Tag Archive "sikhs-in-belgium"

ਡਾਕਟਰ ਪਰਮਜੀਤ ਸਿੰਘ ਅਜਰਾਵਤ ਦੇ ਸਦੀਵੀਂ ਵਿਛੋੜੇ ‘ਤੇ ਸਿੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਅਮਰੀਕਾ ਵਿੱਚ ਜਲਾਵਤਨੀ ਹੰਢਾਂਉਂਦੇ ਹੋਏ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਡਾਕਟਰ ਪਰਮਜੀਤ ਸਿੰਘ ਅਜ਼ਰਾਵਤ ਦੀ ਮੌਤ 'ਤੇ ਸਿੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੰਗਲੈਂਡ 'ਤੋਂ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ, ਫਰਾਂਸ ‘ਤੋਂ ਭਾਈ ਰਘਵੀਰ ਸਿੰਘ ਕੁਹਾੜ ਅਤੇ ਬਾਬਾ ਕਸ਼ਮੀਰ ਸਿੰਘ ਅਤੇ ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ ਹੋਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ ਕਿਹਾ ਕਿ ਡਾਕਟਰ ਅਜਰਾਵਤ ਹੋਰਾਂ ਨੇ ਪੱਛਮ ਦੀ ਅਰਾਮਦਾਇਕ ਜ਼ਿੰਦਗੀ ਨੂੰ ਵੀ ਕੌਮ ਦੇ ਲੇਖੇ ਲਗਾ ਦਿੱਤਾ। ਉਪਰੋਕਤ ਸਿੱਖ ਆਗੂਆਂ ਨੇ ਡਾਕਟਰ ਪਰਮਜੀਤ ਸਿੰਘ ਅਜਰਾਵਤ ਦੇ ਵਿਛੋੜੇ ਨੂੰ ਅਜ਼ਾਦ ਸਿੱਖ ਰਾਜ ਲਈ ਚੱਲ ਰਹੇ ਸੰਘਰਸ਼ ਲਈ ਵੱਡਾ ਘਾਟਾ ਕਿਹਾ ਹੈ।

ਮੇਅਰ ਅਤੇ ਸਿੱਖਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਖੁੱਲਿਆ ਵਿਲਵੋਰਦੋ ਸ਼ਹਿਰ ਦਾ ਗੁਰਦੁਆਰਾ ਸਾਹਿਬ

ਵਿਲਵੋਰਦੋ ਸ਼ਹਿਰ ਦੇ ਮੇਅਰ ਵੱਲੌਂ ਪਿੱਛਲੇ ਡੇਢ ਮਹੀਨੇ ਤੋਂ ਬੰਦ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਿੱਖਾਂ ਅਤੇ ਮੇਅਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਖੁੱਲ ਗਿਆ ਹੈ।

ਬੈਲਜ਼ੀਅਮ ਦੇ ਵਿਲਵੋਰਦੇ ਸ਼ਹਿਰ ਦੇ ਗੁਰਦੁਆਰਾ ਸਾਹਿਬ 11 ਦਸੰਬਰ ਤੱਕ ਰਹੇਗਾ ਬੰਦ

ਪਿਛਲੇ ਡੇਢ ਮਹੀਨੇ ਤੋਂ ਬੰਦ ਗੁਰਦਵਾਰਾ ਸ੍ਰੀ ਗੁਰੂ ਨਾਨਕ ਸਾਹਿਬ ਵਿਲਵੋਰਦੇ ਜੋ 21 ਨਵੰਬਰ ਨੂੰ ਸੰਗਤਾਂ ਦੇ ਦਰਸਨਾਂ ਲਈ ਖੁੱਲਣਾ ਸੀ ਬਾਰੇ ਫੈਸਲਾ ਲੈਂਦਿਆਂ ਵਿਲਵੋਰਦੇ ਸ਼ਹਿਰ ਦੇ ਮੇਅਰ ਨੇ ਇਹ ਪਾਬੰਦੀ 11 ਦਸੰਬਰ ਤੱਕ ਵਧਾ ਦਿੱਤੀ ਸੀ।

ਬੈਲਜ਼ੀਅਮ ਦੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਵਿਰੁੱਧ ਸਿੱਖਾਂ ਵੱਲੌਂ ਯੂਰਪੀਅਨ ਪਾਰਲੀਮੈਂਟ ਸਾਹਲਣੇ ਮੁਜ਼ਾਹਰਾ, ਪਰਚਿਆਂ ਅਤੇ ਤਕਰੀਰਾਂ ਰਾਹੀਂ ਲੰਗਰ ਦੀ ਮਹਾਨਤਾ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ

