Tag Archive "sri-mukatsar-sahib"

ਪੰਜਾਬ ਦਾ ਜਲ ਸੰਕਟ – ਜਿਲਾ: ਮੁਕਤਸਰ

ਮੁਕਤਸਰ ਜ਼ਿਲੇ ਵਿਚ ਕੋਈ ਦਰਿਆ ਨਹੀਂ ਹੈ ਅਤੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਹਿੰਦ ਫੀਡਰ ਨਹਿਰ ਦੇ ਨਹਿਰੀ ਜਾਲ ਦੁਆਰਾ ਵਿਆਪਕ ਤੌਰ 'ਤੇ ਕਵਰ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਨਹਿਰੀ ਅਤੇ ਟਿਊਬਵੈਲ ਸਪਲਾਈ ਦੋਵਾਂ 'ਤੇ ਅਧਾਰਤ ਹੈ।

ਸਿਧਾਂਤਕ ਤੇ ਇਤਿਹਾਸਕ ਮਹੱਤਤਾ ਦਾ ਸੁਮੇਲ ‘ਮਾਘੀ’ ਦਾ ਸਿੱਖ ਤਿਉਹਾਰ

ਸਿੱਖ ਧਰਮ ਵਿਚ ਮਾਘੀ ਦੇ ਦਿਨ ਦੀ ਉਪਰੋਕਤ ਪ੍ਰਸੰਗ ਵਿਚ ਕੋਈ ਸਾਰਥਕਤਾ ਨਹੀਂ ਹੈ ਸਗੋਂ ਇਥੇ ਇਸ ਦੀ ਧਾਰਮਿਕ ਅਤੇ ਇਤਿਹਾਸਿਕ ਮਹਤਤਾ ਹੈ।

ਸਿਆਸੀ ਕਾਨਫਰੰਸਾਂ: ਸਤਿਕਾਰ ਕਮੇਟੀ ਮੈਂਬਰਾਂ ਨੂੰ ਪੁਲੀਸ ਨੇ ਮਾਰਚ ਕਰਨ ਤੋਂ ਰੋਕਿਆਂ

ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਮਾਨ ਵੱਲੋਂ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸਾਂ ਕਰਨ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂੇ ਰੋਸ ਕਾਰਨ ਕਮੇਟੀ ਮੈਂਬਰਾਂ ਤੇ ਪੁਲੀਸ ਵਿਚਾਲੇ ਤਣਾਅ ਬਣਿਆ ਰਿਹਾ।

ਨਿਹੰਗ ਜੱਥੇਬੰਦੀਆਂ ਦੇ ਹੋਲੇ ਮਹੱਲੇ ਨਾਲ ਮਾਘੀ ਦਾ ਜੋੜ-ਮੇਲਾ ਸਮਾਪਤ ਹੋਇਆ

ਚਾਲੀ ਮੁਕਤਿਆਂ ਦੀ ਯਾਦ ਵਿੱਚ ਨਾਲ ਸਬੰਧਿਤ ਇਤਿਹਾਸਕ ਜੋੜ-ਮੇਲਾ ਅੱਜ ਨਿਹੰਗ ਸਿੰਘਾਂ ਦੇ ਹੋਲੇ ਮਹੱਲੇ ਨਾਲ ਅੱਜ ਸਮਾਪਤ ਹੋ ਗਿਆ।ਇਤਿਹਾਸਕ ਮਾਘੀ ਜੋੜ ਮੇਲੇ ਦੀ ਸਮਾਪਤੀ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।

ਚਾਲੀ ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਜੋੜ ਮੇਲਾ ਸ਼ੁਰੂ

ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਸੂਬਾ ਸਰਹਿੰਦ ਵਜ਼ੀਰ ਖਾਨ ਦੀਆਂ ਫੌਜਾਂ ਨਾਲ ਸ੍ਰ. ਮਹਾਂ ਸਿੰਘ ਅਤੇ ਮਾਈ ਭਾਗੋ ਦੀ ਅਗਵਾਈ ਵਿੱਚ ਜੰਗ ਲੜਦਿਆਂ ਸ਼ਹੀਦ ਹੋਣ ਵਾਲੇ ਚਾਲੀ ਸਿੰਘਾਂ, ਜਿਨ੍ਹਾਂ ਨੂੰ ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ ਚਾਲੀ ਮੁਕਤਿਆਂ ਦੇ ਖਿਤਾਬ ਨਾਮ ਨਿਵਾਜ਼ਿਆਂ, ਉਨ੍ਹਾਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਦਾ ਜੋੜ ਮੇਲਾ ਸ਼ੁਰੂ ਹੋ ਗਿਆ ਅਤੇ 15 ਜਨਵਰੀ ਨੂੰ ਨਗਰ ਕੀਰਤਨ ਉਪਰੰਤ ਰਵਾਇਤੀ ਤੌਰ ਤੇ ਸਮਾਪਤ ਹੋਵੇਗਾ ।