Tag Archive "sikh-politics-of-twentieth-century"

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 7)

ਸਮੱਸਿਆ ਕਿੰਨੀ ਵਿਆਪਕ ਤੇ ਦੁਰਗਮ ਸੀ, ਇਸ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਸਿਰਫ ਹਿੰਦੂ ਹੀ ਨਹੀਂ ਸਨ ਜੋ ਸਿੱਖ ਧਰਮ ਦੀ ਹਿੰਦੂ ਮੱਤ ਨਾਲੋਂ ਅੱਡਰੀ ਪਛਾਣ ਤੋਂ ਮੁਨਕਰ ਹੋ ਰਹੇ ਸਨ। ਖੁਦ ਸਿੱਖ ਜਗਤ ਅੰਦਰ ਬਹੁਤ ਸਾਰੇ ਲੋਕ ਸਨ ਜੋ ਇਸ ਤਰ੍ਹਾਂ ਹੀ ਸੋਚਣ ਤੇ ਮੰਨਣ ਲੱਗ ਪਏ ਸਨ।

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 6)

ਈਸਾਈ ਧਰਮ ਅਤੇ ਪੱਛਮੀ ਸਭਿਆਚਾਰ ਦੇ ਵਧ ਰਹੇ ਪ੍ਰਭਾਵ ਦੇ ਸਨਮੁਖ ਹਿੰਦੂ ਸਮਾਜ ਅੰਦਰ ਵੀ ਤੌਖਲੇ ਤੇ ਸੰਸੇ ਉਤਪੰਨ ਹੋਏ ਅਤੇ ਇਸ ਦੇ ਬੌਧਿਕ ਵਰਗ ਅੰਦਰ ਸਵੈ-ਸੁਰੱਖਿਆ ਦਾ ਤਿੱਖਾ ਅਹਿਸਾਸ ਜਾਗਿਆ।

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ – (ਕਿਸ਼ਤ 5)

ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਪਰਖੀ-ਅਜ਼ਮਾਈ ਬਸਤੀਆਨਾ ਨੀਤੀ ਤਹਿਤ ਸਿੱਖ ਭਾਈਚਾਰੇ ਅੰਦਰਲੇ ਜਾਗੀਰੂ ਅਨਸਰਾਂ (ਸਿੱਖ ਸਰਦਾਰਾਂ) ਨੂੰ ਜਾਗੀਰਾਂ ਤੇ ਹੋਰ ਸਰਕਾਰੀ ਉਪਾਧੀਆਂ ਦੇ ਕੇ, ਉਨ੍ਹਾਂ ਦੀ ਹਮਾਇਤ ਤੇ ਵਫਾਦਾਰੀ ਹਾਸਲ ਕਰਨ ਦੀ ਪਹੁੰਚ ਅਪਣਾਈ। ਇਸ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਹੋਏ।

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 4)

ਹਮ ਹਿੰਦੂ ਨਹੀਂ: (ੳ) ਇਤਿਹਾਸਕ ਪਿਛੋਕੜ (ਧਿਆਨ ਦਿਓ: ਹੇਠਾਂ ਜੋ ਅੰਕ () ਵਿੱਚ ਲਿਖੇ ਗਏ ਹਨ, ਉਹ ਹਵਾਲਾ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਇਸ ...

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 3) – ਮੁੱਖ ਬੰਧ ਦੀ ਥਾਵੇਂ

ਇਤਿਹਾਸ ਵਰਤਮਾਨ ਤੇ ਅਤੀਤ ਵਿਚਕਾਰ ਇਕ ਨਿਰੰਤਰ ਵਾਰਤਾਲਾਪ ਹੈ....ਅਤੀਤ ਨੂੰ ਅਸੀਂ ਵਰਤਮਾਨ ਦੀ ਰੋਸ਼ਨੀ ’ਚ ਹੀ ਸਮਝ ਸਕਦੇ ਹਾਂ ਅਤੇ ਵਰਤਮਾਨ ਨੂੰ ਵੱਧ ਬੀਤੇ ਦੀ ਰੋਸ਼ਨੀ ’ਚ ਹੀ ਸਮਝਿਆ ਜਾ ਸਕਦਾ ਹੈ। ਮਨੁੱਖ ਨੂੰ ਬੀਤੇ ਸਮਾਜ ਨੂੰ ਸਮਝਣ ਦੇ ਸਮਰੱਥ ਬਨਾਉਣਾ ਅਤੇ ਉਸ ਦੀ ਮੌਜੂਦਾ ਸਮਾਜ ਉੱਤੇ ਮੁਹਾਰਤ ਵਿੱਚ ਵਾਧਾ ਕਰਨਾ, ਇਤਿਹਾਸ ਦਾ ਦੋਹਰਾ ਕਾਰਜ ਹੈ.........

