ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦਾ “ਸ਼ਿਕਸ਼ਾ ਵਰਗ” (ਅਫਸਰਾਂ ਦਾ ਟ੍ਰੇਨਿੰਗ ਕੈਂਪ) ਪਠਾਨਕੋਟ ਵਿਖੇ ਚੱਲ ਰਿਹਾ ਹੈ। ਜਿਸ ਵਿਚ ਤਿੰਨ ‘ਪ੍ਰਚਾਰਕ ਸੇਵਕਾਂ’ ਨੂੰ ਭਾਜਪਾ ਪ੍ਰਧਾਨ ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਚੋਣਾਂ ਤੋਂ ਬਾਅਦ ਪਿਛਲੇ ਮਹੀਨੇ ਭਾਜਪਾ ਦੇ ਮੁਖੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਲੀਡਰਸ਼ਿਪ ਦਾ ਮੁੱਦਾ ਚੁੱਕਿਆ ਸੀ। ਮੀਡੀਆ ਰਿਪੋਰਟ ਮੁਤਾਬਕ ਪਾਰਟੀ ਦੀ ਨੀਤੀ “ਇਕ ਆਗੂ ਇਕ ਅਹੁਦਾ” ਕਾਰਨ ਨਵੇਂ ਆਗੂ ਦੀ ਭਾਲ ਜਾਰੀ ਹੈ, ਪਰ ਉਸ ਵੇਲੇ ਤਕ ਸਾਂਪਲਾ ਨੂੰ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਹਿੰਦੂਵਾਦੀ ਆਗੂ ਪ੍ਰਵੀਨ ਬਾਂਸਲ (ਲੁਧਿਆਣਾ), ਰਾਕੇਸ਼ ਰਾਠੌੜ (ਜਲੰਧਰ) ਅਤੇ ਨਰਿੰਦਰ ਪਰਮਾਰ (ਪਠਾਨਕੋਟ) ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਦੀ ਦੌੜ ਵਿਚ ਹਨ। ਇਸ ਤੋਂ ਅਲਾਵਾ ਐਰ.ਐਸ.ਐਸ. ਕੈਂਪ ਵਿਚ ਸ਼ਾਮਲ ਲੁਧਿਆਣਾ ਦੇ ਕਾਰੋਬਾਰੀ ਜੀਵਨ ਗੁਪਤਾ ਦਾ ਨਾਂ ਵੀ ਸ਼ਾਮਲ ਹੈ। ਇਸਤੋਂ ਅਲਾਵਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਨੂੰ ਹਮਾਇਤ ਦੇ ਰਹੇ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Three Candidates With Pro-Hindutva RSS Affiliation In Race For Punjab BJP Chief …