Tag Archive "sikh-forum"

ਸਿੱਖ ਫੋਰਮ ਦੀਆਂ ਤਿਆਰੀਆਂ ਜੋਰਾਂ ਤੇ

ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਹਿਮ ਅੰਗ ਸਿੱਖ ਫੋਰਮ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਮੈਲਬਰਨ ਦੇ ਸਿੱਖ ਨੌਜਵਾਨਾਂ ਵਿੱਚ ਇਸ ਸਾਲ ਫੋਰਮ ਨੂੰ ਵਧੀਆ ਬਣਾਉਣ ਲਈ ਕਾਫ਼ੀ ਜੋਸ਼ ਦਿਖਾਈ ਦੇ ਰਿਹਾ ਹੈ।

ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦੀ ਵਿਉਂਤ ਉਤੇ ਸਿੱਖ ਬੁੱਧੀਜੀਵੀਆਂ ਨੇ ਸ਼ੱਕ ਦੀ ਉਂਗਲ ਖੜ੍ਹੀ ਕੀਤੀ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚ ਮਿਆਰੀ ਪੱਧਰ ਤੇ ਛਾਪਣ ਦੀ ਵਿਉਂਤ ਉਤੇ ਸ਼ੱਕ ਦੀ ਉਂਗਲ ਖੜ੍ਹੀ ਕਰਦਿਆਂ ਅੱਜ ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਕਮੇਟੀ ਪਹਿਲਾਂ ਇਸ ਗੱਲ ਦਾ ਸਿੱਖਾਂ ਨੂੰ ਵਿਸ਼ਵਾਸ਼ ਦਿਵਾਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਲਿਕਤਾ ਅਤੇ ਸ਼ੁੱਧਤਾ ਨੂੰ ਕੋਈ ਆਂਚ ਨਹੀਂ ਆਵੇਗੀ।

84 ਕਤਲੇਆਮ: ਜਸਟਿਸ ਅਨਿਲ ਦੇਵ ਨੇ ਕਿਹਾ; ਅੱਖਾਂ ਮੀਚਣ ਵਾਲੇ ਅਫ਼ਸਰਾਂ ਨੂੰ ਭਾਈਵਾਲ ਮੰਨਿਆ ਜਾਵੇ

1984 ਦੇ ਸਿੱਖ ਕਤਲੇਆਮ ਦੀ 32ਵੀਂ ਬਰਸੀ ਮੌਕੇ ਰਾਜਸਥਾਨ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਨਿਲ ਦੇਵ ਸਿੰਘ ਨੇ ਕਿਹਾ ਕਿ ਫ਼ਰਜ਼ ਤੋਂ ਮੂੰਹ ਮੋੜਨ ਵਾਲੇ ਅਤੇ ਕਾਤਲਾਂ ਉਤੇ ਅੱਖਾਂ ਮੀਚਣ ਵਾਲੇ ਸਰਕਾਰੀ ਅਫ਼ਸਰਾਂ ਨੂੰ ਇਸ ਕਤਲੋਗਾਰਤ ਵਿੱਚ ਮਦਦ ਕਰਨ ਵਾਲੇ ਐਲਾਨਿਆ ਜਾਣਾ ਚਾਹੀਦਾ ਹੈ। ਕਤਲੇਆਮ ਸਬੰਧੀ ਸਿੱਖ ਫੋਰਮ ਵੱਲੋਂ ਕਰਾਈ ਗਈ ਪੈਨਲ ਬਹਿਸ ਵਿੱਚ ਜਸਟਿਸ ਅਨਿਲ ਦੇਵ ਨੇ ਇਸ ਕਤਲੋਗਾਰਤ ਦੇ ਗਵਾਹਾਂ ਨੂੰ ਸੁਰੱਖਿਆ ਨਾ ਦਿੱਤੇ ਜਾਣ ਨੂੰ ‘ਮੰਦਭਾਗਾ’ ਕਰਾਰ ਦਿੱਤਾ। ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਜਸਟਿਸ ਹੁੰਦੇ ਸਮੇਂ 1996 ਵਿੱਚ ਕਤਲੇਆਮ ਪੀੜਤਾਂ ਨੂੰ ਮਿਲਣ ਵਾਲੀ ਮੁਆਵਜ਼ਾ ਰਾਸ਼ੀ ਵਿੱਚ ਵਾਧਾ ਕੀਤਾ ਸੀ।