ਵਿਲਵੋਰਦੇ ਦੇ ਮੇਅਰ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਰਹਿ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚੋਂ ਲੰਗਰ ਛਕਣ ਤੋਂ ਨਾਰਾਜ਼ ਹੋ ਕੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਕੀਤੇ ਜਾਣ ਵਿਰੁੱਧ ਯੂਰਪ ਦੇ ਵੱਖ-ਵੱਖ ਦੇਸ਼ਾਂ ਚੋਂ ਪਹੁੰਚੇ ਸਿੱਖਾਂ ਨੇ ਯੂਰਪੀਨ ਪਾਰਲੀਮੈਂਟ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਮੁਜ਼ਾਹਰੇ ਵਿੱਚ ਬੀਬੀਆਂ ਅਤੇ ਬੱਚਿਆਂ ਵੱਲੋਂ ਵੀ ਸਮੂਲੀਅਤ ਕੀਤੀ।

ਬੈਲਜ਼ੀਅਮ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕੀਤੀ ਨਿਖੇਧੀ

ਅੰਮ੍ਰਿਤਸਰ (22 ਅਕਤੂਬਰ, 2014) : ਬੈਲਜੀਅਮ ਸਰਕਾਰ ਵੱਲੋਂ ਬਰੱਸਲਜ਼ ਦੇ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦੇ ਮਾਮਲੇ ਦੀ ਸਖਤ ਨਿੰਦਾ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਬੈਲਜੀਅਮ ਸਰਕਾਰ ਗੁਰੁਦਆੲਰਾ ਸਾਹਬ ਨੂੰ ਬੰਦ ਕਰਨ ਦੀ ਬਜ਼ਾਏ ਸਰਕਾਰ ਆਪਣੀਆਂ ਸਰਹੱਦਾਂ 'ਤੇ ਚੌਕਸੀ ਵਧਾਏ।

ਨਿਆਸਰਿਆਂ ਨੂੰ ਲੰਗਰ ਛਕਾਉਣ ਕਰਕੇ ਬੈਲਜੀਅਮ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਕੀਤਾ ਬੰਦ

ਇੱਥੋਂ ਗੁਰਦੁਆਰਾ ਸ਼ਹਿਰ ਦੇ ਮੇਅਰ ਨੇ ਇਸ ਕਰਕੇ ਇੱਕ ਮਹੀਨੇ ਲਈ ਬੰਦ ਕਰ ਦਿੱਤਾ ਹੈ ਕਿ ਗੁਰਦੁਆਰਾ ਵਿੱਚ ਉਹ ਲੋਕ ਜੋ ਬੈਲਜ਼ੀਅਮ ਵਿੱਚ ਪੱਕੇ ਨਹੀਂ ਹਨ, ਆਕੇ ਲੰਗਰ ਛਕਦੇ ਹਨ ਅਤੇ ਇੱਥੇ ਰਹਿੰਦੇ ਹਨ।

ਦਸਤਾਰ ਮਾਮਲਾ: ਬੈਲਜੀਅਮ ਸੁਪਰੀਮ ਕੋਰਟ ਨੇ ਸਿੱਖ ਬੱਚੇ ਨੂੰ ਸਕੂਲ ਵਿੱਚ ਪੱਗ ਬੰਨ ਕੇ ਆਉਣ ਦੀ ਦਿੱਤੀ ਇਜ਼ਾਜ਼ਤ, ਜੱਥੇਦਾਰ ਅਕਾਲ ਤਖਤ ਸਾਹਿਬ ਨੇ ਕਤਿਾ ਖੁਸ਼ੀ ਦਾ ਪ੍ਰਗਾਟਾਵਾ

ਸਿੱਖ ਕੌਮ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੰਸਾਰ ਦੇ ਹਰ ਮੁਲਕ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਪਰ ਆਪਣੀ ਵੱਖਰੀ ਪਛਾਣ, ਵੱਖਰੀ ਪੁਸ਼ਾਕ ਵੱਖਰੀ ਤਰਜ਼ੇ ਜ਼ਿੰਦਗੀ ਸਦਕਾ ਉਨ੍ਹਾਂ ਨੂੰ ਕਈ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।