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 2)

‘‘......ਇਨ੍ਹਾਂ ਲਾਸਾਨੀ ਕੁਰਬਾਨੀਆਂ ਦੀ ਕਹਾਣੀ ਕਿਤੇ ਅਣਕਹੀ ਨਾ ਰਹਿ ਜਾਵੇ.....ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉਤੇ ਭਾਰਤੀ ਫੌਜਾਂ ਦੇ ਹਮਲੇ ਸਮੇਂ ਇਨ੍ਹਾਂ ਸਿੰਘ ਸੂਰਮਿਆਂ ਵੱਲੋਂ ਦਿਤੀਆਂ ਸ਼ਹਾਦਤਾਂ ਸਾਡੀ ਕੌਮ ਦੇ ਗੌਰਵਸ਼ਾਲੀ ਇਤਿਹਾਸ ਦਾ ਸਿਖ਼ਰ ਨੇ। ਇਸ ਤੋਂ ਸਾਡੀਆਂ ਪੀੜ੍ਹੀਆਂ ਨੇ ਲਗਾਤਾਰ ਪ੍ਰੇਰਨਾ ਲੈਣੀ ਹੈ, ਆਪਣੀ ਕੌਮ ਦੀ ਸ਼ਾਨ ਤੇ ਆਨ ਨੂੰ ਬਰਕਰਾਰ ਰੱਖਣ ਲਈ।.........ਨਰਿੰਦਰ ਸਿੰਹਾਂ ਮੇਰਾ ਇਹ ਝੋਰਾ ਯਾਦ ਰੱਖੀਂ ਤੇ ਵਾਅਦਾ ਕਰ ਕਿ ਤੂੰ ਮੇਰੀ ਇਹ ਖ਼ਾਹਸ਼ ਪੂਰੀ ਕਰਨ ਲਈ ਯਤਨ ਕਰੇਂਗਾ.....ਇਸ ਅੰਤਮ ਇਛਾ ਨੂੰ .......।’’ ਅੱਗੋਂ ਦੇ ਸ਼ਬਦ ਉਨ੍ਹਾਂ ਦੇ ਬੁਲ੍ਹਾਂ ’ਚ ਕੰਬਦੇ ਰਹੇ।

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 1)

ਮੇਰੀ ਮਾਂ ਨੇ ਆਪਣੇ ਲਹੂ-ਮਾਸ ’ਚੋਂ ਮੇਰਾ ਬੁੱਤ ਸਿਰਜ ਕੇ ਮੇਰੇ ਜਿਸਮ ਦੇ ਹਰੇਕ ਅਣੂ ਵਿਚ ਮੇਰੇ ਭਵਿੱਖ ਨਾਲ ਜੁੜੀਆਂ ਆਪਣੀਆਂ ਸਮੂਹ ਤਾਂਘਾਂ, ਰੀਝਾਂ, ਹਸਰਤਾਂ ਤੇ ਖੁਸ਼ੀਆਂ ਦੇ ਬੀਜ ਬੀਜੇ ਤੇ ਫਿਰ ਹਰ ਪਲ, ਹਰ ਸਾਹ ਨਾਲ ਮੈਨੂੰ ਪੋਟਾ ਪੋਟਾ ਉਸਰਦਾ ਵੇਖ ਕੇ ਤਰਲ ਅੱਖਾਂ ਨਾਲ ਮੁਸਕਰਾਉਂਦੀ ਰਹੀ। ਆਪਣੀ ਰੂਹ ਅਤੇ ਜਿਸਮ ਦਾ ਭੋਰਾ ਭੋਰਾ ਬਾਲ ਕੇ ਮੈਨੂੰ ਰੌਸ਼ਨ ਕਰਦੀ ਰਹੀ।

« Previous Page