Tag Archive "usa"

ਸਿੱਖਾਂ ਅਤੇ ਕਸ਼ਮੀਰੀਆਂ ਨੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਯਾਤਰਾ ਮੌਕੇ ਕੀਤਾ ਵਿਰੋਧ

ਅਮਰੀਕਾ ਤੋਂ ਨਸ਼ਰ ਹੋਣ ਵਾਲੀਆਂ ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਵਸਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਸਾਂਝੇ ਤੌਰ 'ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵ੍ਹਾਈਟ ਹਾਊਸ ਪੁੱਜਣ 'ਤੇ ਭਾਰਤ ਵਿਰੋਧੀ ਨਾਅਰੇ ਅਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ। ਵ੍ਹਾਈਟ ਹਾਊਣ 'ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਰਿੰਦਰ ਮੋਦੀ ਦੀ ਮੀਟਿੰਗ ਹੋਣੀ ਸੀ।

ਸੀਰੀਆ ਦੇ ਸ਼ਰਣਾਰਥੀਆਂ ਲਈ ਟਰੰਪ ਨੇ ਬੰਦ ਕੀਤੇ ਅਮਰੀਕਾ ਦੇ ਦਰਵਾਜ਼ੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰੀਆਈ ਪਰਵਾਸੀਆਂ ਲਈ ਅਮਰੀਕਾ 'ਚ ਆਉਣ 'ਤੇ ਅਗਲੇ ਹੁਕਮਾਂ ਤਕ ਰੋਕ ਲਾ ਦਿੱਤੀ ਹੈ। ਇਸਤੋਂ ਅਲਾਵਾ ਟਰੰਪ ਨੇ ਇਰਾਨ, ਇਰਾਕ, ਯਮਨ ਅਤੇ ਲੀਬੀਆ ਸਣੇ ਛੇ ਹੋਰ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਵੀ ਤਿੰਨ ਮਹੀਨੇ ਲਈ ਰੋਕ ਲਾਈ ਹੈ।

‘ਚੰਗੀਆਂ-ਚੰਗੀਆਂ’ ਗੱਲਾਂ ਮਾਰਨ ਦਾ ਕਲੱਬ ਬਣ ਗਿਆ ਹੈ ਸੰਯੁਕਤ ਰਾਸ਼ਟਰ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ ‘ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ’। ਟਰੰਪ ਨੇ ਟਵੀਟ ਕੀਤਾ, ‘ਯੂਐਨ ਬੇਹੱਦ ਸੰਭਾਵਨਾ ਭਰਭੂਰ ਸੰਸਥਾ ਹੈ ਪਰ ਮੌਜੂਦਾ ਸਮੇਂ ਇਹ ਮਹਿਜ਼ ਲੋਕਾਂ ਲਈ ਮਿਲਣ-ਗਿਲਣ, ਗੱਲਾਂ ਮਾਰਨ ਅਤੇ ਸੋਹਣਾ ਸਮਾਂ ਬਿਤਾਉਣ ਵਾਲਾ ਕਲੱਬ ਬਣ ਗਿਆ ਹੈ। ਇਹ ਬੇਹੱਦ ਨਿਰਾਸ਼ਾਜਨਕ ਹੈ।’

ਕੰਮ ਤਾਂ ਹੁਣ ਸ਼ੁਰੂ ਹੋਇਆ; ਤੁਹਾਨੂੰ ਆਪਣੇ ਰਾਸ਼ਟਰਪਤੀ ‘ਤੇ ਮਾਣ ਹੋਊਗਾ: ਨਵੇਂ ਅਮਰੀਕੀ ਰਾਸ਼ਟਰਪਤੀ ਟਰੰਪ

ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ। ਯੂ.ਐਸ. ਨੈਟਵਰਕਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਮੰਗਲਵਾਰ ਨੂੰ ਹੋਈਆਂ ਚੋਣਾਂ 'ਚ 'ਵੱਡਾ ਉਲਟਫੇਰ' ਕਰਦੇ ਹੋਏ ਰਿਪਬਲਿਕਨ ਟਰੰਪ ਨੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲੰਿਟਨ ਨੂੰ ਹੈਰਾਨਕੁੰਨ ਤਰੀਕੇ ਨਾਲ ਪਛਾੜ ਦਿੱਤਾ ਅਤੇ ਉਨ੍ਹਾਂ ਦੀ ਜਿੱਤ 'ਚ ਫਲੋਰਿਡਾ, ਉੱਤਰੀ ਕੈਰੋਲਿਨਾ ਅਤੇ ਓਹਾਯੋ ਵਰਗੇ ਮਹੱਤਵਪੂਰਨ ਸੂਬਿਆਂ 'ਚ ਮਿਲੀ ਜਿਤ ਦਾ ਅਹਿਮ ਯੋਗਦਾਨ ਰਿਹਾ।

ਕੈਨੇਡਾ ਵਿੱਚ ਰਹਿੰਦੇ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਹੋਇਆ ਸੁਆਹ

ਕੈਨੇਡਾ ਵਿੱਚ ਇਕ ਸਿੱਖ ਪਰਿਵਾਰ ਦਾ ਮੋਟਲ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਝੁਲਸ ਗਏ ਹਨ। ਮੀਡੀਆ ਤੋ ਮਿਲੀ ਜਾਣਕਾਰੀ ਅਨੂਸਾਰ ਅਲਬਰਟਾ ਸੂਬੇ ਵਿੱਚ ਸਿੱਖ ਪਰਿਵਾਰ ਦੇ ‘ਬਾਸ਼ਾ ਮੋਟਰ ਇਨ’ ਵਿੱਚ ਇਕ ਧਮਾਕੇ ਦੀ ਆਵਾਜ਼ ਗੁਆਂਢੀਆਂ ਨੂੰ ਸੁਣਾਈ ਦਿੱਤੀ ਅਤੇ ਉਨ੍ਹਾਂ ਉਸ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖੀਆਂ।

