Site icon Sikh Siyasat News

ਸ਼ਹੀਦ ਪੁੱਤਰਾਂ ਭਾਈ ਸੁੱਖਾ-ਜਿੰਦਾ ਤੇ ਭਾਈ ਰਾਜੂ ਦੀ ਗਾਥਾ ਜਿਹਨਾਂ ਜਾਨਾਂ ਨਿਸ਼ਾਵਰ ਕਰਕੇ ਮਾਂ ਨਾਲ ਕੀਤਾ ਕੌਲ ਪੁਗਾਇਆ

 

 

ਸਿੱਖ ਸੰਗਤ ਤੇ ਖਾਲਸਾ ਪੰਥ ਵਲੋਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਹਾੜਾ 9 ਅਕਤੂਬਰ 2022 ਨੂੰ ਪਿੰਡ ਗਦਲੀ ਨੇੜੇ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਭਾਈ ਸੁੱਖਾ-ਜਿੰਦਾ ਦੇ ਨੇੜਲੇ ਸਾਥੀ ਭਾਈ ਦਲਜੀਤ ਸਿੰਘ ਬਿੱਟੂ ਨੇ ਸੰਗਤ ਨਾਲ ਭਾਈ ਸੁੱਖਾ-ਜਿੰਦਾ ਤੇ ਭਾਈ ਰਾਜੂ ਨਾਲ ਜੁੜੀ ਇਕ ਖਾਸ ਗਾਥਾ ਦੀ ਸਾਂਝ ਪਾਈ। ਉਹਨਾ ਦੱਸਿਆ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਬਲਜਿੰਦਰ ਸਿੰਘ ਰਾਜੂ ਆਪਸ ਵਿਚ ਰਿਸ਼ਤੇਦਾਰ ਸਨ ਤੇ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਜਿੰਦੇ ਦਾ ਦੋਸਤ ਸੀ। ਜਦੋਂ ਇਹਨਾਂ ਤਿੰਨਾ ਨੇ ਭਾਈ ਰਾਜੂ ਦੇ ਰਾਜਸਥਾਨ ਸਥਿਤ ਪਿੰਡ ਤੋਂ ਸਰਹੱਦ ਪਾਰ ਜਾਣਾ ਸੀ ਤਾਂ ਭਾਈ ਰਾਜੂ ਦੇ ਮਾਤਾ ਜੀ ਨੇ ਅਰਦਾਸ ਕੇ ਤਿੰਨਾਂ ਨੂੰ ਸੰਘਰਸ਼ ਦੇ ਰਾਹ ਤੋਰਿਆ ਸੀ। ਉਹਨਾ ਉਸ ਵੇਲੇ ਕਿਹਾ ਸੀ ਕਿ ਪੁੱਤਰੋ ਤੁਸੀਂ ਜਿਸ ਰਸਤੇ ਉੱਤੇ ਚੱਲੇ ਹੋ ਇਸ ਵਿਚ ਵਾਪਸੀ ਦਾ ਰਸਤਾ ਨਹੀਂ ਹੈ। ਭਾਈ ਰਾਜੂ ਤੇ ਭਾਈ ਸੁੱਖਾ-ਜਿੰਦਾ ਨੇ ਮਾਤਾ ਜੀ ਨਾਲ ਜੋ ਕੌਲ ਕੀਤਾ ਸੀ ਉਹ ਉਨ੍ਹਾਂ ਆਪਣੀਆਂ ਜਾਨਾ ਨਿਸ਼ਾਵਰ ਕਰਕੇ ਸ਼ਹੀਦੀ ਪ੍ਰਾਪਤ ਕਰਕੇ ਨਿਭਾਇਆ।

ਇਥੇ ਅਸੀਂ ਤੁਹਾਡੇ ਨਾਲ ਭਾਈ ਦਲਜੀਤ ਸਿੰਘ ਹੋਰਾਂ ਦੀ ਤਕਰੀਰ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝੀ ਕਰਨੀ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version