨਾਏਗਾ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਉੱਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਦੁਨੀਆ ਦੇ ਕੋਨੇ-ਕੋਨੇ ਵਿਚ ਬਹੁਭਾਂਤੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਪਾਤਿਸ਼ਾਹ ਵੱਲੋਂ ਸਮੁੱਚੀ ਮਨੱਖਤਾ ਲਈ ਕੀਤੀ ਗਈ ਅਦੁੱਤੀ ਤੇ ਰੂਹਾਨੀ ਬਖਸ਼ਿਸ਼ ਦਾ ਸੁਨੇਹਾ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ।

ਦਿੱਲੀ ’ਚ ਭਗਤ ਰਵਿਦਾਸ ਮੰਦਿਰ ਢਾਹੁਣ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਕਰੜੀ ਨਿਖੇਧੀ

ਬੀਤੇ ਦਿਨੀਂ ਭਾਰਤੀ ਉਪਮਹਾਂਦੀਪ ਵਿਚਲੀ ਹਿੰਦੂਤਵੀ ਸਰਕਾਰ ਦੇ ਇਸ਼ਾਰੇ ਉੱਤੇ ਦਿੱਲੀ ਦੇ ਤੁਗਲਕਾਬਾਦ ਵਿਚ ਲਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿੱਥੇ ਬਹੁਜਨ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਢੇਸ ਪਹੁੰਚਾਈ ਹੈ ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ।

ਭਾਰਤ ਨਾਲ ਤਣਾਅ ਦੇ ਬਾਵਜੂਦ ਕਰਤਾਰਪੁਰ ਸਾਹਿਬ ਲਾਂਘਾ ਖੋਲਾਂਗੇ: ਪਾਕਿਸਤਾਨ

ਕਸ਼ਮੀਰ ਮਾਮਲੇ ਉੱਤੇ ਭਾਰਤ ਨਾਲ ਚੱਲ ਰਹੇ ਭਾਰੀ ਤਣਾਅ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਮਿੱਥੇ ਸਮੇਂ ਤੇ ਖੋਲਣ ਦੀ ਦ੍ਰਿੜਤਾ ਇੱਕ ਵਾਰ ਮੁੜ ਪ੍ਰਗਟ ਕੀਤੀ ਹੈ।

ਸੰਵਾਦ ਵੱਲੋਂ ‘ਕਿਰਤ ਅਤੇ ਪਰਵਾਸ’ ਵਿਸ਼ੇ ’ਤੇ ਨਵਾਂ ਚੰਡੀਗੜ੍ਹ ਵਿਖੇ ਚਰਚਾ 25 ਅਗਸਤ ਨੂੰ

ਸੰਵਾਦ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ “ਕਿਰਤ ਅਤੇ ਪਰਵਾਸ” ਵਿਸ਼ੇ ਉੱਤੇ ਮਿਤੀ 25 ਅਗਸਤ, 2019 (ਦਿਨ ਐਤਵਾਰ) ਨੂੰ ਖਾਸ ਵਖਿਆਨ ਕਰਵਾਏ ਜਾ ਰਹੇ ਹਨ।

ਬਰਤਾਨਵੀ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕਸ਼ਮੀਰ ਬਾਰੇ ਗਲੱਬਾਤ ਕੀਤੀ; ਫਰਾਂਸ ਮੁਖੀ ਛੇਤੀ ਗੱਲ ਕਰੇਗਾ

ਭਾਰਤ ਸਰਕਾਰ ਵੱਲੋਂ 5 ਅਗਸਤ ਨੂੰ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ ਖਤਮ ਕਰ ਦੇਣ ਤੋਂ ਬਾਅਦ ਕਸ਼ਮੀਰ ਮਾਮਲਾ ਕੌਮਾਂਤਰੀ ਮੰਚਾਂ ਉੱਤੇ ਉੱਭਰ ਆਇਆ ਹੈ।

ਕਸ਼ਮੀਰ ਦੇ ਹਾਲਾਤ ‘ਪੇਚੀਦਾ’ ਅਤੇ ‘ਵਿਸਫੋਟਕ’: ਟਰੰਪ; ਕਿਹਾ ਕਿ ਸਾਲਸ ਬਣਨ ਲਈ ਤਿਆਰ ਹਾਂ

ਕਸ਼ਮੀਰ ਦੇ ਹਾਲਾਤ ਨੂੰ ਪੇਚੀਦਾ ਅਤੇ ਵਿਸਫੋਟਕ ਦੱਸਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਸ਼ਮੀਰ ਮਾਮਲੇ ਵਿਚ ਸਾਲਸੀ (ਵਿਚੋਲਗੀ) ਕਰਨ ਦੀ ਪੇਸ਼ਕਸ਼ ਕੀਤੀ ਹੈ।

