Tag Archive "united-states"

ਅਮਰੀਕਾ ਵਿਚ 2 ਕਾਲੇ ਨੌਜਵਾਨਾਂ ਦੀ ਮੌਤ ਦੇ ਵਿਰੋਧ ‘ਚ ਹੋਏ ਪ੍ਰਦਰਸ਼ਨ ‘ਚ 5 ਪੁਲਿਸ ਵਾਲੇ ਮਾਰੇ ਗਏ

ਅਮਰੀਕੀ ਰਾਜ ਮਿਨੇਸੋਟਾ ਅਤੇ ਲੁਈਸੀਆਨਾ 'ਚ ਹਾਲ 'ਚ ਪੁਲਿਸ ਦੀ ਗੋਲੀਬਾਰੀ 'ਚ 2 ਕਾਲੇ ਨੌਜਵਾਨਾਂ ਦੀ ਮੌਤ ਦੇ ਵਿਰੋਧ 'ਚ ਡਲਾਸ 'ਚ ਹੋ ਰਹੇ ਇਕ ਪ੍ਰਦਰਸ਼ਨ ਦੌਰਾਨ ਬੰਦੂਕਧਾਰੀਆਂ ਨੇ ਪੰਜ ਪੁਲਿਸ ਅਧਿਕਾਰੀਆਂ ਦਾ ਗੋਲੀਆਂ ਮਾਰ ਕੇ ਕਤਕ ਕਰ ਦਿੱਤਾ ਅਤੇ 6 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਇਕ ਸਮਾਚਾਰ ਪੱਤਰ ਦੀ ਰਿਪੋਰਟ ਅਨੁਸਾਰ, ਪੁਲਿਸ ਮੁਖੀ ਡੇਵਿਡ ਓ ਬ੍ਰਾਊਨ ਨੇ ਕਿਹਾ ਕਿ ਹਮਲੇ ਨੂੰ ਚਾਰ ਸ਼ੱਕੀਆਂ ਵੱਲੋਂ ਬੰਦੂਕਾਂ ਨਾਲ ਅੰਜਾਮ ਦਿੱਤਾ ਗਿਆ ਜੋ ਪ੍ਰਦਰਸ਼ਨ ਵਾਲੀ ਥਾਂ 'ਤੇ ਲੁਕ ਕੇ ਬੈਠੇ ਹੋਏ ਸਨ। ਬਾਅਦ 'ਚ ਪੁਲਿਸ ਨੇ ਬਿਆਨ ਦਿੱਤਾ ਕਿ ਡਲਾਸ ਐਸ. ਡਬਲਿਊ. ਏ. ਟੀ. ਅਧਿਕਾਰੀਆਂ ਨਾਲ ਹੋਈ ਗੋਲੀਬਾਰੀ 'ਚ ਸ਼ਾਮਿਲ ਇਕ ਸ਼ੱਕੀ ਹਿਰਾਸਤ 'ਚ ਹੈ ਅਤੇ ਇਕ ਵਿਅਕਤੀ ਨੇ ਆਤਮ-ਸਮਰਪਣ ਕਰ ਦਿੱਤਾ ਹੈ।

ਅਮਰੀਕਾ ਵਿੱਚ ਸਿੱਖ ਨੂੰ ਨਸਲੀ ਹਮਲੇ ਵਿੱਚ ਜਖਮੀ ਕਰਨ ਵਾਲੇ ਨੂੰ ਸਜ਼ਾ ਸੁਣਾਈ ਗਈ

ਅਮਰੀਕੀ ਸਿੱਖ 'ਤੇ ਬੁਰੀ ਤਰ੍ਹਾਂ ਹਮਲਾ ਕਰਨ ਅਤੇ ਉਸ ਨੂੰ ਅੱਤਵਾਦੀ ਅਤੇ ਬਿਨ ਲਾਦੇਨ ਆਖਣ ਪਿੱਛੋਂ ਨਫਰਤੀ ਅਪਰਾਧ ਦੇ ਦੋਸ਼ਾਂ ਅਧਨਿ ਇਕ ਅਮਰੀਕੀ ਨਾਬਾਲਗ ਨੂੰ ਦੋ ਸਾਲਾ ਕਾਨੂੰਨੀ ਨਿਗਾਰਨੀ ਵਿੱਚ ਰਹਿ ਕੇ ਚੰਗੇ ਵਿਹਾਰ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਸ ਨੂੰ ਸਿੱਖ ਭਾਈਚਾਰੇ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਗਿਆ ਹੈ ।

ਅਮਰੀਕੀ ਅਦਾਲਤ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ

ਅਮਰੀਕੀ ਫੌਜ ਵਿੱਚ ਇੱਕ ਫੋਜੀ ਵਜੋਂ ਸੇਵਾ ਨਿਬਾਅ ਰਹੇ ਇੱਕ ਸਿੱਖ ਸਰਦਾਰ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਇਕ ਅਮਰੀਕੀ ਅਦਾਲਤ ਨੇ ਸਿਮਰਤਪਾਲ ਸਿੰਘ ਨੂੰ ਸਿੱਖ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ ਹੈ।

ਅਮਰੀਕਾ ਵਿੱਚ ਗੋਰੇ ਨੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ, ਮੌਕੇ ‘ਤੇ ਕੀਤਾ ਕਾਬੂ

ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਚਲੱ ਰਹੀ ਨਸਲੀ ਨਫਰਤ ਦੀ ਹਨੇਰੀ ਰੁਕਣ ਦਾ ਨਾਂਅ ਨਹੀ ਲੈ ਰਹੀ। ਆਏ ਦਿਨ ਨਾਲ ਸਬੰਧਿਤ ਨਸਲੀ ਹਮਲੇ ਅਤੇ ਘਟਨਾਵਾਂ ਹੋਣ ਦੀਆਂ ਖਬਰਾਂ ਅਖਬਾਰਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣ ਰਹੀਆਂ ਹਨ।

ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ 20 ਭੁੱਖ ਹੜਤਾਲੀ ਸਿੱਖ ਰਿਹਾਅ

ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ ਉਨ੍ਹਾਂ 22 ਸਿੱਖਾਂ ਵਿਚੋਂ 20 ਜਣਿਆਂ ਨੂੰ ਰਿਹਾਅ ਕਰ ਦਿੱਤਾ ਹੈ ਜੋ ਇਮੀਗਰੇਸ਼ਨ ਵਿਭਾਗ ਦੇ ਮਾੜੇ ਵਿਵਹਾਰ ਕਾਰਨ ਪਿਛਲੇ ਦੋ ਹਫਤਿਆਂ ਤੋਂ ਵਧੇਰੇ ਸਮੇਂ ਤੋਂ ਜੇਲ੍ਹ ਵਿਚ ਭੁੱਖ ਹੜਤਾਲ 'ਤੇ ਬੈਠੇ ਸਨ ।

ਅਮਰੀਕੀ ਰਾਜਦੂਤ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਤੇ ਦਰਸ਼ਨ

ਅੱਜ ਭਾਰਤ 'ਚ ਅਮਰੀਕੀ ਰਾਜਦੂਤ ਸ੍ਰੀ ਰਿਚਰਡ ਰਾਹੁਲ ਵਰਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ।

ਆਰ. ਐੱਸ. ਐੱਸ ਨੂੰ ਅੱਤਵਾਦੀ ਗੁੱਟ ਐਲਾਨ ਕਰਵਾਉਣ ਲਈ ਦਾਇਰ ਕੇਸ ਰੱਦ ਹੋਵੇ: ਅਮਰੀਕਾ

ਅਮਰੀਕਾ ਦੀ ਸਿੱਖ ਜੱਥੇਬੰਦੀ "ਸਿੱਖਸ ਫਾਰ ਜਸਟਿਸ " ਨੇ ਭਾਰਤ ਦੀ ਕੱਟੜ ਹਿੰਦੂਵਾਦੀ ਜੱਥੇਬੰਦੀ ਆਰ. ਐੱਸ. ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਲਈ ਅਮਰੀਕਾ ਦੀ ਸੰਘੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ।ਪਰ ਅਮਰੀਕਾ ਸਰਕਾਰ ਅਜਿਹੀ ਕਿਸੇ ਵੀ ਕਾਰਵਾਈ ਦੇ ਵਿਰੁੱਧ ਹੈ ਅਤੇ ਇਸ ਲਈ ਸਿੱਖਸ ਫਾਰ ਜਸਟਿਸ ਵੱਲੋਂ ਦਾਇਰ ਇਸ ਕੇਸ ਨੂੰ ਰੱਦ ਕਰਵਾਉਣਾ ਚਾਹੁੰਦੀ ਹੈ।

ਬਰਾਕ ਉਬਾਮਾ ਖਿਲਾਫ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ਾਂ ਅਧੀਨ ਸ਼ਿਕਾਇਤ ਦਰਜ਼

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਕੀਤੀ ਬਿਆਨਬਾਜ਼ੀ ਵਿੱਚ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ ਅਧੀਨ ਉਸ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

ਧਾਰਮਿਕ ਅਸਹਿਣਸ਼ੀਲਤਾ ’ਤੇ ਮੋਦੀ ਦੀ ਚੁੱਪ ਖ਼ਤਰਨਾਕ: ਨਿਊਯਾਰਕ ਟਾਈਮਜ਼

ਭਾਰਤ ਵਿੱਚ ਚੱਲ ਰਹੇ ਹਿੰਦੂਵਾਦੀ ਕੱਟੜਤਾ ਅਤੇ ਫਿਰਕੂ ਰੂਝਾਨ ‘ਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਆਪਣੀ ਭਾਰਤ ਯਾਤਰਾ ਦੌਰਾਨ ਅਤੇ ਉਸ ਤੋਂ ਬਾਅਦ ਵਿੱਚ ਕੀਤੀਆਂ ਟਿੱਪਣੀਆਂ ਤੋਂ ਬਾਅਦ ਅੱਜ ਅਮਰੀਕਾ ਦੀ ਇੱਕ ਪ੍ਰਮੁੱਖ ਅਖ਼ਬਾਰ 'ਦੀ ਨਿਊਯਾਰਕ ਟਾਈਮਜ਼' ਵਿੱਚ ਅੱਜ 'ਮੋਦੀ ਦੀ ਖ਼ਤਰਨਾਕ ਚੁੱਪ' ਸਿਰਲੇਖ ਹੇਠ ਇੱਕ ਸੰਪਾਦਕੀ ਲਿਖਿਆ ਹੈ ।

ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਪਟੀਸ਼ਨ ‘ਤੇ ਅਮਰੀਕੀ ਅਦਾਲਤ ਕਰੇਗੀ ਅਪ੍ਰੈਲ ‘ਚ ਸੁਣਵਾਈ

ਅਮਰੀਕੀ ਅਦਾਲਤ ਨੇ ਭਾਰਤੀ ਹਿੰਦੂਤਵੀ ਕੱਟਣ ਜੱਥੇਬੰਦੀ ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਲਈ ਸਿੱਖ ਹਿੱਤਾਂ ਲਈ ਅਮਰੀਕਾ ਵਿੱਚ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ ‘ਤੇ ਅਪਰੈਲ ਮਹੀਨੇਵਿੱਚ ਕਾਰਵਾਈ ਕਰੇਗੀ।

« Previous PageNext Page »