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚਿਆ, ਸਯੁੰਕਤ ਰਾਸ਼ਟਰ ਮਹਾਂਸਭਾ ਨੂੰ ਕਰੇਗਾ ਸੰਬੋਧਨ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦਿਨਾ ਦੌਰੇ 'ਤੇ ਅੱਜ ਨਿਊਯਾਰਕ ਪਹੁੱਚ ਗਿਆ ਹੈ।ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਭਾਰਤੀ ਸਮੇਂ ਮੁਤਾਬਿਕ ਰਾਤ 10:30 ਵਜੇ ਨਿਊਯਾਰਕ ਦੇ ਜੌਹਨ ਐਫ ਕੈਨੇਡੀ ਹਵਾਈ ਅੱਡੇ 'ਤੇ ਪਹੁੰਚਿਆ ਜਿਥੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਸੁਬਰਾਮਨੀਅਮ, ਉਸ ਦੀ ਪਤਨੀ ਕਿਯੋਕੋ ਜੈਸ਼ੰਕਰ, ਸੰਯੂਕਤ ਰਾਸ਼ਟਰ 'ਚ ਭਾਰਤ ਦੇ ਰਾਜਦੂਤ ਅਸ਼ੋਕ ਮੁਕਰਜੀ ਨੇ ਸਵਾਗਤ ਕੀਤਾ ਙ ਇਸ ਤੋਂ ਬਾਅਦ ਮੋਦੀ ਦਾ ਕਾਫਲਾ ਨਿਊਯਾਰਕ ਦੇ ਹੋਟਲ ਲਈ ਰਵਾਨਾ ਹੋਇਆ।

ਅਮਰੀਕਾ ਭਾਰਤ ਦੀ ਨਵੀ ਸਰਕਾਰ ਨਾਲ ਮਿਲਕੇ ਕੰਮ ਕਰਨ ਦਾ ਇੱਛਕ, ਮੋਦੀ ਵੀਜ਼ਾ ਮਾਮਲੇ ਬਾਰੇ ਧਾਰੀ ਚੁੱਪ

ਵਾਸ਼ਿੰਗਟਨ, 13 ਮਈ ---- ਭਾਰਤੀ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋਣ 'ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਭਾਰਤ ਦੇ ਲੋਕਾਂ ਨੂੰ ਚੋਣਾਂ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੀ ਵਧਾਈ ਦਿੰਦਿਆਂ ਕਿ ਉਨ੍ਹਾਂ ਨੇ ਸੰਸਾਰ ਦੇ ਸਭ ਤੋਂ ਵੱਡੇ ਮੁਲਕ ਨੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਸੰਸਾਰ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।ਉਨਾਂ ਕਿਹਾ ਕਿ ਅਮਰੀਕਾ ਨਤੀਜਿਆਂ ਤੋਂ ਬਾਅਦ ਬਨਣ ਵਾਲੀ ਨਵੀਂ ਸਰਕਾਰ ਪ੍ਰਤੀ ਬਹੁਤ ਉਸਤਕ ਹੈ ਅਤੇ ਬਨਣਵਾਲੀ ਨਵੀਂ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਬਿਲਕੁਲ ਤਿਆਰ ਹੈ|

ਅਮਰੀਕਾ-ਪਾਕਿਸਤਾਨ ਸਬੰਧਾਂ ਦੀ ਕੁੜੱਤਣ ਦਾ ਅੰਜ਼ਾਮ : ਦੱਖਣੀ ਏਸ਼ੀਆ ਵਿੱਚ ਅਸਥਿਰਤਾ ਅਤੇ ਬਦਅਮਨੀ

ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਬਹੁਤ ਜ਼ਿਆਦਾ ਜ਼ਹਿਰ ਘੁਲਿਆ ਹੈ ਅਤੇ ਓਪਰੀ ਨਜ਼ਰ ਨਾਲ ਦੇਖਿਆਂ, ਉਹ ਜੰਗਬਾਜ਼ੀ ਦੀ ਸਥਿਤੀ ਵੱਲ ਵਧ ਰਹੇ ਲੱਗਦੇ ਹਨ। ਇਸ ਸਥਿਤੀ ਨੂੰ ਲੈ ਕੇ ਜਿੱਥੇ ਪਾਕਿਸਤਾਨ ਵਿੱਚ ਰੋਹ, ਡਰ ਅਤੇ ਨਫਰਤ ਦੇ ਮਿਲੇ-ਜੁਲੇ ਭਾਵ ਹਨ, ਉਥੇ ਭਾਰਤੀ ਨੀਤੀ-ਘਾੜੇ ਇਸ ਨੂੰ ਆਪਣੇ ਲਈ ਸ਼ੁੱਭ-ਸ਼ਗਨ ਸਮਝ ਰਹੇ ਹਨ, ਜਿਹੜੀ ਕਿ ਉਨ੍ਹਾਂ ਦੀ ਬਹੁਤ ਵੱਡੀ ਭੁੱਲ ਹੈ।

« Previous Page