ਅਮੀਰਕਾ ਦੇ ਸ਼ਹਿਰ ਸੈਨ ਫਰਾਂਸਸਿਕੋ ਵਿਚ ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਭਾਰਤ ਦੇ ਜੁਲਮਾਂ ਵਿਰੁਧ ਮੁਜਾਹਿਰਾ

ਅਮਰੀਕਾ ਦੇ ਸ਼ਹਿਰ ਸੈਨ ਫਰਾਂਸਿਸਕੋ ਵਿਚ ਸਿੱਖਾਂ, ਕਸ਼ਮੀਰੀਆਂ, ਗੋਰਿਆਂ ਅਤੇ ਅਫਰੀਕਣ-ਅਮੈਰੀਕਨਾਂ ਨੇ ਸਾਂਝੇ ਤੌਰ 'ਤੇ ਭਾਰਤੀ ਜ਼ੁਲਮਾਂ ਦਾ ਪਰਦਾਫਾਸ ਕਰਨ ਲਈ 15 ਅਗਸਤ ਨੂੰ ਇਕ ਮੁਜਾਹਿਰਾ ਕੀਤਾ।

ਤੀਜੇ ਘੱਲੂਘਾਰੇ (ਜੂਨ 1984) ਦੇ ਸਿੱਖਾਂ ਲਈ ਸਬਕ: ਭਾਈ ਅਜਮੇਰ ਸਿੰਘ ਦਾ ਸਿਡਨੀ ਵਿਖੇ ਦੂਜਾ ਵਖਿਆਨ (2019)

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਚਿੰਤਕ ਭਾਈ ਅਜਮੇਰ ਸਿੰਘ ਨੇ 22 ਜੂਨ, 2019 ਨੂੰ ਗੁਰਦੁਆਰਾ ਸਾਹਿਬ, ਗਲੈਨਵੁੱਡ, ਸਿਡਨੀ ਵਿਖੇ 22 ਜੂਨ, 2019 ਨੂੰ ਕੀਤੇ ਵਖਿਆਨ ਦੌਰਾਨ "ਤੀਜੇ ਘੱਲੂਘਾਰੇ (ਜੂਨ 1984) ਦੇ ਸਿੱਖਾਂ ਲਈ ਸਬਕ" ਵਿਸ਼ੇ ਉੱਤੇ ਜੋ ਵਿਚਾਰ ਸਾਂਝੇ ਕੀਤੇ ਸਨ, ਉਹ ਵਿਚਾਰ ਇੱਥੇ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਮੁੜ ਸਾਂਝੇ ਕੀਤੇ ਜਾ ਰਹੇ ਹਨ।

ਵੱਖਰੇ ਨਸਲੀ ਭਾਈਚਾਰੇ ਵਜੋਂ ਗਿਣਤੀ ਦੀ ਸਹੂਲਤ ਨਾ ਮਿਲਣ ਤੇ ਸਿੱਖ ਫੈਡਰੇਸ਼ਨ ਯੂ.ਕੇ ਨੇ ਅਦਾਲਤ ਚ ਪਹੁੰਚ ਕੀਤੀ

ਬਰਤਾਨਵੀ ਸਿੱਖਾਂ ਦੀ ਇਕ ਜਥੇਬੰਦੀ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਬਰਤਾਨੀਆ ਦੇ ਕਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਬਰਤਾਨੀਆ ਸਰਕਾਰ ਖ਼ਿਲਾਫ਼ 2021 ਲੋਕਗਣਨਾ ਮੌਕੇ ਸਿੱਖਾਂ ਵੱਖਰੇ ਨਸਲੀ ਭਾਈਚਾਰੇ (ਐਥਨੀਸਿਟੀ) ਵਜੋਂ ਗਿਣਤੀ ਲਾਜ਼ਮੀ ਬਣਾਉਣ ਲਈ ਉੱਚ-ਅਦਾਲਤ (ਹਾਈਕੋਰਟ) ਕੋਲ ਪਹੁੰਚ ਕੀਤੀ ਹੈ।

ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ‘ਨਾਚ-ਗਾਣਾ ਕੈਂਪ’ ਬਾਰੇ 15 ਦਿਨਾਂ ਚ ਜਵਾਬ ਮੰਗਿਆ

ਅਮਰੀਕਾ ਦੇ ਸ਼ਹਿਰ ਫਰਿਜਨੋ ਦੇ ਗੁਰਦੁਆਰਾ ਸਾਹਿਬ ਵਿਖੇ ਲਾਏ ਜਾ ਰਹੇ ‘ਨਾਚ-ਗਾਣਾ ਕੈਂਪ’ ਖਿਲਾਫ ਇੱਕ ਸ਼ਿਕਾਇਤ ਬੀਤੇ ਦਿਨ (18 ਜੁਲਾਈ ਨੂੰ) ਅਕਾਲ ਤਖਤ ਸਾਹਿਬ ਵਿਖੇ ਪੁੱਜੀ ਹੈ।

« Previous PageNext Page »